Saturday, March 21, 2026

ਮਾਮਲਾ ਆਰ.ਐਸ.ਐਸ ਦੁਆਰਾ ਮਜ਼ਹਬੀ ਸਿ’ਖ ਪ੍ਰੀਵਾਰਾਂ ਦੀ ਘਰ ਵਾਪਸੀ ਦਾ

ਕੀਤੀ ਭੁ’ਲ ਲਈ ਮੁਆਫੀ ਮੰਗੇ ਬਗੈਰ ਘਰ ਵਾਪਸੀ ਸੰਭਵ ਨਹੀ- ਜਥੇਦਾਰ

G. Gurbachan Singh

ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ)- ਆਰ.ਐਸ.ਐਸ.ਦੁਆਰਾ ਬੀਤੇ ਕ’ਲ੍ਹ 15 ਮਜਹਬੀ ਸਿ’ਖ ਪ੍ਰੀਵਾਰਾਂ ਦੀ ਕਰਾਈ ਘਰ ਵਾਪਸੀ ਨੂੰ ਰ’ਦ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਘਰ ਵਾਪਸੀ ਤਾਂ ਹੀ ਸੰਭਵ ਹੈ ਜੇਕਰ ਸਿ’ਖ ਦਰਮ ਵਿਵਿੱਚ ਵਾਪਿਸ ਆਣ ਵਾਲੇ ਪ੍ਰੀਵਾਰ ,ਪਹਿਲਾਂ ਕੀਤੀ ਹੋਈ ਭੁ’ਲ ਲਈ ਮੁਆਫੀ ਮੰਗਦੇ ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਬਾਰੇ ਚ’ੁਪ ਧਾਰਨ ਕਰਦਿਆਂ ਦਾਅਵਾ ਕੀਤਾ ਹੈ ਕਿ ਜੋ ਸਿੱਖ ਨੌਜਵਾਨ ਅੱਜ ਸਿੱਖੀ ਤੋਂ ਬੇਮੁੱਖ ਹੋ ਕੇ ਪਤਿਤ ਹੋ ਰਹੇ ਹਨ ਤੇ ਨਸ਼ਿਆਂ ਦੀ ਦਲਦਲ ‘ਚ ਫਸੇ ਹਨ ਸ਼ੋ੍ਰਮਣੀ ਕਮੇਟੀ (ਧਰਮ ਪ੍ਰਚਾਰ ਕਮੇਟੀ) ਦੇ ਪ੍ਰਚਾਰਕਾਂ ਰਾਹੀਂ ਪ੍ਰੇਰ ਕੇ ਉਨ੍ਹਾਂ ਨੂੰ ਮੁੜ ਤੋਂ ਸਿੱਖੀ ਸਰੂਪ ਵਿੱਚ ਲਿਆਏਗੀ ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅ’ਜ ਗਲਬਾਤ ਕਰਦਿਆਂ ਸਾਫ ਕਿਹਾ ਕਿ ਉਨ੍ਹਾਂ ਪਾਸ ਅਜੇ ਤੀਕ ਕੋਈ ਰਿਪੋਰਟ ਨਹੀ ਪੁਜੀ ਕਿ ਜਿਨ੍ਹਾਂ ਮਜਹਬੀ ਸਿ’ਖ ਪ੍ਰੀਵਾਰਾਂ ਦੀ ਘਰ ਵਾਪਸੀ ਦੀ ਗਲ ਧਰਮ ਜਾਗਰਣ ਮੰਚ ਨਾਮੀ ਸੰਸਥਾ ਦੁਆਰਾ ਕੀਤੀ ਜਾ ਰਹੀ ਹੈ ,ਕਿ ਉਹ ਕਿਸ ਮਜਬੂਰੀ ਜਾਂ ਲਾਲਚ ਕਾਰਣ ਸਿ’ਖ ਧਰਮ ਤੋਂ ਬੇਮ’ੁਖ ਹੋਏ ਸਨ ।ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਅਗਰ ਕੋਈ ਸਿ’ਖ ਆਪਣਾ ਧਰਮ ਤਿਆਗ ਕਿਸੇ ਦੂਸਰੇ ਧਰਮ ਨੂੰ ਅਪਣਾ ਲੈਂਦਾ ਹੈ ਤਾਂ ਉਸਦੀ ਅਜੇਹੇ ਸਮਾਗਮ ਨਾਲ ਘਰ ਵਾਪਸੀ ਦਾ ਕੋਈ ਵਿਧਾਨ ਨਹੀ ਹੈ।ਉਨ੍ਹਾ ਕਿਹਾ ਕਿ ਘਰ ਵਾਪਸੀ ਲਈ ਸਬੰਦਤ ਪ੍ਰੀਵਾਰਾਂ ਨੂੰ ਪਹਿਲਾਂ ਗੁਰੁ ਪੰਥ ਪਾਸੋਂ ਮੁਆਫੀ ਮੰਗਣੀ ਹੋਵੇਗੀ ਤਾਂ ਹੀ ਉਹ ਆਪਣੇ ਮੁਢਲੇ ਧਰਮ ਵਵਿੱਚ ਸ਼ਾਮਿਲ ਹੋ ਸਕਣਗੇ।

                       ਦੂਸਰੇ ਪਾਸੇ ਸ੍ਰੋਮਣੀ ਕਮੇਟੀ ਦੁਆਰਾ ਜਾਰੀ ਪ੍ਰੈਸ ਰਲੀਜ ਵਵਿੱਚ ਕਿਹਾ ਗਿਆ ਹੈ ਕਿ ਕੁਝ ਅਖ਼ਬਾਰਾਂ ਵਿੱਚ ਛਪੀਆਂ ਖਬਰਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਸ਼ੋ੍ਰਮਣੀ ਕਮੇਟੀ ਜਬਰੀ ਧਰਮ ਪਰਿਵਰਤਨ ਦੇ ਖਿਲਾਫ਼ ਹੈ, ਪਰ ਜੋ ਸਿੱਖ ਨੌਜਵਾਨ ਅੱਜ ਸਿੱਖੀ ਤੋਂ ਬੇਮੁੱਖ ਹੋ ਕੇ ਪਤਿਤ ਹੋ ਰਹੇ ਹਨ ਤੇ ਨਸ਼ਿਆਂ ਦੀ ਦਲਦਲ ‘ਚ ਫਸੇ ਹਨ ਸ਼ੋ੍ਰਮਣੀ ਕਮੇਟੀ (ਧਰਮ ਪ੍ਰਚਾਰ ਕਮੇਟੀ) ਦੇ ਪ੍ਰਚਾਰਕਾਂ ਰਾਹੀਂ ਪ੍ਰੇਰ ਕੇ ਉਨ੍ਹਾਂ ਨੂੰ ਮੁੜ ਤੋਂ ਸਿੱਖੀ ਸਰੂਪ ਵਿੱਚ ਲਿਆਏਗੀ। ਨੌਜਵਾਨ ਪੀੜ੍ਹੀ ਵਲੋਂ ਗੁਰੂ ਆਸ਼ੇ ਤੋਂ ਭਟਕ ਕੇ ਆਪਣੀ ਸਿੱਖ ਹੋਣ ਦੀ ਅਸਲੀ ਪਹਿਚਾਣ ਗੁਆਣ ਦੀ ਗਲ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ (ਧਰਮ ਪ੍ਰਚਾਰ ਕਮੇਟੀ) ਦੇ ਪ੍ਰਚਾਰਕਾਂ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰ ਪਿੰਡ ਕਸਬੇ ਤੇ ਸ਼ਹਿਰ ਵਿੱਚ ਘਰੁਘਰ ਜਾ ਕੇ ਸਿੱਖੀ ਤੋਂ ਬੇਮੁੱਖ ਹੋਏ ਨੌਜਵਾਨਾਂ ਨੂੰ ਪ੍ਰੇਰਿਆ ਜਾ ਰਿਹਾ ਹੈ,ਇਸੇ ਲੜੀ ਤਹਿਤ ਹੁਣ ਤੱਕ 1200 ਦੇ ਕਰੀਬ ਸਕੂਲਾਂ ਵਿੱਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ (ਧਰਮ ਪ੍ਰਚਾਰ ਕਮੇਟੀ) ਦੇ ਪ੍ਰਚਾਰਕ ਗੁਰਮਤਿ ਤੇ ਸਿੱਖ ਰਹਿਣੀ ਦਾ ਸੰਦੇਸ਼ ਪਹੁੰਚਾ ਚੁੱਕੇ ਹਨ ਤੇ ਸਕੂਲੀ ਨੌਜਵਾਨ ਬੱਚਿਆਂ ਵੱਲੋਂ 3500 ਦੇ ਕਰੀਬ ਨੌਜਵਾਨ ਫਿਰ ਤੋਂ ਸਾਬਤ ਸੂਰਤ ਹੋ ਕੇ ਸਿੱਖੀ ਸਰੂਪ ਵਿੱਚ ਆਉਣ ਦਾ ਪ੍ਰਣ ਕਰ ਚੁੱਕੇ ਹਨ ਤੇ ਕੁੱਲ ਮਿਲਾ ਕੇ 7100 ਨੌਜਵਾਨ ਤਿਆਰ ਹੋ ਚੁੱਕੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਸਿੱਖ ਨੌਜਵਾਨਾਂ ਅਤੇ ਅੱਗੋਂ ਹੋਰ ਸਿੱਖੀ ਸਰੂਪ ਵਿੱਚ ਆਉਣ ਵਾਲੇ ਨੌਜਵਾਨਾਂ ਨੂੰ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਨਵਰੀ ਮਹੀਨੇ ਵਿੱਚ ਆਉਣ ਵਾਲੇ ਸਿੱਖੀ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ।ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਪੰਜਾਬ ਪ੍ਰਚਾਰ ਵਿਭਾਗ ਪਾਸ ਇਸ ਵੇਲੇ 150੦ ਦੇ ਕਰੀਬ ਪ੍ਰਚਾਰਕ ਹਨ ।ਕਮੇਟੀ ਨਾਲ ਬੜੇ ਢੋਲ ਢਮ’ਕੇ ਨਾਲ ਸਾਲ 2006 ਵਿਵਿੱਚ ਧਰਮ ਪ੍ਰਚਾਰ ਤੇ ਵਿਰਸਾ ਸੰਭਾਲ ਲਹਿਰ ਸ਼ੁਰੂ ਕੀਤੀ ਸੀ ਜਿਸਤੋਂ ਸਾਲ 2013 ਵਿੱਚ ਪੈਰ ‘ਿਪਛੇ ਖਿਚ ਲਿਆ ਗਿਆ।ਫਰਵਰੀ 2014 ਵਿਵਿੱਚ ਕਮੇਟੀ ਪ੍ਰਧਾਨ ਨੇ ਇਤਿਹਾਸਕ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਪ੍ਰਚਾਰਕਾਂ ਦੀ ਇਕ ਮੁਹਿੰਮ ਨੂੰ ਹਰੀ ਝੰਡੀ ਦਿ’ਤੀ ਸੀ ਜਿਸਨੇ ਹਰ ਪਿੰਡ ਤੋਂ ਘ’ਟੋ ਘ’ਟ ੧੫ਨਸ਼ਾ ਪੀੜਤ ਨੌਜੁਆਨਾਂ ਦੀ ਨਿਸ਼ਾਨਦੇਹੀ ਕਰਨੀ ਸੀ ਲੇਕਿਨ ਕਮੇਟੀ ਦੇ ਇਹ ਅੰਕੜੇ ਅਜੇ ਤੀਕ ਜਨਤਕ ਨਹੀ ਹੋ ਸਕੇ।ਜਦਕਿ ਕਮੇਟੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਧਰਮ ਜਾਗਰਣ ਮੰਚ ਨਾਮੀ,ਆਰ.ਐਸ.ਐਸ. ਦੀ ਸਹਾਇਕ ਸੰਸਥਾ ਵਲੋਂ ਈਸਾਈਅਤ ਪ੍ਰਵਾਨ ਕਰ ਚੁ’ਕੇ ਮਜਹਬੀ ਸਿ’ਖ ਪ੍ਰੀਵਾਰਾਂ ਦੀ ਸਿ’ਖ ਧਰਮ ਵਵਿੱਚ ਵਾਪਸੀ ਨੇ ਕਮੇਟੀ ਦੇ ਅਹੁਦੇਦਾਰਾਂ ਤੇ ਅਧਿਕਾਰੀਆਂ ਨੂੰ ਕੰਬਣੀ ਛੇੜ ਦਿ’ਤੀ ਹੈ ਕਿਉਂ ਕਿ ਅਜੇਹਾ ਇੰਕਸ਼ਾਫ ਹੋਣ ਨਾਲ ਕਮੇਟੀ ਵਲੋਂ ਹਰ ਸਾਲ ਧਰਮ ਪ੍ਰਚਾਰ ਲਈ ਕਰੋੜਾਂ ਰੁਪਏ ਖਰਚਣ ਦੇ ਦਾਅਵਿਆਂ ਤੇ ਸਵਾਲੀਆ ਚਿੰਨ੍ਹ ਲ’ਗ ਜਾਂਦਾ ਹੈ ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply