Monday, July 1, 2024

ਸ਼ੁੱਖ ਅਤੇ ਦੁੱਖ ਜੀਵਨ ਦਾ ਅੰਗ – ਸਵਾਮੀ ਰਾਮ ਗਿਰੀ ਜੀ ਮਹਾਰਾਜ

ਸੰਗਰੂਰ, 8 ਅਪ੍ਰੈਲ (ਜਗਸੀਰ ਲੌਂਗੋਵਾਲ) – ਸਥਾਨਕ ਗੁਰੂ ਅਰਜਨ ਦੇਵ ਕਲੋਨੀ ਵਿਖੇ ਚੱਲ ਰਹੀ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਅੱਜ ਸਮਾਪਤ ਹੋ ਗਿਆ।ਸਭ ਤੋਂ ਪਹਿਲਾਂ ਹਵਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ‘ਚ ਆਏ ਭਗਤਾਂ ਨੇ ਆਹੁਤੀ ਪਾਈ।ਉਸ ਤੋਂ ਬਾਅਦ ਭਗਤਾ ਲਈ ਲੰਗਰ ਅਤੱਟ ਵਰਤਾਇਆ ਗਿਆ। ਕਥਾ ਵਾਚਕ ਸੰਤ ਸ਼ਿਰੋਮਨੀ ਮਹੰਤ ਸ਼੍ਰੀ 108 ਸਵਾਮੀ ਰਾਮ ਗਿਰੀ ਜੀ ਮਹਾਰਾਜ ਨੇ ਕਥਾ ਦੇ ਮਹੱਤਵ ਬਾਰੇ ਦੱਸਿਆ।ਕਥਾ ਵਾਚਕ ਸਵਾਮੀ ਰਾਮ ਗਿਰੀ ਜੀ ਮਹਾਰਾਜ ਨੇ ਆਖਿਆ ਕਿ ਸੁੱਖ ਅਤੇ ਦੁੱਖ ਜੀਵਨ ਦਾ ਇਕ ਅੰਗ ਹੈ।ਹਰ ਦੁੱਖ ਤੋਂ ਬਾਅਦ ਸੁੱਖ ਲਾਜ਼ਮੀ ਆਉਦਾ ਹੈ।ਸਾਨੂੰ ਦੁੱਖ ਅਤੇ ਸੁੱਖ ਦੋਨਾਂ `ਚ ਭਗਵਾਨ ਦਾ ਭਜਨ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਮਨੁੱਖ ਦੇ ਚੰਗੇ ਕਰਮ ਹੀ ਉਸ ਦੇ ਨਾਲ ਜਾਂਦੇ ਹਨ।ਹਰ ਮਨੁੱਖ ਨੂੰ ਆਪਸ ਵਿੱਚ ਬੜੇ ਪਿਆਰ ਨਾਲ ਰਹਿਣਾ ਚਾਹੀਦਾ ਹੈ, ਚੰਗੇ ਕੰਮ ਕਰਨੇ ਚਾਹੀਦੇ ਹਨ ਅਤੇ ਬਿਨਾਂ ਭੇਦਭਾਵ ਦੇ ਇਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ।ਇਸ ਯੱਗ ਦੇ ਯਜਮਾਨ ਭਗਵਾਨ ਦਾਸ ਸ਼ਰਮਾ ਨੇ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਸਮੇਤ ਕਥਾ ਵਿੱਚ ਆਏ ਭਗਤਾ ਦਾ ਸਵਾਗਤ ਕੀਤਾ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …