Saturday, March 7, 2026

ਡੀ.ਏ.ਵੀ ਪਬਲਿਕ ਸਕੂਲ ਵਿਖੇ ਪਲੇਅਪੈਨ, ਨਰਸਰੀ ਤੇ ਦੂਸਰੀ ਜਮਾਤ ਦਾ ਸਲਾਨਾ ਸਮਾਗਮ `ਰੀਜ਼ਨਜ਼ ਟੂ ਸਮਾਈਲ` ਪੇਸ਼

ਅੰਮ੍ਰਿਤਸਰ, 6 ਮਾਰਚ (ਜਗਦੀਪ ਸਿੰਘ) – ਪਦਮ ਸ਼੍ਰੀ ਅਲੰਕ੍ਰਿਤ ਆਰੀਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਆਸ਼ੀਰਵਾਦ ਨਾਲ ਡਾ. ਸ਼੍ਰੀਮਤੀ ਨੀਲਮ ਕਾਮਰਾ ਖੇਤਰੀ ਅਧਿਕਾਰੀ ਪੰਜਾਬ ਜ਼ੋਨ-ਏ ਅਤੇ ਡਾ. ਪੁਸ਼ਪਿੰਦਰ ਵਾਲੀਆ ਸਕੂਲ ਦੇ ਪ੍ਰਬੰਧਕ ਤੇ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਪਿਛਲੇ ਦਿਨੀਂ ਊਰਵੀ ਆਡੀਟੋਰੀਅਮ ਵਿੱਚ ਪਲੇਅਪੈਨ, ਨਰਸਰੀ ਅਤੇ ਦੂਸਰੀ ਜਮਾਤ ਦਾ ਸਲਾਨਾ ਸਮਾਰੋਹ `ਰੀਜਨਜ਼ ਟੂ ਸਮਾਈਲ` ਬੜੇ ਜੋਸ਼ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ।
ਬੱਚਿਆਂ ਨੇ ਯੋਗਾ, ਕੱਵਾਲੀ, ਡਾਂਸ ਅਤੇ ਸੰਗੀਤ ਦੇ ਮਾਧਿਅਮ ਰਾਹੀਂ ਮੁਸਕਰਾਉਣ ਦੇ ਕਾਰਨਾਂ ਦੇ ਵਿਸ਼ੇ `ਤੇ ਇੱਕ ਰੰਗਾਰੰਗ ਪੇਸ਼ਕਾਰੀ ਦਿੱਤੀ, ਜਿਸ ਨੂੰ ਬਹੁਤ ਹੀ ਸਹਿਜ਼ ਢੰਗ ਅਤੇ ਗੰਭੀਰਤਾ ਨਾਲ ਬੁਣਿਆ ਗਿਆ ਸੀ।ਇਸ ਪ੍ਰੋਗਰਾਮ ਨੂੰ ਸਵੇਰ ਅਤੇ ਸ਼ਾਮ ਦੇ ਦੋ ਸ਼ੋਅ ਵਿੱਚ ਪੇਸ਼ ਕੀਤਾ ਗਿਆ।ਸਵੇਰ ਦੇ ਸ਼ੋਅ ਵਿੱਚ ਅਸ਼ੋਕ ਤਲਵਾੜ ਚੇਅਰਮੈਨ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਅਤੇ ਸ਼ਾਮ ਦੇ ਸ਼ੋਅ ਵਿੱਚ ਸੁਰਿੰਦਰ ਸਿੰਘ ਪੀ.ਸੀ.ਐਸ ਵਧੀਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਚੇਅਰਮੈਨ ਅਸ਼ੋਕ ਤਲਵਾੜ ਨੇ ਸਕੂਲ ਦੀ ਸਾਫ਼-ਸਫ਼ਾਈ ਲਈ ਪ੍ਰਸੰਸਾ ਕੀਤੀ।ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਦੀ ਨਗਰੀ ਨੂੰ ਸਾਫ਼-ਸੁਥਰਾ ਰੱਖਣ ਵਿੱਚ ਉਨ੍ਹਾਂ ਦਾ ਸਾਥ ਦੇਣ।
ਵਧੀਕ ਕਮਿਸ਼ਨਰ ਨਗਰ ਨਿਗਮ ਸੁਰਿੰਦਰ ਸਿੰਘ ਨੇ ਹਾਜ਼ਰੀਨ ਨੂੰ ਨੂੰ ਮੁਸਕਰਾਉਣ ਲਈ ਪੇ੍ਰਰਿਤ ਕੀਤਾ।ਉਨ੍ਹਾਂ ਕਿਹਾ ਕਿ ਪ੍ਰਭਾਵਸ਼ਾਲੀ ਅਤੇ ਸਕਾਰਾਤਮਕ ਢੰਗ ਨਾਲ ਮਾਤਾ-ਪਿਤਾ ਨੂੰ ਅਧਿਆਪਕ ਦਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਬੱਚੇ ਦਾ ਸਰਵਪੱਖੀ ਵਿਕਾਸ ਹੋ ਸਕੇ ।
ਸਨਮਾਨ ਯੋਗ ਮਹਿਮਾਨ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਕਿਹਾ ਕਿ ਖੁਸ਼ ਰਹਿਣ ਲਈ ਸਾਨੂੰ ਕੋਈ ਵੀ ਕੀਮਤ ਅਦਾ ਨਹੀਂ ਕਰਨੀ ਪੈਂਦੀ, ਜੋ ਸਾਡੇ ਜੀਵਨ ਨੂੰ ਖ਼ੁਸ਼ਨੁਮਾ ਬਣਾ ਦਿੰਦੀ ਹੈ।ਡਾ. ਪੁਸ਼ਪਿੰਦਰ ਵਾਲੀਆ ਨੇ ਬੱਚਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਕਿਹਾ ਕਿ ਡੀ.ਏ.ਵੀ ਸੰਸਥਾ ਬੱਚਿਆਂ ਨੂੰ ਵਿਸ਼ਵ ਦੇ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਉਨ੍ਹਾਂ ਦੇ ਚਰਿੱਤਰ ਨਿਰਮਾਣ ਅਤੇ ਨੈਤਿਕ ਮੁੱਲਾਂ ਨੂੰ ਸਿਖਾਉਣ ਤੇ ਤਰਜ਼ੀਹ ਦਿੰਦੀ ਹੈ ।
ਐਡਵੋਕੇਟ ਸੁਦਰਸ਼ਨ ਕਪੂਰ ਸੀਨੀਅਰ ਮੈਂਬਰ ਲੋਕਲ ਕਮੇਟੀ ਅਤੇ ਵੱਖ-ਵੱਖ ਡੀ.ਏ.ਵੀ ਸਕੂਲਾਂ ਅਤੇ ਕਾਲਜਾਂ ਦੇ ਚੇਅਰਮੈਨ ਸਵੇਰ ਦੇ ਸ਼ੋਅ ਲਈ ਪ੍ਰਧਾਨਗੀ ਅਧਿਕਾਰੀ ਸਨ।
ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਮੌਜ਼ੂਦਾ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਸਟਾਫ਼ ਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਕਿਹਾ ਕਿ ਸਾਨੂੰ ਹਰ ਰਿਸ਼ਤੇ ਦਾ ਧਿਆਨ ਰੱਖਣ ਅਤੇ ਇਸ ਨੂੰ ਪੂਰੇ ਦਿਲੋਂ ਨਿਭਾਉਣ ਦੀ ਲੋੜ ਹੈ।ਆਪਣੇ ਰਿਸ਼ਤਿਆਂ ਨੂੰ ਬੇਹਤਰ ਬਣਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਸਾਨੂੰ ਮੁਸਕਰਾਉਣ ਦੇ ਕਾਰਨ ਪ੍ਰਦਾਨ ਕਰਨਗੀਆਂ ਅਤੇ ਜੀਵਨ ਨੂੰ ਜਿਊਣ ਦੇ ਯੋਗ ਬਣਾਉਣਗੀਆਂ।
ਸਹਿ-ਪਾਠਕ੍ਰਮ ਇੰਚਾਰਜ਼ ਮਿਸ ਸ਼ਮਾ ਸ਼ਰਮਾ ਅਤੇ ਕੈਂਟ ਬ੍ਰਾਂਚ ਦੇ ਇੰਚਾਰਜ਼ ਮਿਸ ਅਨੁਰਾਧਾ ਗਰੋਵਰ ਦੇ ਨਾਲ-ਨਾਲ ਅਧਿਆਪਕਾਂ ਅਤੇ ਸਹਾਇਕ ਕਰਮਚਾਰੀਆਂ, ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਪਰਮਜੀਤ ਕੁਮਾਰ ਪਿ੍ਰੰਸੀਪਲ ਜੀ.ਐਨ.ਡੀ ਡੀ.ਏ.ਵੀ ਪਬਲਿਕ ਸਕੂਲ ਭਿੱਖੀਵਿੰਡ ਅਤੇ ਸ਼੍ਰੀਮਤੀ ਮੰਜ਼ੂ ਕਾਰਜਕਾਰੀ ਇੰਚਾਰਜ਼ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ ਹਾਜ਼ਰ ਸਨ।

 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …