ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ) – ਆਗਾਮੀ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਭਾਰਤੀ ਜਨਤਾ ਪਾਰਟੀ ਵਲੋਂ ਪ੍ਰੋਫ਼ੈਸਰ ਡਾ. ਵਿਜੈ ਭਨੋਟ ਨੂੰ ਭਾਜਪਾ ਨੇ ਉਨ੍ਹਾਂ
ਨੂੰ ਵਿਧਾਨ ਸਭਾ ਹਲਕਾ ਅੰਮ੍ਰਿਤਸਰ (ਉੱਤਰੀ) ਆਈ.ਟੀ ਸੈਲ ਦਾ ਕਨਵੀਨਰ ਨਿਯੁੱਕਤ ਕੀਤਾ ਹੈ।ਹੁਣ ਉਹ ਰਣਜੀਤ ਐਵੀਨਿਊ, ਕਸ਼ਮੀਰ ਰੋਡ, ਸਿਵਲ ਲਾਈਨ, ਉਤਰੀ ਬਾਈਪਾਸ ਮਜੀਠਾ ਰੋਡ ਮੰਡਲਾਂ ਅਤੇ ਪੰਚਾਇਤ ਮੰਡਲ ਦੀਆਂ 12 ਪੰਚਾਇਤਾਂ ਵਿੱਚ ਭਾਜਪਾ ਆਈ.ਟੀ ਸੈਲ ਦਾ ਕੰਮ ਦੇਖਣਗੇ।ਉਨ੍ਹਾਂ ਭਾਜਪਾ ਪੰਜਾਬ ਆਈ.ਟੀ ਸੈਲ ਦੇ ਮੁਖੀ ਇੰਦਰਜੀਤ ਅਤੇ ਜਿਲ੍ਹਾ ਆਈ.ਟੀ ਸੈਲ ਮੁਖੀ ਡਾ. ਗੌਰਵ ਤੇਜਪਾਲ ਦਾ ਧੰਨਵਾਦ ਕਰਦੇ ਹੋਏ ਭਾਜਪਾ ਦੇ ਸੰਗਠਨ ਜਨਰਲ ਸਕੱਤਰ ਸ੍ਰੀਨਿਵਾਸੁਲੂ ਵਲੋਂ ਉਹਨਾਂ ਨੂੰ ਸੌਂਪੇ ਗਏ ਕੰਮ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਕਰਨ ਦਾ ਯਕੀਨ ਦਿਵਾਇਆ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media