Saturday, August 9, 2025
Breaking News

ਗੁਰੂਆਂ ਬਰਾਬਰ ਕੀਤੀ ਪੰਜਾਬ ਸਰਕਾਰ

PPN3112201415

ਜੰਡਿਆਲਾ ਗੁਰੂ, 31 ਦਸੰਬਰ (ਹਰਿੰਦਰਪਾਲ ਸਿੰਘ) – ਕੇਂਦਰ ਵਿਚ ਭਾਜਪਾ ਵਲੋਂ ਨਰਿੰਦਰ ਮੋਦੀ ਦੀ ਸਰਕਾਰ ਬਨਾਉਣ ਤੋਂ ਬਾਅਦ ਹਰੇਕ ਪ੍ਰਦੇਸ਼ ਵਿਚ ਆਪਣੀ ਭਾਜਪਾ ਦੀ ਸਰਕਾਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।ਪੰਜਾਬ ਵਿਚ ਵੀ ਅਕਾਲੀ ਭਾਜਪਾ ਆਗੂਆਂ ਵਲੋਂ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਗੁਰੂਆਂ ਦੇ ਬਰਾਬਰ ਵੀ ਪਹੁੰਚਣ ਦੀ ਤਿਆਰੀ ਕੀਤੀ ਜਾ ਰਹੀ ਹੈ।ਅਜਿਹੀ ਹੀ ਇੱਕ ਝਲਕ ਨਗਰ ਕੋਂਸਲ ਦਫਤਰ ਜੰਡਿਆਲਾ ਗੁਰੂ ਦੇਖਣ ਨੂੰ ਮਿਲੀ, ਜਿਥੇ ਪ੍ਰਧਾਨ ਦੀ ਕੁਰਸੀ ਦੇ ਬਿਲਕੁੱਲ ਉੱਪਰ ਭਾਜਪਾ ਆਗੂ ਭਗਤ ਚੁੰਨੀ ਲਾਲ ਕੈਬਨਿਟ ਮੰਤਰੀ ਦੀ ਫੋਟੋ ਨੂੰ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੋਂ ਉੱਪਰ ਰੱਖ ਕੇ ਸ਼ਾਇਦ ਇਹ ਦਰਸਾਇਆ ਜਾ ਰਿਹਾ ਕਿ ਆਉਣ ਵਾਲਾ ਸਮਾਂ ਨਗਰ ਕੋਂਸਲ ਵਿੱਚ ਭਾਜਪਾ ਦਾ ਹੋਵੇਗਾ।ਨਗਰ ਕੋਂਸਲ ਦੇ ਅਧਿਕਾਰੀ ਸ਼ਾਇਦ ਇਹ ਦਰਸਾਉਣਾ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਗੁਰੂਆਂ ਦੇ ਬਰਾਬਰ ਹੈ, ਜਿਸ ਦਾ ਹੁਕਮ ਹਰ ਇਕ ਨੂੰ ਮੰਨਣਾ ਪਵੇਗਾ।ਇਸ ਸਬੰਧੀ ਜਦ ਨਗਰ ਕੋਂਸਲ ਦੇ ਕਾਰਜ ਸਾਧਕ ਅਫਸਰ ਜਗਤਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਜਲਦੀ ਹੀ ਕੋਈ ਹੋਰ ਜਗ੍ਹਾ ਫੋਟੋਆਂ ਨਿਸਚਿਤ ਕਰ ਦਿੱਤੀਆਂ ਜਾਣਗੀਆਂ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply