Monday, July 8, 2024

 ਖਾਲਸਾ ਕਾਲਜ ਵਿਖੇ ‘ਕੈਰੀਅਰ ਗਾਈਡੈਂਸ’ ਪ੍ਰੋਗਰਾਮ ’ਚ 12ਵੀਂ ਦੇ ਵਿਦਿਆਰਥੀਆਂ ਨੂੰ ਕੀਤਾ ‘ਗਾਈਡ’

ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਵਿਭਾਗ ਵਲੋਂ ‘ਕਮਿਊਨਿਟੀ ਸਰਵਿਸਿਜ਼ ਪ੍ਰੋਗਰਾਮ’ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਰਜ਼ਾਜਾਨ ਗੁਰਦਾਸਪੁਰ ਦੇ +2 ਵਿਦਿਆਰਥੀਆਂ ਲਈ ਕੈਰੀਅਰ ਗਾਈਡੈਂਸ ਪ੍ਰੋਗਰਾਮ ਕਰਵਾਇਆ ਗਿਆ।ਪ੍ਰੋਗਰਾਮ ਚੇਅਰਮੈਨ ਅਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦਾ ਉਦੇਸ਼ ਪੇਂਡੂ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਪ੍ਰਣਾਲੀ ਨਾਲ ਉਚਾ ਚੁੱਕਣਾ ਅਤੇ ਭਰਪੂਰ ਬਣਾਉਣਾ ਸੀ।
ਪ੍ਰੋਗਰਾਮ ਡਾਇਰੈਕਟਰ ਅਤੇ ਵਿਭਾਗ ਮੁਖੀ ਤੇ ਡੀਨ ਡਾ. ਏ.ਕੇ ਕਾਹਲੋਂ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਸਵਰਜ ਕੌਰ ਦੀ ਅਗਵਾਈ ਹੇਠ ਵਿਉਂਤਬੰਦੀ ਢੰਗ ਨਾਲ ਆਯੋਜਿਤ ਕੀਤਾ ਗਿਆ।ਡਾ. ਸਵਰਾਜ ਕੌਰ ਨੇ ਸਕੂਲ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ।ਡਾ. ਮਹਿਲ ਸਿੰਘ ਨੇ ਵਿਭਾਗ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਸਮਾਗਮ ਦੇ ਸਫ਼ਲ ਆਯੋਜਨ ’ਤੇ ਵਧਾਈ ਦਿੱਤੀ।
ਵਿਦਿਆਰਥੀਆਂ ਨੂੰ ਜਿਥੇ ਵਿਭਾਗ ਦੀ ਲਾਇਬ੍ਰੇਰੀ, ਕਾਮਰਸ ਲੈਬ, ਕੰਪਿਊਟਰ ਲੈਬ, ਰਿਸਰਚ ਲੈਬ ਆਦਿ ਵਿਖਾਇਆ ਗਿਆ, ਉਥੇ ਉਨ੍ਹਾਂ ਨੂੰ ਚਲਾਏ ਜਾ ਰਹੇ ਕੋਰਸਾਂ ਅਤੇ ਕੋਰਸਾਂ ਨਾਲ ਜੁੜੇ ਕਰੀਅਰ ਦੇ ਮੌਕਿਆਂ ਬਾਰੇ ਜਾਣੂ ਕਰਵਾਇਆ ਗਿਆ।ਡਾ. ਕਾਹਲੋਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਭਾਗ ਆਪਣੇ ਕੋਰਸ ਪਾਠਕ੍ਰਮ ਦੇ ਵਿਕਾਸ, ਅਧਿਆਪਨ ਅਤੇ ਕਾਮਰਸ ਦੇ ਖੇਤਰ ’ਚ ਖੋਜ਼ ਲਈ ਇੱਕ ਸ਼ਾਨਦਾਰ ਵੱਕਾਰ ਹੈ।
ਡਾ. ਸਵਰਾਜ ਕੌਰ ਨੇ ਸਮੂਹ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਦੀ ਫੈਕਲਟੀ ਕਾਮਰਸ ਅਤੇ ਮੈਨੇਜਮੈਂਟ ਦੇ ਖੇਤਰ ’ਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ।ਸਕੂਲ ਪ੍ਰਿੰਸੀਪਲ ਮਨੋਜ ਕੁਮਾਰ ਸਮੇਤ ਅਧਿਆਪਕ ਚਰਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਤੇ ਸ੍ਰੀਮਤੀ ਸ਼ਿਵਾਲੀ, ਡਾ. ਦੀਪਕ ਦੇਵਗਨ, ਡਾ: ਪੂਨਮ ਸ਼ਰਮਾ, ਡਾ. ਅਜੈ ਸਹਿਗਲ, ਡਾ. ਰਛਪਾਲ ਸਿੰਘ ਆਦਿ ਫੈਕਲਟੀ ਮੈਂਬਰ ਹਾਜ਼ਰ ਸਨ।
krvwieAw igAw[pRogrwm cyArmYn Aqy kwlj ipRMsIpl fw. mihl isµG dy sihXog nwl krvwey ies smwgm dw audyS pyNfU ipCokV vwly ividAwrQIAW nUµ AwDuink is`iKAw pRxwlI nwl aucw cu`kxw Aqy BrpUr bxwauxw sI[

p®ogrwm fwierYktr Aqy ivBwg muKI qy fIn fw. ey.ky kwhloN Aqy pRogrwm koAwrfInytr fw. svrj kOr dI AgvweI hyT ivauNqbµdI Fµg nwl AwXoijq kIqw igAw[fw. svrwj kOr ny skUl dy PYkltI mYNbrW Aqy ividAwrQIAW dw svwgq kIqw[fw. mihl isµG ny ivBwg dy au~dm dI SlwGw kridAW smwgm dy s&l AwXojn ’qy vDweI id`qI[

ividAwrQIAW nUµ ijQy ivBwg dI lwiebRyrI, kwmrs lYb, kµipaUtr lYb, irsrc lYb Awid ivKwieAw igAw, auQy aunHW nUµ clwey jw rhy korsW Aqy korsW nwl juVy krIAr dy mOikAW bwry jwxU krvwieAw igAw[fw. kwhloN ny ividAwrQIAW nUµ pRyirq kridAW ikhw ik ivBwg Awpxy kors pwTkRm dy ivkws, AiDAwpn Aqy kwmrs dy Kyqr ’c Koz leI ie`k Swndwr v`kwr hY[

  1. svrwj kOr ny smUh mihmwnW Aqy ividAwrQIAW dw Dµnvwd kridAW ikhw ik ivBwg dI PYkltI kwmrs Aqy mYnyjmYNt dy Kyqr ’c ividAwrQIAW dy srvp`KI ivkws leI vcnb`D hY[skUl ipRMsIpl mnoj kumwr smyq AiDAwpk crnpRIq isµG, blivµdr isµG, suKivµdr isµG qy s®ImqI iSvwlI, fw. dIpk dyvgn, fw: pUnm Srmw, fw. AjY sihgl, fw. rCpwl isµG Awid PYkltI mYNbr hwzr sn[

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …