Saturday, December 21, 2024

ਆਰਟ ਗੈਲਰੀ ਦੇ 100 ਸਾਲਾ ਸਥਾਪਨਾ ਦਿਵਸ ਸਬੰਧੀ ਸਾਊਥ ਏਸ਼ੀਆ ਫਿਲਮ ਫੈਸਟੀਵਲ ਪ੍ਰਦਰਸ਼ਨੀ

ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ) – ਆਰਟ ਗੈਲਰੀ ਦੇ 100 ਸਾਲਾ ਸਥਾਪਨਾ ਦਿਵਸ ਸਬੰਧੀ ਸਾਊਥ ਏਸ਼ੀਆ ਫਿਲਮ ਫੈਸਟੀਵਲ ਵਲੋਂ ਪ੍ਰਦਰਸ਼ਨੀ ਲਗਾਈ ਗਈ।ਇਸ ਪ੍ਰਦਰਸ਼ਨੀ ਜਿਸ ਦਾ ਟਾਈਟਲ `ਕਰੀਏਟ, ਕੋਲੈਬੋਰੇਟ, ਕੈਟਾਲਾਈਜ਼ ਸੀ, ਜੋ ਕਿ ਰਿਫਲੈਕਸ਼ਨ ਆਨ ਸੈਕਸੁਅਲ ਵਾਇਲੈਂਸ ਇਨ ਸਾਊਥ ਏਸ਼ੀਆ ਨਾਲ ਸੰਬੰਧਿਤ ਹੈ।
ਇੰਡੀਅਨ ਅਕੈਡਮੀ ਆਫ ਫਾਈਨ ਆਰਟ ਗੈਲਰੀ ਦੇ ਆਨ. ਜਨਰਲ ਸੈਕਟਰੀ ਡਾ. ਪੀ.ਐਸ ਗਰੋਵਰ ਨੇ ਦੱਸਿਆ ਕਿ ਆਰਟ ਗੈਲਰੀ ਆਪਣਾ 100ਵਾਂ ਸ਼ਤਾਬਦੀ ਦਿਵਸ ਮਨਾਉਂਦੇ ਹੋਏ ਕਈ ਤਰਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰ ਰਹੀ ਹੈ।ਡਾ. ਏ.ਐਸ ਚਮਕ ਨੇ ਦੱਸਿਆ ਕਿ ਇਹ ਪ੍ਰੋਗਰਾਮ ਮਾਝਾ ਹਾਊਸ ਅਤੇ ਸਾਊਥ ਏਸ਼ੀਆ ਫਿਲਮ ਫੈਸਟੀਵਲ ਦੇ ਸਹਿਯੋਗ ਨਾਲ ਹੋ ਰਿਹਾ ਹੈ।ਮਸ਼ਹੂਰ ਨਿਰਦੇਸ਼ਕ ਮਿਸ ਬਾਣੀ ਸਿੰਘ, ਮਿਸ ਮੀਤੂ, ਪਾਵਸ ਮਹਾਧਰ, ਕਨਕ ਮਨੀ ਦੀਕਸ਼ਿਤ ਅਤੇ ਮਿਸ ਪ੍ਰਿਯੰਕਾ ਛਾਬੜਾ ਵਿਸ਼ੇਸ਼ ਤੌਰ ‘ਤੇ ਪਹੁੰਚੇ।ਪ੍ਰੋਗਰਾਮ ਦੀ ਸ਼ੁਰੁਆਤ ਪ੍ਰਦਰਸ਼ਨੀ ਤੋਂ ਕੀਤੀ ਗਈ।ਇਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਅਕੈਡਮੀ ਦੇ ਪ੍ਰਧਾਨ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ। ਉਨਾਂ ਪ੍ਰਦਰਸ਼ਨੀ ਦੇ ਹਰ ਕੰਮ ਨੂੰ ਬੜੀ ਬਾਰੀਕੀ ਨਾਲ ਦੇਖਿਆ ਤੇ ਹਰ ਕੰਮ ਦੀ ਪ੍ਰਸ਼ੰਸਾ ਕੀਤੀ।ਜਿਸ ਤੋਂ ਬਾਅਦ ਨਿਰਦੇਸ਼ਕ ਵੱਲੋ ਵੱਖ-ਵੱਖ ਫਿਲਮ ਸਕਰੀਨਿੰਗ ਕੀਤੀਆ ਗਈਆਂ ਅਤੇ ਊਸ ਦੇ ਨਾਲ ਪੈਨਲ ਡਿਸਕਸ਼ਨ ਦਾ ਵਿਸ਼ੇਸ਼ ਪ੍ਰਬੰਧ ਕੀਤਾ।ਪ੍ਰਦਰਸ਼ਨੀ ਵੇਖਣ ਲਈ ਪਹੁੰਚੇ ਆਰਟ ਪ੍ਰੇਮੀਆਂ ਅਤੇ ਕਲਾਕਾਰਾਂ ਵਿੱਚ ਨਰਿੰਦਰ ਸਿੰਘ, ਧਰਮਿੰਦਰ ਸ਼ਰਮਾ, ਨਰਿੰਦਰ ਸਿੰਘ ਬੁੱਤ ਤਰਾਸ਼ ਤੇ ਸੁਭਾਸ਼ ਚੰਦਰ ਆਦਿ ਸ਼ਾਮਲ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …