Thursday, April 16, 2026

 ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧਕੇਲਣ ਦੇ ਲਈ ਅਕਾਲੀ-ਭਾਜਪਾ ਸਰਕਾਰ ਹੀ ਜਿੰਮੇਵਾਰ-ਔਜਲਾ

ਕਿਹਾ ਆਰ.ਐਸ.ਐਸ ਘਰ ਵਾਪਸੀ ਦੇ ਨਾਂ ‘ਤੇ ਲੋਕਾਂ ਨੂੰ ਆਪਸ ਵਿਚ ਪਾੜਣ ਵਾਲੀ ਫਿਰਕੂ ਸੋਚ ਤਿਆਗੇ

PPN3112201401

ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਵਿਚ ਹਰ ਕਾਰੋਬਾਰ ਵਿੱਚ ਭਾਈਵਾਲ ਰਹੀ ਭਾਜਪਾ ਦੇ ਕਾਰਨ ਭਾਵੇਂ ਸ੍ਰੋਮਣੀ ਅਕਾਲੀ ਦਲ ਆਪਣੀ ਭਰੋਸਗੀ ਬਚਾਅ ਸਕਿਆ ਹੈ, ਪਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੋਂ ਅਕਾਲੀ ਆਗੂਆਂ ਦੇ ਨਾਲ ਨਾਲ ਲੋਕਾਂ ਅਤੇ ਆਪਣੀਆਂ ਨਜ਼ਰਾਂ ਤੋਂ ਬੇਭਰੋਸਗੀ ਗੁਆ ਚੁੱਕੀ ਸਰਕਾਰ ਨੂੰ ਹੁਣ ਨੈਤਿਕਤਾ ਦੇ ਅਧਾਰ ‘ਤੇ ਸੱਤਾ ਵਿੱਚ ਰਹਿਣ ਦਾ ਕੋਈ ਵੀ ਅਧਿਕਾਰ ਨਹੀਂ ਹੈ।
ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਅੱਜ ਸਰਹੱਦ ਦੇ ਨਾਲ ਲੱਗਦੇ ਵਿਧਾਨ ਸਭਾ ਹਲਕਿਆਂ ਵਿੱਚ ਲੋਕਾਂ ਨਾਲ ਵਿਚਰਨ ਤੋਂ ਬਾਅਦ ਜੋ ਤੱਥ ਸਾਹਮਣੇ ਆਇਆ ਹੈ, ਦੇ ਅਨੁਸਾਰ ਲੋਕ ਇਹ ਗੱਲ ਮਹਿਸੂਸ ਕਰ ਰਹੇ ਹਨ ਕਿ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧਕੇਲਣ ਦੇ ਲਈ ਅਕਾਲੀ ਭਾਜਪਾ ਗਠਜੋੜ ਸਰਕਾਰ ਹੀ ਜਿੰਮੇਵਾਰ ਹੈ।ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਲਈ ਪੰਜਾਬ ਵਿਚ ਫੈਲ੍ਹੇ ਸਿੰਥੈਟਿਕ ਪੰਜਾਬ ਪੁਲਿਸ ਜਿੰਮੇਵਾਰ ਹੈ।ਸ੍ਰੋਮਣੀ ਅਕਾਲੀ ਦਲ ਡੀ.ਜੀ.ਪੀ ਦੇ ਦਫਤਰ ਦੇ ਮੂਹਰੇ ਧਰਨੇ ਦੇਵੇ।ਉਨ੍ਹਾਂ ਨੇ ਕਿਹਾ ਕਿ ਈ.ਡੀ ਵੱਲੋਂ ਜਿਨ੍ਹਾਂ ਹੋਰ ਵੱਡੇ ਅਕਾਲੀ ਆਗੂਆਂ ਨੂੰ ਸੰਮਨ ਜਾਰੀ ਕੀਤੇ ਜਾ ਰਹੇ ਹਨ, ਦੇ ਬਾਅਦ ਤਾਂ ਅਕਾਲੀ ਦਲ ਪੂਰੀ ਤਰ੍ਹਾਂ ਲੋਕਾਂ ਦੀਆਂ ਨਜ਼ਰਾਂ ਵਿੱਚੋਂ ਡਿੱਗ ਗਿਆ ਹੈ। ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਉਹ ਹੁਣ ਇਹ ਮੰਨ ਲੈਣ ਕੇ ਪੰਜਾਬ ਨੂੰ ਨਸ਼ੇੜੀ ਸੂਬਾ ਬਣਾਉਣ ਦੇ ਲਈ ਅਕਾਲੀ ਭਾਜਪਾ ਗਠਜੋੜ ਸਰਕਾਰ ਹੀ ਜਿੰਮੇਵਾਰ ਹੈ ਅਤੇ ਉਹ ਹੁਣ ਧਰਨਿਆਂ ਦੀ ਰਾਜਨੀਤੀ ਕਰਕੇ ਜਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰੇ ।
ਉਨ੍ਹਾਂ ਨੇ ਇਸ ਸਮੇਂ ਆਰ.ਐਸ.ਐਸ.ਵੱਲੋਂ ਦਲਿਤ ਪ੍ਰੀਵਾਰਾਂ ਨੂੰ ਸਿੱਖ ਧਰਮ ਵਿਚ ਤਬਦੀਲ ਕਰਨ ਦੀ ਵੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਧਰਮ ਤਬਦੀਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਨੇ ਰਿਕਾਡਿੰਗ ਵਿਚ ਕਿਹਾ ਹੈ ਕਿ ਉਨ੍ਹਾਂ ਦਾ ਧੱਕੇ ਨਾਲ ਆਰ.ਐਸ.ਐਸ ਨੇ ਸਿੱਖ ਧਰਮ ਵਿਚ ਪਰਿਵਰਤਨ ਕਰਵਾਇਆ ਹੈ।ਉਨ੍ਹਾਂ ਨੇ ਕਿਹਾ ਕਿ ਆਰ.ਐਸ.ਐਸ.ਨੂੰ ਆਪਣੀ ਘਰ ਵਾਪਸੀ ਦੇ ਨਾਂ ‘ਤੇ ਆਪਸ ਵਿਚ ਪਾੜਣ ਵਾਲੀ ਫਿਰਕੂ ਸੋਚ ਨੂੰ ਤਿਆਗਣਾ ਚਾਹੀਦਾ ਹੈ।ਕਿਉਂਕਿ ਕੱਟੜ ਸੋਚ ਦੇ ਕਾਰਨ ਜੋ ਪਾਕਿਸਤਾਨ ਦਾ ਹਾਲ ਹੋ ਰਿਹਾ ਹੈ। ਉਹੀ ਹਾਲ ਭਾਜਪਾ ਹਿੰਦੂਸਤਾਨ ਦਾ ਕਰਨਾ ਚਾਹੁੰਦੀ ਹੈ।
ਇਸ ਸਮੇਂ ਉਨ੍ਹਾਂ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਗੁਰਮੁੱਖ ਸਿੰਘ ਮੋਹਨ ਭੰਡਾਰੀਆ, ਹਰਬੀਰ ਸਿੰਘ ਬੱਬਲੂਸਿੰਧੀ, ਮੇਅਰ ਸਿੰਘ ਵਰਪਾਲ, ਜਸਪਾਲ ਸਿੰਘ, ਬਿਕਰਮ ਸਿੰਘ ਵਰਪਾਲ, ਲੀਲਾ ਵਰਮਾ, ਦਿਲਬਾਗ ਸਿੰਘ, ਸਰਵਨ ਸਿੰਘ, ਤਰਸੇਮ, ਜਸਪਾਲ ਸਿੰਘ, ਮੇਜਰ ਸਿੰਘ, ਵਿਕਰਮ ਸਿੰਘ, ਬਲਜਿੰਦਰ ਸਿੰਘ, ਪ੍ਰਮੋਦ, ਵਿਜੇ ਬਾਵਾ,ਅਮਰੀਕ ਸਿੰਘ, ਦਿਆਲ ਸਿੰਘ ਆਦਿ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply