ਸੰਗਰੂਰ, 5 ਮਾਰਚ (ਜਗਸੀਰ ਲੌਂਗੋਵਾਲ) – ਬ੍ਰਹਮ ਕੁਮਾਰੀ ਵਿਦਿਆਲਿਆ ਲੋਂਗੋਵਾਲ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਵੱਡੇ ਦੀਦੀ ਮੀਰਾ, ਦੀਦੀ ਮੀਤੂ ਤੇ ਦੀਦੀ ਕੰਚਨ ਆਦਿ ਪਹੁੰਚੇ।ਮੀਰਾ ਦੀਦੀ ਨੇ ਕਿਹਾ ਕਿ ਸ਼ਿਵਰਾਤਰੀ ਦਾ ਅਸਲ ਮਹੱਤਵ ਆਪਣੀਆਂ ਬੁਰਾਈਆਂ ਦਾ ਤਿਆਗ ਕਰਨਾ ਹੈ।ਉਹਨਾਂ ਮਾਨਵੀ ਜੀਵਨ ਵਿੱਚ ਸ਼ੁੱਧ ਵਿਵਹਾਰ ਸ਼ੁੱਧ ਖਾਣ ਪਾਨ ਅਤੇ ਸੱਚੇ ਜੀਵਨ ਬਾਰੇ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਸ਼ਿਵਰਾਤਰੀ ਤੇ ਅੱਕ ਧਤੂਰਾ ਅਸਲ ਵਿੱਚ ਮਾਨਵੀ ਬੁਰਾਈਆਂ ਨੂੰ ਤਿਆਗਣਾ ਹੈ।ਇਸ ਦੇ ਨਾਲ ਹੀ ਲੌਂਗੋਵਾਲ ਸੈਂਟਰ ਸੰਚਾਲਕਾ ਦੀਦੀ ਰੀਤੂ ਨੇ ਸਮੂਹ ਸੰਗਤ ਦਾ ਪਹੁੰਚਣ ‘ਤੇ ਵਿਸ਼ੇਸ਼ ਧੰਨਵਾਦ ਕੀਤਾ।ਉਨਾਂ ਕਿਹਾ ਕਿ ਸ਼ਿਵਰਾਤਰੀ ਦਾ ਸਹੀ ਅਰਥ ਮਾਨਵੀ ਜੀਵਨ ਨੂੰ ਵਧੀਆ ਬਣਾਉਣਾ ਹੈ ਅਤੇ ਨਾਲ ਹੀ ਸ਼ਿਵ ਅਤੇ ਸ਼ੰਕਰ ਦੇ ਅਰਥ ਨੂੰ ਸਪੱਸ਼ਟ ਕੀਤਾ।ਬੱਚਿਆਂ ਨੇ ਵੱਖ-ਵੱਖ ਧਾਰਮਿਕ ਗੀਤਾਂ ਰਾਹੀਂ ਭਗਤਾਂ ਦਾ ਮਨੋਰੰਜ਼ਨ ਕੀਤਾ।
ਇਸ ਸਮੇਂ ਡਾਕਟਰ ਧਰਮਿੰਦਰ ਕੁਮਾਰ, ਸੀਨੀਅਰ ਪਤਰਕਾਰ ਦਵਿੰਦਰ, ਸਿਸਟਰ ਜੋਨੀ ਗਰਗ, ਮਨੀਸ਼ ਕੁਮਾਰ ਮੋਨਾ, ਬਿੱਟੂ ਅਤੇ ਅਨੇਕਾਂ ਭਗਤ ਜਨ ਮੌਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …