Monday, June 16, 2025
Breaking News

ਡੀ.ਏ.ਵੀ ਪਬਲਿਕ ਸਕੂਲ ਵਲੋਂ ਸੀ.ਬੀ.ਐਸ.ਈ `ਰਾਸ਼ਟਰੀ ਕ੍ਰੈਡਿਟ ਫ੍ਰੇਮਵਰਕ` ਪ੍ਰੋਗਰਾਮ ਦੀ ਮੇਜ਼ਬਾਨੀ

ਅੰਮ੍ਰਿਤਸਰ. 19 ਮਾਰਚ (ਜਗਦੀਪ ਸਿੰਘ) – ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ-2020) ਵਿੱਚ ਦਰਸਾਏ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ) ਵਲੋਂ ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਰਾਸ਼ਟਰੀ ਕ੍ਰੈਡਿਟ ਫ੍ਰੇਮਵਰਕ (ਐਨ.ਸੀ.ਆਰ.ਐਫ) ਬਾਰੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।ਕੋਰਲ ਸਿੱਖਿਆ ਵਿਭਾਗ ਸੰਯੁਕਤ ਸਕੱਤਰ (ਸੀਬੀਐਸਈ) ਨਵੀਂ ਦਿੱਲੀ ਅਰਚਨਾ ਠਾਕੁਰ ਸ੍ਰੋਤ ਵਿਅਕਤੀ ਸਨ। ਸਮੁੱਚੇ ਭਾਰਤ ਤੋਂ ਕੁੱਲ 215 ਪਿ੍ਰੰਸੀਪਲ ਅਤੇ ਅਧਿਆਪਕਾਂ ਨੇ ਇਸ ਪ੍ਰੋਗਰਾਮ ਵਿੱਚ ਭਾਗੀਦਾਰਾਂ ਦੇ ਰੂਪ ਵਿੱਚ ਸ਼ਿਰਕਤ ਕੀਤੀ।
ਸੈਸ਼ਨ ਦਾ ਉਦੇਸ਼ (ਐਨ.ਸੀ.ਆਰ.ਐਫ) ਦੇ ਵਿਆਪਕ ਦ੍ਰਿਸ਼ਟੀਕੋਣਾਂ ਨੂੰ ਉਜ਼ਾਗਰ ਕਰਨਾ ਸੀ।ਜਿਸ ਵਿੱਚ ਅਕਾਦਮਿਕ ਹੁਨਰ ਤੇ ਕਿੱਤਾਮੁੱਖੀ ਹੁਨਰ ਦਾ ਏਕੀਕਰਨ ਸ਼ਾਮਲ ਹੈ, ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ।ਅਰਚਨਾ ਠਾਕੁਰ ਨੇ ਆਪਣੇ ਤਜ਼ਰਬੇ ਅਤੇ ਮੁਹਾਰਤ ਨਾਲ (ਐਨ.ਸੀ.ਆਰ.ਐਫ) ਲਾਗੂ ਕਰਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਅਕਾਦਮਿਕ ਅਤੇ ਕਿੱਤਾਮੁੱਖੀ ਧਾਰਾਵਾਂ ਦੇ ਵਿਚਕਾਰ ਵਿਦਿਆਰਥੀਆਂ ਦੀ ਗਤੀਸ਼ਲਤਾ ਨੁੰ ਵਧਾਉਣ ਵਿੱਚ ਇਸ ਦੀ ਭੂਮਿਕਾ `ਤੇ ਜ਼ੋਰ ਦਿੱਤਾ ।
ਸੈਮੀਨਾਰ ਦੀਆਂ ਗੱਲਾਂ ਵਿੱਚ ਵੋਕੇਸ਼ਨਲ ਹੁਨਰ, ਅਕਾਦਮਿਕ ਨਿਪੁੰਨਤਾ ਅਤੇ ਅਨੁਭਵੀ ਸਿਖਲਾਈ ਸਮੇਤ ਵੱਖ-ਵੱਖ ਪਹਿਲੂਆਂ ਵਿੱਚ ਸਿੱਖਣ ਦੀ ਵਿਸ਼ੇਸ਼ਤਾ ਤੇ ਚਰਚਾ ਸ਼ਾਮਲ ਹੈ।ਸ੍ਰੋਤ ਵਿਅਕਤੀ ਨੇ ਇੱਕ ਕੁਇਜ਼ ਦੀ ਸਹੂਲਤ ਪ੍ਰਦਾਨ ਕੀਤੀ, ਜਿਸ ਨੇ ਸ਼ਾਮਲ ਲੋਕਾਂ ਨੂੰ ਸ੍ਰੋਤ ਵਿਅਕਤੀ ਨਾਲ ਸਿੱਧੇ ਤੌਰ `ਤੇ ਜੁੜਣ, ਵਾਧੂ ਜਾਣਕਾਰੀ ਪ੍ਰਾਪਤ ਕਰਨ ਜਾਂ ਰਾਸ਼ਟਰੀ ਕ੍ਰੈਡਿਟ ਫ੍ਰੇਮ ਵਰਕ ਦੇ ਖ਼ਾਸ ਪਹਿਲੂਆਂ ਵਿੱਚ ਡੂੰਘਿਆਈ ਨਾਲ ਜਾਨਣ ਦਾ ਮੌਕਾ ਦਿੱਤਾ।ਮੇਜ਼ਬਾਨ ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ (ਐਨ.ਸੀ.ਆਰ.ਐਫ) ਦੀ ਪਰਿਵਰਤਨਸ਼ੀਲ ਸਮਰੱਥਾ ਬਾਰੇ ਆਪਣੀ ਜਾਣਕਾਰੀ ਸਾਂਝੀ ਕਰਨ ਲਈ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਭਾਗ ਲੈਣ ਵਾਲਿਆਂ ਦਾ ਉਨ੍ਹਾਂ ਦੀ ਹਾਜ਼ਰੀ ਤੇ ਉਤਸ਼ਾਹ ਲਈ ਧੰਨਵਾਦ ਕੀਤਾ।ਐਨ.ਈ.ਪੀ-2020 ਦੁਆਰਾ ਨਿਰਧਾਰਤ ਟੀਚੇ ਨੂੰ ਪ੍ਰਾਪਤ ਕਰਨ ਲਈ ਸਹਿਯੋਗ ਯਤਨਾਂ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਵਿੱਦਿਅਕ ਸੁਧਾਰਾਂ ਨੂੰ ਚਲਾਉਣ ਲਈ ਆਪਣੀ ਟੀਮ ਦੀ ਵਚਨਬੱਧਤਾ ਨੂੰ ਦੁਹਰਾਇਆ ਜੋ ਵਿਤਿਦਆਰਥੀਆਂ ਨੂੰ ਨਵੀਨਕਰਨ ਅਤੇ ਸਫ਼ਲ ਹੋਣ ਲਈ ਸ਼ਕਤੀ ਪ੍ਰਦਾਨ ਕਰਦੇ ਹਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …