Sunday, May 31, 2026

ਕੌਮੀ ਰਿਲਾਇੰਸ ਬਾਸਕਟਬਾਲ ਮੁਕਾਬਲੇ ਵਿੱਚ ਮਾਲ ਰੋਡ ਸਕੂਲ ਦੀ ਟੀਮ ਜੇਤੂ

ਮਿਲੇ 4 ਲੱਖ 50 ਹਜ਼ਾਰ ਡੀ.ਸੀ ਸ੍ਰੀ ਰਵੀ ਭਗਤ ਨੇ ਕੀਤਾ ਸਨਮਾਨਿਤ

PPN3112201416

ਅੰਮ੍ਰਿਤਸਰ, 31 ਦਸੰਬਰ (ਜਗਦੀਪ ਸਿੰਘ ਸੱਗੂ) – ਬੀਤੇ ਦਿਨੀਂ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿਖੇ ਆਈ.ਐਮ.ਜੀ. ਰਿਲਾਇੰਸ ਵਲੋਂ ਕਰਵਾਏ ‘ਇੰਡੀਅਨ ਸਕੂਲ ਬਾਸਕਟਬਾਲ ਲੀਗ ਮੁਕਾਬਲੇ 2014’ ਵਿਚ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ, ਅੰਮ੍ਰਿਤਸਰ ਦੀ ਲੜਕੀਆਂ ਦੀ ਟੀਮ ਨੇ ਲਗਾਤਾਰ ਦੂਸਰੇ ਸਾਲ ਜਿੱਤ ਹਾਸਲ ਕਰਕੇ ਸਕੂਲ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਦਸਿਆ ਕਿ ਇਸ ਪ੍ਰਤਿਯੋਗਤਾ ਵਿਚ ਹਿੰਦੋਸਤਾਨ ਦੇ ਵੱਖ- ਵੱਖ ਸੂਬਿਆਂ ਦੀਆਂ 16 ਟੀਮਾਂ ਨੇ ਸ਼ਿਰਕਤ ਕੀਤੀ ਅਤੇ ਸਕੂਲ ਦੀ ਬਾਸਕਟਬਾਲ ਟੀਮ ਨੇ ਸੈਮੀ ਫਾਈਨਲ ਮੁਕਾਬਲੇ ਵਿੱਚ ਦਿੱਲੀ ਦੀ ਟੀਮ ਨੂੰ 24 ਦੇ ਮੁਕਾਬਲੇ 105 ਅੰਕਾਂ ਨਾਲ ਅਤੇ ਫਾਈਨਲ ਮੁਕਾਬਲੇ ਵਿਚ ਚੇਨਈ ਦੀ ਟੀਮ ਨੂੰ 79 ਦੇ ਮੁਕਾਬਲੇ 92 ਅੰਕਾਂ ਨਾਲ ਹਰਾ ਕੇ ਇਹ ਪ੍ਰਤੀਯੋਗਤਾ ਆਪਣੇ ਨਾਂ ਕੀਤੀ। ਇਸ ਮੁਕਾਬਲੇ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਤੇ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਦੀ ਸੀ.ਈ.ਓ. ਸ੍ਰੀਮਤੀ ਰੂਪਮ ਸ਼ਰਮਾ ਨੇ ਟੀਮ ਨੂੰ ਸਾਢੇ ਚਾਰ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਂਟ ਕੀਤਾ। ਇਸ ਟੂਰਨਾਮੈਂਟ ਦੌਰਾਨ ਸਕੂਲ ਦੀ ਖਿਡਾਰਨ ਗਗਨਦੀਪ ਕੌਰ ਨੂੰ ਬੈਸਟ ਡਿਫੈਂਡਰ ਅਤੇ ਕਰਨਜੀਤ ਕੌਰ ਨੂੰ ਬੈਸਟ ਵੈਲੂਏਬਲ ਪਲੇਅਰ ਦਾ ਖਿਤਾਬ ਮਿਲਿਆ।
ਅੱਜ ਟੀਮ ਦੇ ਅੰਮ੍ਰਿਤਸਰ ਪਹੁੰਚਣ ਉੱਤੇ ਟੀਮ ਦੇ ਕੋਚ ਰਵਿੰਦਰ ਸਿੰਘ ਬਿੰਦਾ ਅਤੇ ਟੀਮ ਵਿੱਚ ਸ਼ਾਮਲ ਖਿਡਾਰਨਾਂ ਅਰਵਿੰਦਰ, ਕੋਮਲਪ੍ਰੀਤ, ਅਮਨਜੀਤ, ਹਰਜੀਤ, ਲਖਵਿੰਦਰ, ਸੁਖਜਿੰਦਰ, ਅਰਸ਼ਦੀਪ, ਪ੍ਰੀਤਇੰਦਰ, ਸੰਧਿਆ ਅਤੇ ਸੋਮੀ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਅਤੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੂੰ ਯਕੀਨ ਦੁਆਇਆ ਕਿ ਉਹ ਮੁੱਖ ਮੰਤਰੀ ਫੰਡ ਵਿਚੋਂ ਇਨ੍ਹਾਂ ਬੱਚਿਆਂ ਨੂੰ ਸਪੋਰਟਸ ਕਿੱਟਾਂ ਅਤੇ ਹੋਸਟਲ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਫੰਡ ਮੁੱਹਈਆ ਕਰਵਾੳਂਣਗੇ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਸਤਿੰਦਰਬੀਰ ਸਿੰਘ, ਸਹਾਇਕ ਜ਼ਿਲ੍ਹਾ ਸਿੱਖਿਆ ਅਫਸਰ ਖੇਡਾਂ ਸ੍ਰੀ ਕੁਲਵਿੰਦਰ ਸਿੰਘ ਮੱਲੀ, ਕੁਕੀਂਗ ਇਨਚਾਰਜ ਸ੍ਰੀਮਤੀ ਰਸ਼ਮੀ ਬਿੰਦਰਾ, ਹੋਸਟਲ ਵਾਰਡਨ ਸ੍ਰੀਮਤੀ ਬਲਜੀਤ ਕੌਰ, ਸ੍ਰੀ ਰਾਜਪਾਲ, ਸ. ਅਮਰਜੀਤ ਸਿੰਘ ਕਾਹਲੋਂ, ਸ. ਮਹਿੰਦਰਪਾਲ ਸਿੰਘ ਅਤੇ ਸ. ਤਰਮਨ ਸਿੰਘ ਹਾਜਰ ਸਨ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …

Leave a Reply