ਅੰਮ੍ਰਿਤਸਰ, 30 ਦਸੰਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੀ ਵਿਦਿਆਰਥਣ ਨੂਰਪ੍ਰੀਤ ਕੌਰ ਨੇ ਸੋਨੀਪਤ ਵਿਖੇ ਹੋਈ ਸੀ.ਬੀ.ਐਸ.ਈ. ਨੈਸ਼ਨਲ ਸਕੇਟਿੰਗ ਚੈਮਪਿਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਸਰਾ ਸਥਾਨ ਹਾਸਲ ਕੀਤਾ ਅਤੇ ਚਾਂਦੀ ਦਾ ਤਗਮਾ ਜਿੱਤਿਆ।ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਦੱਸਿਆ ਕਿ ਨੂਰਪ੍ਰੀਤ ਕੌਰ ਨੇ ਪਿਛਲੇ ਦਿਨੀ ਲੁਧਿਆਣੇ ਵਿਖੇ ਹੋਏ ਰਾਜ ਪੱਧਰੀ ਸਕੇਟਿੰਗ ਮੁਕਾਬਲਿਆਂ ਵਿੱਚ ਭਾਗ ਲੈ ਕੇ ਰਿੰਕ ਰੇਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸੋਨੇ ਦਾ ਮੈਡਲ ਜਿੱਤਿਆ । ਉਸ ਨੇ ਇਸੇ ਪ੍ਰਤੀਯੋਗਤਾ ਵਿੱਚ ਰੋਡ ਰੇਸ ਮੁਕਾਬਲਿਆਂ ਵਿੱਚ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ ।ਨੂਰਪ੍ਰੀਤ ਕੌਰ ਇਸ ਤ੍ਵੋ ਪਹਿਲਾਂ ਉਹ ਸੀ.ਬੀ.ਐਸ.ਈ. ਦੇ ਨੋਰਥਜੋਨ ਮੁਕਾਬਲਿਆਂ ਵਿੱਚ ਵੀ ਜੇਤੂ ਰਹੀ ਹੈ ।
ਸਕੂਲ ਦੇ ਮ੍ਵੈਬਰ ਇੰਚਾਰਜ ਸz. ਹਰਮਿੰਦਰ ਸਿੰਘ, ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ ਅਤੇ ਖੇਡ ਸੁਪਰਵਾਈਜ਼ਰ ਮੈਡਮ ਅੰਮ੍ਰਿਤਪਾਲ ਕੌਰ ਵੱਲ੍ਵੋ ਨੂਰਪ੍ਰੀਤ ਕੌਰ ਦੇ ਅੰਮ੍ਰਿਤਸਰ ਪਹੁੰਚਣ ਤੇ ਉਸਦਾ ਨਿੱਘਾ ਸੁਆਗਤ ਕੀਤਾ ਗਿਆ ਅਤੇ ਉਸਦੀ ਸ਼ਾਨਦਾਰ ਸਫ਼ਲਤਾ ਲਈ ਵਧਾਈ ਦਿੱਤੀ ਗਈ।ਇਸ ਦੇ ਨਾਲ ਹੀ ਉਹਨਾਂ ਨੇ ਨੂਰਪ੍ਰੀਤ ਕੌਰ ਨੂੰ 07 ਜਨਵਰੀ 2015 ਤ੍ਵੋ ਪੂਨੇ ਵਿਖੇ ਹੋਣ ਵਾਲੀਆਂ ਪੰਜਾਬ ਸਕੂਲ ਰਾਸ਼ਟਰੀ ਖੇਡਾਂ ਦੇ ਮੁਕਾਬਲਿਆਂ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ੁੰਭਕਾਮਨਾਵਾਂ ਵੀ ਦਿੱਤੀਆਂ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …