Wednesday, August 26, 2026

ਖ਼ਾਲਸਾ ਕਾਲਜ ਇੰਜੀਨੀਅਰਿੰਗ ਵਿਖੇ ‘ਗਰਲਜ਼ ਹੋਸਟਲ’ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵਨਿਊ ਵਿਖੇ ‘ਗਰਲਜ਼ ਹੋਸਟਲ’ ਸਮਾਰੋਹ ਕਰਵਾਇਆ ਗਿਆ।ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਇਸ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ।ਸੱਭਿਆਚਾਰਕ ਵਿਭਿੰਨਤਾ ਨਾਲ ਭਰਪੂਰ ਇਸ ਸ਼ਾਮ ਦੇ ਸਮਾਗਮ ਮੌਕੇ ਹੋਸਟਲ ਵਿਦਿਆਰਥੀਆਂ ਨੇ ਡਾਂਸ, ਸੰਗੀਤ ਅਤੇ ਕਵਿਤਾ ਪਾਠ ਸਮੇਤ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ।
ਸਮਾਗਮ ਦੌਰਾਨ ਜੇਤੂ ਐਲਾਨੀ ਗਈ ਗੁਰ ਅਸੀਸ ਕੌਰ ਨੂੰ ‘ਮਿਸ ਹੋਸਟਲ ਈਵਨਿੰਗ’ ਚੁਣਿਆ ਗਿਆ, ਜਦਕਿ ਜਨਮੀਤ ਕੌਰ ਨੂੰ ‘ਮਿਸ ਚਾਰਮਿੰਗ’ ਦਾ ਖਿਤਾਬ ਦਿੱਤਾ ਗਿਆ।ਤਨੀਸ਼ਾ ਨੂੰ ‘ਮਿਸ ਵੈਲ ਡਰੈਸਡ’ ਅਤੇ ਸੁਹਾਨਾ ਨੂੰ ‘ਮਿਸ ਟੈਲੇਂਟੇਡ’ ਚੁਣਿਆ ਗਿਆ।ਹੋਸਟਲ ਦੀ ਸਭ ਤੋਂ ਅਨੁਸ਼ਾਸਿਤ ਵਿਦਿਆਰਥਣ ਦਾ ਖਿਤਾਬ ਸ਼ਿਵਾਨੀ ਸਿੰਘ ਨੂੰ ਦਿੱਤਾ ਗਿਆ, ਜਦਕਿ ਮੈਮੁਨਾ ਮੂਸਾ ਅਤੇ ਲੋਰੈਨਾ ਸੇਡਰਿਕ ਨੂੰ ਸਭ ਤੋਂ ਸਾਫ਼ ਕਮਰੇ ਲਈ ਸਨਮਾਨਿਤ ਕੀਤਾ ਗਿਆ।
ਡਾ. ਮੰਜ਼ੂ ਬਾਲਾ ਨੇ ਸਮਾਜ ’ਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੰਦਿਆਂ ਭਵਿੱਖ ਦੀ ਪੀੜ੍ਹੀ ਨੂੰ ਸੇਧ ਦੇਣ ਲਈ ਖਾਸ ਤੌਰ ’ਤੇ ਮਾਵਾਂ ਦੇ ਰੂਪ ’ਚ ਯੋਗਦਾਨ ਨੂੰ ਉਜ਼ਾਗਰ ਕੀਤਾ।ਉਨ੍ਹਾਂ ਜੀਵਨ ਦੇ ਸਮੂਹ ਵਰਗਾਂ ’ਚ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦਾ ਜਸ਼ਨ ਮਨਾਉਣ ਦੀ ਮਹੱਤਤਾ ਦੀ ਯਾਦ ਦਿਵਾਉਂਦਾ ਹੈ।ਉਨ੍ਹਾਂ ਨੇ ਸਮਾਜ ’ਚ ਧੀਆਂ, ਭੈਣਾਂ, ਪਤਨੀਆਂ ਅਤੇ ਮਾਵਾਂ ਦੇ ਰੂਪ ’ਚ ਔਰਤਾਂ ਦੀ ਮਹੱਤਤਾ ਅਤੇ ਬਹੁਪੱਖੀ ਭੂਮਿਕਾਵਾਂ ’ਤੇ ਜ਼ੋਰ ਦਿੱਤਾ।ਸਵਾਲ-ਜਵਾਬ ਸੈਸ਼ਨ ਵੀ ਕਰਵਾਇਆ ਗਿਆ।ਵਿਦਿਆਰਥਣ ਨੇ ਕਿਹਾ ਕਿ ਔਰਤਾਂ ਦਾ ਰੱਬ ਦੇ ਬਰਾਬਰ ਸਤਿਕਾਰ ਹੋਣਾ ਚਾਹੀਦਾ ਹੈ, ਕਿਉਂਕਿ ਉਹ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਹੈ ਅਤੇ ਆਪਣੇ ਬੱਚਿਆਂ ਦੀ ਪ੍ਰਵਰਿਸ਼ ’ਚ ਮੁੱਖ ਭੂਮਿਕਾ ਨਿਭਾਉਂਦੀ ਹੈ।ਉਨ੍ਹਾਂ ਭੀਖ ਮੰਗਣ ਨੂੰ ਰੋਕਣ ਸਬੰਧੀ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਔਰਤਾਂ ਨੂੰ ਖੁਦ ਰੋਜ਼ਗਾਰ ਦੇ ਵੱਖ-ਵੱਖ ਤਰੀਕਿਆਂ ਦੀ ਖੋਜ਼ ਕਰਨੀ ਚਾਹੀਦੀ ਹੈ ਅਤੇ ਸੁਤੰਤਰ ਹੋਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਰੁਜ਼ਗਾਰ ਦੇਣ ਦੇ ਸਮਰੱਥ ਹੋਣਾ ਚਾਹੀਦਾ ਹੈ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …