Wednesday, April 15, 2026

ਸਮਾਰਟ ਸਿਟੀ ਸੀ.ਈ.ਓ ਨੇ ਲੋਹੇ ਦੀਆਂ ਗਰਿੱਲਾਂ ਦੀ ਚੋਰੀ ਦਾ ਗੰਭੀਰ ਨੋਟਿਸ ਲਿਆ

ਕਿਹਾ, ਨਗਰ ਨਿਗਮ ਦੀ ਟੀਮ ਦਿਨ-ਰਾਤ ਇਨ੍ਹਾਂ ਰੂਟਾਂ ਦੀ ਕਰੇਗੀ ਨਿਗਰਾਨੀ

ਅੰਮ੍ਰਿਤਸਰ, 9 ਮਾਰਚ (ਜਗਦੀਪ ਸਿੰਘ) – ਚਾਰਦੀਵਾਰੀ ਵਾਲੇ ਸ਼ਹਿਰ ਵਿੱਚ ਸਰਕੂਲਰ ਰੋਡ `ਤੇ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਰੂਟ ਦੇ ਨਾਲ-ਨਾਲ ਲਗਾਈਆਂ ਗਈਆਂ ਡਿਜ਼ਾਈਨਰ ਲੋਹੇ ਦੀਆਂ ਗਰਿੱਲਾਂ ਵਿੱਚੋਂ ਕਈ ਸ਼ਰਾਰਤੀ ਅਨਸਰਾਂ ਵਲੋਂ ਚੋਰੀ ਕਰ ਲਈਆਂ ਗਈਆਂ ਹਨ।ਹਾਲ ਹੀ ਵਿੱਚ ਪੁਲਿਸ ਨੇ ਲੋਹੇ ਦੀਆਂ ਗਰਿੱਲਾਂ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਕਾਬੂ ਕੀਤਾ ਸੀ।ਨਿਗਮ ਕਮਿਸ਼ਨਰ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀ.ਈ.ਓ ਹਰਪ੍ਰੀਤ ਸਿੰਘ ਨੇ ਇਨ੍ਹਾਂ ਚੋਰੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਫੈਸਲਾ ਕੀਤਾ ਕਿ ਨਗਰ ਨਿਗਮ ਦੀ ਟੀਮ ਗਠਿਤ ਕੀਤੀ ਜਾਵੇਗੀ, ਜੋ ਦਿਨ ਰਾਤ ਇਨ੍ਹਾਂ ਰਸਤਿਆਂ ਦੀ ਨਿਗਰਾਨੀ ਕਰੇਗੀ ਤਾਂ ਜੋ ਸਰਕਾਰੀ ਜਾਇਦਾਦ ਦੀ ਸੁਰੱਖਿਆ ਕੀਤੀ ਜਾ ਸਕੇ।
ਹਰਪ੍ਰੀਤ ਸਿੰਘ ਨੇ ਜਾਰੀ ਬਿਆਨ ਵਿ ਚ ਕਿਹਾ ਹੈ ਕਿ ਇਹ ਬਹੁਤ ਹੀ ਗੰਭੀਰ ਗੱਲ ਹੈ ਕਿ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਬਿਨਾਂ ਕਿਸੇ ਡਰ ਦੇ ਸਰਕਾਰੀ ਜਾਇਦਾਦ ਦੀ ਚੋਰੀ ਕੀਤੀ ਜਾ ਰਹੀ ਹੈ।ਕਈ ਸਮਾਜ ਸੇਵੀ ਵੀ ਇਹ ਮਾਮਲਾ ਨਿਗਮ ਦੇ ਧਿਆਨ ਵਿੱਚ ਲਿਆ ਚੁੱਕੇ ਹਨ।ਉਨ੍ਹਾਂ ਕਿਹਾ ਕਿ ਪੁਲਿਸ ਤੋਂ ਇਲਾਵਾ ਨਗਰ ਨਿਗਮ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੀ ਜਾਇਦਾਦ ਦੀ ਰਾਖੀ ਕਰੇ।ਇਸੇ ਲਈ ਉਨ੍ਹਾਂ ਨੇ ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀਈਓ ਹੋਣ ਦੇ ਨਾਤੇ ਮਿਉਂਸਪਲ ਟੀਮ ਦਾ ਗਠਨ ਕਰਨ ਦਾ ਕਦਮ ਚੁੱਕਿਆ ਹੈ।ਜੋ ਕਿ ਚਾਰਦੀਵਾਰੀ ਵਾਲੇ ਸ਼ਹਿਰ ਵਿੱਚ ਸਰਕੂਲਰ ਰੋਡ ਦੇ ਨਾਲ-ਨਾਲ ਸਾਰੇ ਬੀ.ਆਰ.ਟੀ.ਐਸ ਰੂਟ ਦੀ ਨਿਗਰਾਨੀ ਕਰਕੇ ਪੁਲਿਸ ਨੂੰ ਮੁਜ਼ਰਮ ਫੜਨ ਵਿੱਚ ਵੀ ਮਦਦ ਕਰੇਗਾ।
ਸੀ.ਈ.ਓ ਨੇ ਦੱਸਿਆ ਕਿ ਸਾਰਾਗੜ੍ਹੀ ਪਾਰਕਿੰਗ ਨੂੰ ਜਾਣ ਵਾਲੀ ਐਲੀਵੇਟਿਡ ਰੋਡ ਨੂੰ ਕਚਹਿਰੀ ਚੌਕ ਅਤੇ ਰਾਮ ਤਲਾਈ ਚੌਕ ਦੀ ਤਰ੍ਹਾਂ ਇਸ ਦੇ ਹੇਠਾਂ ਰੰਗਦਾਰ ਲਾਈਟਾਂ ਲਗਾ ਕੇ ਰੋਸ਼ਨ ਕਰਨ ਲਈ ਵੀ ਪ੍ਰਸਤਾਵ ਤਿਆਰ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਇਤਿਹਾਸਕ ਰਾਮ ਬਾਗ ਗਾਰਡਨ (ਕੰਪਨੀ ਬਾਗ) ਵਿੱਚ ਖਾਲੀ ਪਈ ਜ਼ਮੀਨ `ਤੇ ਲੈਂਡਸਕੇਪਿੰਗ ਕਰਨ ਦੀ ਯੋਜਨਾ ਬਣਾਈ ਗਈ ਹੈ।ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਆਲੇ ਦੁਆਲੇ ਦੀ ਰਿਟੇਨਿੰਗ ਦੀਵਾਰ ਵੀ ਮੁਰੰਮਤ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਤਜਵੀਜ਼ਾਂ `ਤੇ 7 ਮਾਰਚ 2024 ਨੂੰ ਹੋਈ ਸੀ.ਐਲ.ਈ.ਐਮ.ਸੀ ਦੀ ਮੀਟਿੰਗ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …