ਸੰਗਰੂਰ, 5 ਮਾਰਚ (ਜਗਸੀਰ ਲੌਂਗੋਵਾਲ) – ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਮੁੰਡੇ) ਧਨੌਲਾ ਜਿਲ੍ਹਾ ਬਰਨਾਲਾ
ਵਿਖੇ ਪ੍ਰਿੰਸੀਪਲ ਰਕੇਸ਼ ਕੁਮਾਰ, ਸਕੂਲ ਮੁਖੀ ਰੇਨੂ ਬਾਲਾ ਦੀ ਰਹਿਨੁਮਾਈ ਹੇਠ ਪੰਜਾਬੀ ਭਾਸ਼ਾ ਨਾਲ ਸਬੰਧਿਤ ਭਾਸ਼ਣ ਅਤੇ ਲੇਖ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਦੀ ਅਗਵਾਈ ਪੰਜਾਬੀ ਵਿਭਾਗ ਦੀ ਮੈਡਮ ਇਸ਼ਰਤ ਭੱਠਲ, ਸਾਰਿਕਾ ਜ਼ਿੰਦਲ, ਰਮਨਦੀਪ ਭੰਡਾਰੀ, ਰਸੀਤਾ ਰਾਣੀ ਨੇ ਕੀਤੀ।ਇਸ ਮੌਕੇ ਸਾਰਿਕਾ ਜ਼ਿੰਦਲ ਨੇ ਕਿਹਾ ਇਹਨਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਪੰਜਾਬੀ ਭਾਸ਼ਾ ਪੜਣ, ਲਿਖਣ, ਬੋਲਣ ਅਤੇ ਰਚਨਾਤਮਿਕ ਵਿਕਾਸ ਵਿੱਚ ਵਾਧਾ ਕਰਨਾ ਹੈ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media