ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਸਲਾਨਾ ਸਪੋਰਟਸ ਡੇਅ-2024 ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਸਪੋਰਟਸ ਕਮੇਟੀ ਦੇ ਚੇਅਰਪਰਸਨ ਕਵਲਜੀਤ ਕੌਰ ਅਤੇ ਮੈਂਬਰ ਸਾਬੀਆ ਅਰੋੜਾ ਵਲੋਂ ਕਰਵਾਏ ਇਸ ਖੇਡ ਪ੍ਰੋਗਰਾਮ ਮੌਕੇ ਖ਼ਾਲਸਾ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਦੇ ਡਾਇਰੈਕਟਰ ਡਾ. ਕੰਵਲਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ. ਕੰਵਲਜੀਤ ਸਿੰਘ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਹਿੱਸਾ ਲੈਣ ਲਈ ਪੇ੍ਰਰਿਤ ਕਰਦਿਆਂ ਆਸ ਜਤਾਈ ਕਿ ਸਾਡੇ ਵਿਦਿਆਰਥੀ ਕਾਲਜ ਪੱਧਰ ਤੱਕ ਹੀ ਸੀਮਤ ਨਾ ਰਹਿਣ, ਬਲਕਿ ਆਪਣੇ ਹੁਨਰ ਨੂੰ ਨੈਸ਼ਨਲ ਪੱਧਰ ਤੱਕ ਲੈ ਜਾਣ ਦੀ ਸਮੱਰਥਾ ਰੱਖਣ।
ਡਾ. ਅਮਨਪ੍ਰੀਤ ਕੌਰ ਨੇ ਆਏ ਮਹਿਮਾਨ ਦਾ ਨਿੱਘਾ ਸਵਾਗਤ ਕਰਦਿਆਂ ਕਾਲਜ ਦੀਆਂ ਉਪਲੱਬਧੀਆਂ ਬਾਰੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਬਣਾਉਣ ਲਈ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ ਨਾਲ ਹੋਰਨਾਂ ਸਰਗਰਮੀਆਂ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਮੰਚ ਪ੍ਰਦਾਨ ਕਰਦਿਆਂ ਅਨੇਕਾਂ ਖੇਡ, ਸੱਭਿਆਚਾਰਕ ਅਤੇ ਵਿਸ਼ੇ ਨਾਲ ਸਬੰਧਿਤ ਮੁਕਾਬਲੇ ਕਰਵਾਏ ਜਾਂਦੇ ਹਨ।
ਉਨ੍ਹਾਂ ਵਿਦਿਆਰਥੀਆਂ ਦੁਆਰਾ ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਫਲਾਵਰ ਸ਼ੋਅ ’ਚ ਕਵਲਜੀਤ ਕੌਰ ਨਰਸਿੰਗ ਟਿਊਟਰ ਦੀ ਅਗਵਾਈ ਹੇਠ ਹਾਸਲ ਕੀਤੇ ਇਨਾਮ ਦਾ ਕਰਦਿਆਂ ਕਿਹਾ ਕਿ ਇਸ ਦੌਰਾਨ ਵੀ ਇੰਸਟੀਟਿਊਸ਼ਨਲ ਕੈਟੇਗਰੀ ’ਚ ਬੀ.ਐਸ.ਸੀ ਨਰਸਿੰਗ-ਪੰਜਵਾਂ ਸਮੈਸਟਰ ਦੀ ਨਵਨੀਤ ਸਿੰਘ ਅਤੇ ਭਾਗ ਚੌਥਾ ਦੀ ਰਾਜਨਪ੍ਰੀਤ ਕੌਰ ਨੇ ਦੂਜਾ ਸਥਾਨ, ਪੋਸਟਰ ਮੁਕਾਬਲੇ ’ਚ ਬੀ.ਐਸ.ਸੀ ਨਰਸਿੰਗ-ਤੀਜਾ ਸਮੈਸਟਰ ਦੀ ਨਵਜੋਤ ਕੌਰ ਨੇ ਦੂਜੇ ਸਥਾਨ ਹਾਸਲ ਕੀਤਾ ਸੀ।ਉਨ੍ਹਾਂ ਕਿਹਾ ਕਿ ਇਸੇ ਲੜੀ ਨੂੰ ਜਾਰੀ ਰੱਖਦਿਆਂ ਖੇਡ ਦਿਵਸ ਦੇ ਸਬੰਧ ’ਤੇ 100 ਮੀਟਰ ਰੇਸ, ਲੋਂਗ ਜੰਪ, ਕੇਲਾ ਰੇਸ, ਸੈਕ ਰੇਸ, ਚਾਟੀ ਰੇਸ, ਰੱਸਾਕਸ਼ੀ, ਬੈਡਮਿੰਟਨ ਆਦਿ ਵੱਖ-ਵੱਖ ਮੁਕਾਬਲੇ ਕਰਵਾਏ ਗਏ।ਜਿੰਨਾਂ ਵਿੱਚ ਵਿਦਿਆਰਥੀਆਂ ਨੇ ਸੋਨਾ, ਚਾਂਦੀ ਅਤੇ ਤਾਂਬੇ ਦੇ ਮੈਡਲ ਹਾਸਲ ਕੀਤੇ।ਮੁਕਾਬਲੇ ’ਚ ਜੀ.ਐਨ.ਐਮ ਭਾਗ ਪਹਿਲਾ ਦੇ ਵਿਦਿਆਰਥੀਆਂ ਨੇ ਹਰ ਮੁਕਾਬਲੇ ’ਚ ਹਿੱਸਾ ਲਿਆ ਅਤੇ ਡਾ. ਕੰਵਲਜੀਤ ਸਿੰਘ ਪਾਸੋਂ ਓਵਰਆਲ ਟਰਾਫ਼ੀ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ।ਡਾ. ਅਮਨਪ੍ਰੀਤ ਕੌਰ ਨੇ ਸਪੋਰਟਸ ਕਮੇਟੀ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …