Tuesday, May 21, 2024

ਮਾਈ ਭਾਗੋ ਕਾਲਜ ਦੇ ਪਾਸ-ਆਊਟ ਵਿਦਿਆਰਥਣਾਂ ਦੀ ਐਲੂਮਨੀ ਮੀਟ ਕਰਵਾਈ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਸਥਾਨਕ ਮਜੀਠਾ ਰੋਡ ਸਥਿਤ ਮਾਈ ਭਾਗੋ ਸਰਕਾਰੀ ਬਹੁ-ਤਕਨੀਕੀ ਕਾਲਜ (ਲੜਕੀਆਂ) ਵਿਖੇ ਪਹਿਲੀ ਐਲੂਮਨੀ ਮੀਟ 2024 ਕਰਵਾਈ ਗਈ।ਕਾਲਜ ਨੇ ਆਪਣੀ ਪੇਸ਼ੇਵਰ ਅਤੇ ਨਿੱਜੀ ਸਫਲਤਾ, ਵਿਦਿਅਕ ਅਤੇ ਅਕਾਦਮਿਕ ਭਵਿੱਖ ਦੀਆਂ ਯੋਜਨਾਵਾਂ ਦੇ ਸਬੰਧ ਵਿੱਚ ਤਾਲਮੇਲ ਵਿਕਸਿਤ ਕਰਨ ਲਈ ਕਾਲਜ ਦੀਆਂ ਸਾਬਕਾ ਵਿਦਿਆਰਥਣਾਂ ਨਾਲ ਇੱਕ ਇੰਟਰਐਕਟਿਵ ਸੈਸ਼ਨ ਅਤੇ ਜਾਣਕਾਰੀ ਭਰਪੂਰ ਗੱਲਬਾਤ ਦਾ ਆਯੋਜਨ ਕੀਤਾ।ਕਾਲਜ ਦੀਆਂ ਪੁਰਾਣੀਆਂ ਵਿਦਿਆਰਥਣਾਂ ਨੂੰ ਜਿਥੇ ਆਪਣੇ ਅਨੁਭਵ ਤੇ ਆਪਣੀ ਪੇਸ਼ਾਵਰ ਤਰੱਕੀ ਬਾਰੇ ਵੇਰਵੇ ਇੱਕ-ਦੂਜੇ ਨਾਲ ਸਾਂਝੇ ਕਰਨ ਦਾ ਮੌਕਾ ਮਿਲਿਆ, ਉਥੇ ਉਹਨਾਂ ਨੇ ਕਾਲਜ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਅਹਿਦ ਵੀ ਲਿਆ।ਇਸ ਮੀਟ ਵਿੱਚ 1995 ਤੋਂ ਲੈ ਕੇ 2020 ਤੱਕ ਦੀਆਂ ਪਾਸ ਆਊਟ ਵਿਦਿਆਰਥਣਾਂ ਨੇ ਭਾਰਤ ਅਤੇ ਵਿਦੇਸ਼ਾਂ ਤੋਂ ਵੱਖ-ਵੱਖ ਜਗ੍ਹਾ ਤੋਂ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ।ਇਹ ਵੇਖਣ ‘ਚ ਪਾਇਆ ਗਿਆ ਕਿ ਪਾਸ ਆਊਟ ਵਿਦਿਆਰਥਣਾਂ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਜਗ੍ਹਾ ‘ਤੇ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਵਿੱਚ ਬਹੁਤ ਅੱਛੀ ਤਰਾਂ ਨਾਲ ਆਪਣੀ ਕਮਾਈ ਕਰ ਰਹੀਆਂ ਹਨ।ਕੰਪਿਊਟਰ ਅਤੇ ਇਲੈਕਟਰੋਨਿਕਸ ਵਿਭਾਗ ਦੀਆਂ ਵਿਦਿਆਰਥਣਾਂ ਦਾ ਪੈਕੇਜ 10 ਤੋਂ 35 ਲੱਖ ਤੱਕ ਵੀ ਪਾਇਆ ਗਿਆ।ਇਹ ਸਭ ਮਾਈ ਭਾਗੋ ਕਾਲਜ ਲਈ ਬੜੀ ਮਾਣ ਵਾਲੀ ਗੱਲ ਹੈ।
ਕਾਲਜ ਦੇ ਪ੍ਰਿੰਸੀਪਲ ਪਰਮਬੀਰ ਸਿੰਘ ਮੱਤੇਵਾਲ ਨੇ ਆਪਣੇ ਭਾਸ਼ਣ ਦੌਰਾਨ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਆਈਆਂ ਵਿਦਿਆਰਥਣਾਂ ਦਾ ਧੰਨਵਾਦ ਕੀਤਾ।ਰਿਸੈਪਸ਼ਨ ਕਮੇਟੀ (ਰੇਨੂਕਾ ਡੋਗਰਾ, ਅਨੁਰਾਧਾ ਰਾਣੀ ਅਤੇ ਰਾਜ ਕੁਮਾਰ) ਨੇ ਆਈਆਂ ਹੋਈਆਂ ਵਿਦਿਆਰਥਣਾਂ ਦਾ ਫੁੱਲਾਂ ਅਤੇ ਟਿੱਕੇ ਲਾ ਕੇ ਸਵਾਗਤ ਕੀਤਾ।ਇਹਨਾਂ ਵਿਦਿਆਰਥਣਾਂ ਨੇ ਇਸ ਕਾਲਜ ਵਿੱਚ ਪੜ੍ਹ ਰਹੀਆਂ ਮੌਜ਼ੂਦਾ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਵੀ ਦਿੱਤੀ ਜੋ ਕਿ ਬੜੀ ਮਾਣ ਵਾਲੀ ਗੱਲ ਹੈ।ਯਸ਼ਪਾਲ ਪਠਾਣੀਆ, ਰਾਮ ਸਰੂਪ ਅਤੇ ਰਾਜ ਕੁਮਾਰ ਨੇ ਪ੍ਰੋਗਰਾਮ ‘ਚ ਅਹਿਮ ਯੋਗਦਾਨ ਨਿਭਾਇਆ।
ਜਸਵਿੰਦਰਪਾਲ, ਸੰਦੀਪ ਕੌਰ, ਨਰੇਸ਼ ਕੁਮਾਰ, ਜਸਮਿੰਦਰਜੀਤ ਸਿੰਘ, ਗੁਰਪਿੰਦਰ ਕੌਰ, ਸ਼ੁਭਪ੍ਰੀਤ ਕੌਰ, ਰਵੀ ਕੁਮਾਰ, ਰਮਨਦੀਪ ਕੌਰ, ਇੰਦਰਜੀਤ ਸਿੰਘ, ਸ਼ੀਤਲ ਅਬਰੋਲ, ਰਾਜਵੰਤ ਕੌਰ, ਬਲਜਿੰਦਰ ਸਿੰਘ, ਪਰਮਿੰਦਰ ਸਿੰਘ, ਅਮੋਲਕ ਸਿੰਘ, ਜਗਤਾਰ ਸਿੰਘ, ਦਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਸੰਜੀਵ ਕੁਮਾਰ ਅਤੇ ਸਮੂਹ ਬਾਕੀ ਸਟਾਫ ਅਤੇ ਵਿਦਿਆਰਥਣਾਂ ਨੇ ਪ੍ਰੋਗਰਾਮ ਵਿੱਚ ਅਹਿਮ ਯੋਗਦਾਨ ਪਾਇਆ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …