Sunday, June 1, 2025
Breaking News

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ 2 ਰੋਜ਼ਾ ਤਕਨੀਕੀ-ਉਤਸਵ ‘ਟੈਕ ਊਰਜ਼ਾ’ ਕਰਵਾਇਆ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿਮਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਰਾਸ਼ਟਰੀ ਪੱਧਰ ਦਾ 2 ਰੋਜ਼ਾ ਸਾਲਾਨਾ ਤਕਨੀਕੀ-ਉਤਸਵ ‘ਟੈਕ ਊਰਜਾ 2-ਕੇ24’ ਕਰਵਾਇਆ ਗਿਆ।ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਆਈ.ਈ.ਈ.ਈ ਸਟੂਡੈਂਟ ਬਰਾਂਚ ਅਧੀਨ ਸੰਸਥਾ ਆਈ.ਐਸ.ਟੀ.ਈ. ਸਟੂਡੈਂਟ ਚੈਪਟਰ ਦੇ ਸਹਿਯੋਗ ਕਰਵਾਏ ਇਸ ਪ੍ਰੋਗਰਾਮ ਮੌਕੇ 50 ਤੋਂ ਵਧੇਰੇ ਈਵੈਂਟਾਂ ਲਈ ਸੂਬੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਲਗਭਗ 800 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਉਪਰੰਤ ਸ਼ਮ੍ਹਾ ਰੌਸ਼ਨ ਕੀਤੀ ਗਈ।ਵਿਦਿਆਰਥੀ ਕੋਆਰਡੀਨੇਟਰਾਂ ਨੇ ਡਾ. ਮੰਜ਼ੂ ਬਾਲਾ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ।ਡਾ. ਬਾਲਾ ਨੇ ਤਕਨੀਕੀ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਕਿਹਾ ਕਿ ਵਿਦਿਆਰਥੀ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਸਮਾਜ ਅਤੇ ਰਾਸ਼ਟਰ ਦੇ ਭਲੇ ਅਤੇ ਉੱਨਤੀ ਲਈ ਨਵੀਆਂ ਖੋਜ਼ਾਂ ਅਤੇ ਤਕਨਾਲੋਜੀੰ ਅਪਨਾਵੇ।
ਇਸ 2 ਰੋਜ਼ਾ ਪ੍ਰੋਗਰਾਮ ਮੌਕੇ ਕੋਡ ਵਾਰੀਅਰ, ਵੈਬ ਵਾਰ, ਆਈ.ਟੀ.ਚਾਰਟ, ਕੋਲਾਜ, ਮਸ਼ੀਨ ਡਰਾਇੰਗ, ਸਾਲਿਡ ਮਾਡਲਿੰਗ, ਬ੍ਰਿਜ਼ ਬਿਲਡਿੰਗ, ਵਾਟਰ ਪਿਊਰੀਫਾਇਰ, ਸਰਵੇ ਹੰਟ, ਆਟੋ-ਕੈਡ, ਇਲੈਕਟ੍ਰਾਨਿਕ ਪੋਸਟਰ ਮੇਕਿੰਗ ਆਦਿ ਦਾ ਆਯੋਜਨ ਕੀਤਾ ਗਿਆ। ਈਵੈਂਟ ’ਚ ਕੁਇਜ਼ਪੀਡੀਆ, ਐਕਸਟੈਂਪੋਰ, ਗਰੁੱਪ ਡਿਸਕਸ਼ਨ, ਪੋਟ ਮੇਕਿੰਗ, ਨੋ ਫਲੇਮ ਕੁਕਿੰਗ, ਪ੍ਰੈਪਰੇਸ਼ਨ ਆਫ ਮੌਕ-ਟੇਲ ਅਤੇ ਟੌਲ ਆਰਟ ਆਦਿ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਨਵੀਨਤਮ ਤਕਨੀਕਾਂ ਜਿਵੇਂ ਕਿ ਪੌਦਿਆਂ ਲਈ ਆਟੋਮੈਟਿਕ ਪਾਣੀ ਦੇਣ ਵਾਲਾ ਯੰਤਰ, ਦਿਲ ਦੇ ਗੇੜ ਅਤੇ ਅਨਸਥੀਸੀਆ ਮਸ਼ੀਨ, ਠੰਡਾ ਫੁੱਟਪਾਥ, ਮੋਜ਼ੇਕ ਕੰਕਰੀਟ, ਹਾਈਡਰੋਜਨੇਸ਼ਨ ਡੈਮ, ਉਦਮੀ ਭਾਸ਼ਣ, ਸਥਿਤੀ ਪ੍ਰਤੀਕਿਰਿਆ ਟੈਸਟ, ਪੇਪਰ ਪੇਸ਼ਕਾਰੀ, ਸਿੰਗਿੰਗ ਅਤੇ ਮਿਮਿਕਰੀ, ਟੈਕ ਰੀਲਜ਼ ਅਤੇ ਡੀਐਸਐਲਆਰ ਫੋਟੋਗ੍ਰਾਫੀ ਦੇ ਨਾਲ ਈ ਸਪੋਰਟਸ ਵਰਗੇ ਮੁਕਾਬਲੇ ਕਰਵਾਏ ਗਏ।
ਵਿਦਿਆਰਥੀਆਂ ਨੇ ਵਰੋਬੋਟਿਕਸ ਤੋਂ ਟਿਕਾਊ ਊਰਜਾ ਹੱਲਾਂ ਤੱਕ, ਪ੍ਰੋਜੈਕਟਾਂ ਨੇ ਭਾਗੀਦਾਰਾਂ ਦੀ ਰਚਨਾਤਮਕਤਾ ਅਤੇ ਚਤੁਰਾਈ ਨੂੰ ਰੇਖਾਂਕਿਤ ਕੀਤਾ।ਸੀ.ਐਸ.ਈ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਡਿਜ਼ਾਇਨ ਕੀਤੇ ਰਿਮੋਟ ਜੀ.ਪੀ.ਐਸ ਦੁਆਰਾ ਨਿਯੰਤਰਿਤ ਫੌਜ ਲਈ ਰੋਬੋਟ ਕਾਰ ਵਰਗੇ ਨਵੀਨਤਾਕਾਰੀ ਪ੍ਰੋਜੈਕਟ ਪੇਸ਼ ਕੀਤੇ ਅਤੇ 5000/-ਰੁਪਏ ਦਾ ਨਕਦ ਇਨਾਮ ਜਿੱਤਿਆ।ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਲਾਗਤ ਪ੍ਰਭਾਵਸ਼ਾਲੀ ਇਲੈਕਟਰਾਨਿਕ ਵਹੀਲ ਚੇਅਰ ਅਤੇ ਟਰਬੋ ਜੈਟ ਲਈ 2500/- ਰੁਪਏ ਦਾ ਨਕਦ ਇਨਾਮ ਜਿੱਤਿਆ।ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦਾ ਪ੍ਰੋਜੈਕਟ ਪੇਸ਼ ਕਰਨ ਵਾਲੇ ਇਲੈਕਟਰੋਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ 1000/- ਰੁਪਏ ਦੇ ਨਕਦ ਇਨਾਮ ਨਾਲ ਤੀਜਾ ਇਨਾਮ ਜਿੱਤਿਆ।ਇਸ ਦੇ ਇਲਾਵਾ ਊਰਜਾ ਕੁਸ਼ਲ ਸਮਾਰਟ ਸਿਟੀ, ਵਾਟਰ ਰੀਸਾਈਕਲਿੰਗ ਮਸ਼ੀਨਾਂ, ਕੀੜੇ ਦੇ ਪਹੀਏ, ਚੈਟ ਬੋਟ, ਈ.ਆਰ.ਪੀ.ਐਸ, ਸਮਾਰਟ ਸਾਈਕਲ ਆਦਿ ਹੋਰ ਪ੍ਰੋਜੈਕਟ ਵੀ ਵੱਖ-ਵੱਖ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ।ਵਿਦਿਆਰਥੀਆਂ ਵੱਲੋਂ ਗਿੱਧਾ ਅਤੇ ਝੂਮਰ ਦੀ ਪੇਸ਼ਕਾਰੀ ਕੀਤੀ ਗਈ।ਈਵੈਂਟਸ ’ਚ ਆਈ.ਕੇ.ਜੀ.ਪੀ.ਟੀ.ਯੂ ਅੰਮਿ੍ਰਤਸਰ ਕੈਂਪਸ ਦੇ ਵਿਦਿਆਰਥੀਆਂ ਨੇ ਡੀ.ਐਸ.ਐਲ.ਆਰ. ਫੋਟੋਗ੍ਰਾਫੀ, ਟੈਕਰੀਲਜ਼, ਆਈ.ਟੀ ਕੋਲਾਜ, ਚਾਰਟ ਅਤੇ ਲਾਜਿਕ ਬਿਲਡਰ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜੀ.ਐਨ.ਡੀ.ਯੂ ਦੇ ਵਿਦਿਆਰਥੀਆਂ ਨੇ ਗਰੁੱਪ ਡਿਸਕਸ਼ਨ, ਕੋਡ ਵਾਰੀਅਰ ਅਤੇ ਐਕਸਟੈਂਪੋਰ ’ਚ ਪਹਿਲਾ ਸਥਾਨ ਹਾਸਲ ਕੀਤਾ।ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਦੇ ਵਿਦਿਆਰਥੀਆਂ ਨੇ ਸਿਚੂਏਸ਼ਨ ਰਿਐਕਸ਼ਨ ਟੈਸਟ ਅਤੇ ਵਨ ਮਿੰਟ ਜ਼ੈਮ ’ਚ ਪਹਿਲਾ ਸਥਾਨ ਹਾਸਲ ਕੀਤਾ।ਐਸ.ਐਸ.ਐਸ.ਐਸ ਕਾਲਜ, ਡੀ.ਏ.ਵੀ ਕਾਲਜ, ਸੀ.ਕੇ.ਡੀ.ਆਈ. ਐਮ.ਟੀ. ਅਤੇ ਜੀ.ਐਨ.ਏ ਫਗਵਾੜਾ ਦੇ ਵਿਦਿਆਰਥੀਆਂ ਨੇ ਵੀ ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕੀਤੀਆਂ, ਜਿਸ ਉਪਰੰਤ ਜੇਤੂਆਂ ਨੂੰ 25000/- ਨਕਦ ਇਨਾਮ ਦਿੱਤੇ ਗਏ।
ਪ੍ਰੋਗਰਾਮ ਦੇ ਅੰਤ ’ਚ ਗਰੁੱਪ ਪੀ.ਬੀ 08 ਬੈਂਡ ਦੁਆਰਾ ਇਕ ਬੈਂਡ ਦੀ ਪੇਸ਼ਕਾਰੀ ਕੀਤੀ ਗਈ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …