ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ) – ਜਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 017 ਅੰਮ੍ਰਿਤਸਰ ਕੇਂਦਰੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਡੀ.ਏ.ਵੀ ਕਾਲਜ ਹਾਥੀ ਗੇਟ ਵਿਖੇ 16 ਮਾਰਚ ਤੱਕ ਮੀਡੀਆ ਫੈਸਟੀਵਲ ਹੁਨਰ-2024 ਕਰਵਾਇਆ ਜਾ ਰਿਹਾ ਹੈ।ਇਸ ਵਿੱਚ ਸ੍ਰੀਮਤੀ ਸੁਰਿੰਦਰ ਕੌਰ ਏ.ਈ.ਆਰ.ਓ 017-ਅੰਮ੍ਰਿਤਸਰ ਕੇਂਦਰੀ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ।ਉਹਨਾਂ ਨੇ ਸਿਖਿਆਰਥੀਆਂ ਨੂੰ ਵੱਧ ਤੋਂ ਵੱਧ ਵੋਟਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਨਿਰਪੱਖ ਹੋ ਕੇ ਬਿਨਾਾਂ ਕਿਸੇ ਲਾਲਚ, ਧਰਮ, ਜਾਤੀ, ਵੈਰ ਵਿਰੋਧ ਤੋਂ ਉਪਰ ਉਠ ਕੇ ਵੋਟ ਪਾਉਣ ਲਈ ਕਿਹਾ।ਇਸ ਮੌਕੇ ਸਾਰਿਆਂ ਨੇ ਵੋਟਰ ਪ੍ਰਣ ਵੀ ਲਿਆ।ਪ੍ਰਿੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਨੂੰ ‘ਜੀ ਆਇਆਂ’ ਆਖਿਆ।ਪ੍ਰੋਗਰਾਮ ਦਾ ਸੰਚਾਲਨ ਪ੍ਰੋਫੈਸਰ ਸੰਦੀਪ ਡੀ.ਏ.ਵੀ ਕਾਲਜ ਨੇ ਕੀਤਾ।
ਬਰਿੰਦਰਜੀਤ ਸਿੰਘ ਨੋਡਲ ਅਫ਼ਸਰ ਸਵੀਪ 017- ਅੰਮ੍ਰਿਤਸਰ ਕੇਂਦਰੀ ਨੇ ਸਵੀਪ ਗਤੀਵਿਧੀਆਂ ਅਧੀਨ ਮਸ਼ੀਨ ਦੀ ਦਿੱਤੀ, ਰੰਗੋਲੀ ਤਿਆਰ ਕਰਵਾਈ, ਪੇਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ।ਪ੍ਰਿੰਸੀਪਲ ਦਯਾਨੰਦ ਆਈ.ਟੀ.ਆਈ ਅਤੇ ਆਈ.ਟੀ.ਆਈ ਰਣਜੀਤ ਐਵੇਨਿਊ ਅੰਮ੍ਰਿਤਸਰ ਕੈਪਟਨ ਸੰਜੀਵ ਸ਼ਰਮਾ ਨੇ ਸਵੀਪ ਗਤੀਵਿਧੀਆਂ ਵਿੱਚ ਭਾਗ ਲੈ ਰਹੇ ਸਿਖਿਆਰਥੀਆਂ ਦੀ ਸ਼ਲਾਘਾ ਕੀਤੀ।ਪ੍ਰੋਗਰਾਮ ਵਿੱਚ ਵੱਖ-ਵੱਖ ਕਾਲਜਾਂ ਅਤੇ ਸੰਸਥਾਵਾਂ ਦੇ ਨੋਡਲ ਅਫ਼ਸਰ ਜਗਰਾਜ ਸਿੰਘ ਪੰਨੂੰ, ਸ੍ਰੀਮਤੀ ਸੁਖਪਾਲ ਕੌਰ, ਸ੍ਰੀਮਤੀ ਕੁਲਦੀਪ ਭੁੱਲਰ, ਸ੍ਰੀਮਤੀ ਪੂਜਾ, ਮਿਸ ਰੇਖਾ ਰਾਜਪੂਤ, ਜਗਬੀਰ, ਕਮਲਦੀਪ ਸਿੰਘ, ਸ੍ਰੀਮਤੀ ਸਵਿਤਾ ਆਦਿ ਸਮੇਤ ਕੈਂਪਸ ਅੰਬੈਸਡਰ ਅਤੇ ਸਿਖਿਆਰਥੀਆਂ ਨੇ ਭਾਗ ਲਿਆ।
Check Also
ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਸੈਂਟਰ ਦੀ ਫਰਾਂਸ ਦੇ ਰਾਜਦੂਤ ਵਲੋਂ ਸ਼ਲਾਘਾ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …