Monday, June 30, 2025
Breaking News

ਪੀ.ਯੂ.ਐਮ ਨੀਦਰਲੈਂਡਜ਼ ਦੀਆਂ ਪ੍ਰਮੁੱਖ ਹਸਤੀਆਂ ਵਲੋਂ ਯੂਨੀਵਰਸਿਟੀ ਦਾ ਦੌਰਾ 6 ਮਾਰਚ ਨੂੰ

ਉਦਯੋਗ, ਅਕਾਦਮਿਕ, ਤਕਨਾਲੋਜੀ ਅਤੇ ਸਥਾਨਕ ਕਿਸਾਨਾਂ ਸਮੇਤ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨਾਲ ਹੋਵੇਗੀ ਵਿਸ਼ੇਸ਼ ਇਕੱਤਰਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ `ਚ 6 ਮਾਰਚ 2024 ਬੁੱਧਵਾਰ ਨੂੰ ਹੋ ਰਹੀ ਇੰਟਰਐਕਟਿਵ ਮੀਟਿੰਗ ਵਿੱਚ ਪੀ.ਯੂ.ਐਮ ਨੀਦਰਲੈਂਡਜ਼ ਦੀਆਂ ਪ੍ਰਮੁੱਖ ਹਸਤੀਆਂ ਸ਼ਾਮਲ ਹੋਣ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਐਡਵਿਨ ਵਿਟਲੌਕਸ ਕੰਟਰੀ ਕੋਆਰਡੀਨੇਟਰ ਇੰਡੀਆ ਕੋਆਰਡੀਨੇਟਰ ਸੈਂਟਰਜ਼ ਆਫ ਐਕਸੀਲੈਂਸ ਅਤੇ ਡਾ. ਲਿਓਨ ਹੁਸਨ ਮਾਹਿਰ ਇਨਕਿਊਬੇਟਰ, ਪੀ.ਯੂ.ਐਮ ਨੀਦਰਲੈਂਡਜ਼ ਤੋਂ ਭਾਰਤ ਦੇ ਪ੍ਰਤੀਨਿਧੀ ਕੇ.ਆਰ ਜੈਨ ਸ਼ਾਮਲ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਅਤੇ ਕੋਆਰਡੀਨੇਟਰ ਪ੍ਰੋ. ਪ੍ਰਤਾਪ ਕੁਮਾਰ ਪਤੀ ਦੇ ਯਤਨਾਂ ਸਦਕਾ ਇਹ ਕੇਂਦਰ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਖੇਤਰ ਵਿੱਚ ਉੱਦਮਤਾ ਅਤੇ ਨਵੀਨਤਾ ਦਾ ਇੱਕ ਮਜ਼ਬੂਤ ਈਕੋਸਿਸਟਮ ਬਣਾਉਣ ਲਈ ਇਸ ਦਾ ਵਿਸ਼ੇਸ਼ ਯੋਗਦਾਨ ਹੈ।ਇਹ ਇਕੱਤਰਤਾ ਉਦਯੋਗ, ਅਕਾਦਮਿਕ, ਤਕਨਾਲੋਜੀ ਅਤੇ ਸਥਾਨਕ ਕਿਸਾਨਾਂ ਸਮੇਤ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਲਈ ਅਰਥਪੂਰਨ ਵਿਚਾਰ ਵਟਾਂਦਰੇ ਦਾ ਇੱਕ ਪਲੇਟਫਾਰਮ ਵਜੋਂ ਕੰਮ ਕਰੇਗੀ।
ਇਹ ਕੇਂਦਰ ਵਰਤਮਾਨ ਵਿੱਚ ਇੰਜੀਨੀਅਰਿੰਗ, ਫੂਡ ਟੈਕਨਾਲੋਜੀ, ਜੀਵਨ ਸ਼ੈਲੀ ਅਤੇ ਟੈਕਸਟਾਈਲ ਵਰਗੇ ਖੇਤਰਾਂ ਵਿੱਚ ਲਗਭਗ 20 ਤੋਂ ਵੱਧ ਸਟਾਰਟਅੱਪਾਂ ਵਿੱਚ ਸ਼ਮੂਲੀਅਤ ਹੈ ਅਤੇ ਇਸ ਕੇਂਦਰ ਦਾ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ, ਸਟਾਰਟਅੱਪ ਪੰਜਾਬ, ਇਨੋਵੇਸ਼ਨ ਮਿਸ਼ਨ ਪੰਜਾਬ, ਪੀ.ਐਚ.ਡੀ ਚੈਂਬਰ ਆਫ਼ ਕਾਮਰਸ, ਫਿੱਕੀ ਐਫ.ਐਲ.ਓ, ਪ੍ਰੋਗਰਾਮ ਯੂਟਜ਼ੈਂਡਿੰਗ ਮੈਨੇਜਰ (ਪੀ.ਯੂ.ਐਮ) ਨੀਦਰਲੈਂਡ, ਅਤੇ ਆਈਸੀ-ਇੰਪੈਕਟ ਕੈਨੇਡਾ ਨਾਲ ਰਾਬਤਾ ਹੈ।
ਇਸ ਮੀਟਿੰਗ ਦਾ ਉਦੇਸ਼ ਦੇਸ਼ ਦੇ ਕਲਿਆਣ ਲਈ ਉਦਯੋਗ ਅਤੇ ਅਕਾਦਮਿਕਤਾ ਵਿਚਕਾਰ ਦੂਰੀ ਨੂੰ ਪੂਰਾ ਕਰਨ ਬਾਰੇ ਚਰਚਾ ਕਰਨ ਲਈ ਵੱਖ-ਵੱਖ ਪਿਛੋਕੜਾਂ ਦੇ ਮਾਹਿਰਾਂ ਨੂੰ ਇਕੱਠੇ ਕਰਨਾ ਹੈ।ਭਾਗੀਦਾਰਾਂ ਵਿੱਚ ਸੈਂਟਰਲ ਇੰਸਟੀਚਿਊਟ ਆਫ ਪਲਾਸਟਿਕ ਇੰਜਨੀਅਰਿੰਗ ਐਂਡ ਟੈਕਨਾਲੋਜੀ ਅੰਮ੍ਰਿਤਸਰ, ਅਗਾਂਹਵਧੂ ਕਿਸਾਨ, ਸਥਾਨਕ ਉਦਯੋਗ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ।

 

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …