ਸੰਗਰੂਰ, 11 ਅਪ੍ਰੈਲ (ਜਗਸੀਰ ਲੌਂਗੋਵਾਲ) – ਪਿੰਡ ਦੁੱਗਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿ ਲ, ਗੱਗੀ ਦਿਆਲਪੁਰਾ ਸਮੇਤ ਲਖਵੀਰ ਸਿੰਘ ਲੱਖਾ ਬਾਲੀਆਂ ਜਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ, ਸਤਨਾਮ ਸਿੰਘ ਮਾਨ ਜਨਰਲ ਸਕੱਤਰ ਸੰਗਰੂਰ, ਕੁਲਦੀਪ ਜੋਸ਼ੀ ਦੁੱਗਾਂ ਪ੍ਰੈਸ ਸਕੱਤਰ ਸਮੇਤ ਪਿੰਡ ਇਕਾਈ ਦੁੱਗਾਂ ਦੇ ਪ੍ਰਧਾਨ ਗੁਰਤੇਜ ਗਿੱਲ ਸੀਨੀਅਰ ਮੀਤ ਪ੍ਰਧਾਨ ਗੋਰਾ ਗਿੱਲ ਖਜ਼ਾਨਚੀ ਜਤਿੰਦਰ ਗਿੱਲ ਜੋਤੀ ਖਜਾਨਚੀ ਮੱਖਣ ਗਿੱਲ, ਮੇਵਾ ਸਿੰਘ ਗਿੱਲ, ਲਾਡੀ ਗਿੱਲ, ਰਾਜੂ ਗਿੱਲ, ਕਾਲਾ ਸਿੰਘ, ਸ਼ੇਰ ਸਿੰਘ ਗਿੱਲ ਮੀਤ ਪ੍ਰਧਾਨ, ਸੁਭਾਸ਼ ਜੋਸ਼ੀ, ਕੁਲਦੀਪ ਗਿੱਲ ਕਾਲਾ, ਦਲਜੀਤ ਗਿੱਲ, ਸਾਬਕਾ ਸਰਪੰਚ ਪੀਤੀ ਸਿੰਘ, ਧਨਦੇਵ ਗਿੱਲ ਭੂਰਾ ਸਿੰਘ ਬਾਲੀਆਂ ਪ੍ਰਧਾਨ ਡਕੌਂਦਾ ਪਿੰਡ ਬਾਲੀਆਂ, ਰਾਜੂ ਗਿੱਲ ਫੌਜ਼ੀ, ਜੋਗਿੰਦਰ ਸਿੰਘ ਗਿੱਲ ਸਮੇਤ ਹੋਰ ਨਗਰ ਨਿਵਾਸੀਆਂ ਸਮੇਤ ਮੀਟਿੰਗ ਵਿੱਚ ਸ਼ਾਮਲ ਹੋਏ।
ਇਹ ਮੀਟਿੰਗ ਸਿਰਫ ਮੈਡੀਕਲ ਕਾਲਜ ਮਸਤੂਆਣਾ ਸਾਹਿਬ ਬਣਾਉਣ ਸਬੰਧੀ ਕੀਤੀ ਗਈ, ਜਿਸ ‘ਤੇ ਖੁੱਲ੍ਹ ਕੇ ਗੱਲਬਾਤ ਕੀਤੀ ਗਈ।ਅਖੀਰ ਵਿੱਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਵਲੋਂ ਚੋਣ ਜ਼ਾਬਤੇ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਹਾ ਗਿਆ ਕਿ ਮੈਡੀਕਲ ਕਾਲਜ ਬਨਾਉਣ ਸਬੰਧੀ ਲੋੜੀਂਦੇ ਦਸਤਾਵੇਜ਼ ਇਕੱਠੇ ਕਰਕੇ ਵਾਚਣ ਵਾਸਤੇ ਦਿੱਤੇ ਜਾਣ।ਜਿਸ ‘ਤੇ ਮੈਡੀਕਲ ਕਾਲਜ ਬਣਾਉਣ ਸਬੰਧੀ ਸੰਘਰਸ਼ ਕਮੇਟੀ, ਗੁਰਦੁਆਰਾ ਅੰਗੀਠਾ ਸਾਹਿਬ ਦੇ ਮੁਖੀ, ਸਰਕਾਰ ਤੇ ਜਿਲਾ ਪ੍ਰਸਾਸ਼ਨ ਸਮੇਤ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਤੇ ਮੈਂਬਰਾਂ ਨਾਲ ਗੱਲ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਸੰਗਤਾਂ, ਸੰਯੁਕਤ ਕਿਸਾਨ ਮੋਰਚੇ ਤੇ ਸਾਰੀਆਂ ਜਥੇਬੰਦੀਆਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਡੀਕਲ ਕਾਲਜ ਬਣਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।
Check Also
ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …