Thursday, June 11, 2026

ਅੰਤਰਸ਼ਰਾਸ਼ਟਰੀ ਕਿਡਜ਼ ਫ਼ਿਲਮ ਫੈਸਟੀਵਲ ਵਿਚ ਚਮਕਿਆ ਡੀ.ਏ.ਵੀ ਪਬਲਿਕ ਸਕੂਲ

PPN0201201504

ਅੰਮ੍ਰਿਤਸਰ, 1 ਜਨਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ, ਦੇ 6 ਵਿਦਿਆਰਥੀ ਅਠਵੇਂ ਅੰਤਰਸ਼ਰਾਸ਼ਟਰੀ ਕਿਡਜ਼ ਫ਼ਿਲਮ ਫੈਸਟੀਵਲ ਜੋ ਕਿ ਚਿੰਨ੍ਹ ਇੰਡਿਆ ਵਲੋਂ ਡੀ.ਪੀ.ਐਸ. ਗੁੜ੍ਹਗਾਂਵ ਵਿਚ ਕਰਵਾਇਆ ਗਿਆ, ਜਿਸ ਵਿਚ ਆਪਣਾ ਸਥਾਨ ਬਣਾਇਆ।ਇਨ੍ਹਾਂ ਵਿਦਿਆਰਥੀਆਂ ਨੂੰ ਫ਼ਿਲਮਾਂ ਪ੍ਰਤੀ ਆਪਣੇ ਵਿਚਾਰ ਪ੍ਰਸਤੁਤ ਕਰਨ ਅਤੇ ਉਨ੍ਹਾਂ ਦਾ ਮੁਲਾਂਕਣ ਕਰਨ ਵਾਸਤੇ ਨਿਯੁਕਤ ਕੀਤਾ ਗਿਆ।ਇਹ ਮੌਕਾ ਉਨ੍ਹਾਂ ਨੂੰ ਚਿੰਨ੍ਹ ਮੀਡੀਆ ਕੈਂਪ ਜੋ ਅਮੈਰੀਕਨ ਮੌਂਟਸਰੀ ਸਕੂਲ ਗੁੜਗਾਓਂ ਵਿਚ ਨਵੰਬਰ 2014 ਵਿਚ ਹੋਇਆ।ਜਿਸ ਵਿੱਚ ਆਸਥਾ ਬਜਾਜ ਜਮਾਤ ਸਤਵੀਂ, ਆਸ਼ਿਮਾ ਅਰੋੜਾ ਜਮਾਤ ਸਤਵੀਂ, ਆਯੂਸ਼ ਕਪੂਰ ਜਮਾਤ ਸਤਵੀਂ, ਸਿਧਾਂਤ ਗੁਪਤਾ ਜਮਾਤ ਸਤਵੀਂ, ਹਰਸ਼ਿਤਾ ਮਹਿਰਾ ਜਮਾਤ ਛੇਵੀਂ, ਇਸ਼ਿਤਾ ਮਹਾਜਨ ਜਮਾਤ ਛੇਵੀਂ ਆਦਿ ਵਿਦਿਆਰਥੀਆਂ ਨੇ ਚੰਗੀ ਕਾਰਗੁਜ਼ਾਰੀ ਦਿਖਾਈ।ਂਐਨੀਮੇਸ਼ਨ ਐਂਡ ਫਿਲਮਜ਼ ਫ਼ਾਰ ਕਿਡਜ਼ਂ ਦੀ ਇਸ ਸ਼੍ਰੇਣੀ ਵਿਚ ਮੁਲਾਂਕਣ ਲਈ 29 ਛੋਟੀਆਂ ਫ਼ਿਲਮਾਂ ਦਿੱਤੀਆਂ ਗਈਆਂ ਜਿਸ ਵਿਚ ਉਹਨਾਂ ਨੇ ਆਲ੍ਹਾ ਕਾਰਗੁਜ਼ਾਰੀ ਦਿਖਾਈ ਅਤੇ ਪ੍ਰਸ਼ੰਸਾ ਪ੍ਰਾਪਤ ਕੀਤੀ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਕੇ. ਐਨ. ਕੌਲ ਜੀ ਓ.ਐਸ.ਡੀ. ਡੀ.ਏ.ਵੀ. ਯੂਨੀਵਰਸਿਟੀ ਜਲੰਧਰ ਨੇ ਅਜਿਹੇ ਸੁਨਹਿਰੇ ਮੌਕਿਆਂ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਨੂੰ ਸਕੂਲ ਦੀਆਂ ਅਜਿਹੀਆਂ ਪ੍ਰਾਪਤੀਆਂ ਤੇ ਮਾਣ ਹੈ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਪਣੀ ਸਿਰਜਣਾਤਮਕਤਾ ਦੇ ਲਈ ਅਜਿਹੇ ਮੌਕਿਆਂ ਨੂੰ ਹਥੋਂ ਨਹੀਂ ਗੁਆਉਣਾ ਚਾਹੀਦਾ।ਉਨ੍ਹਾਂ ਨੇ ਬੱਚਿਆਂ ਨੂੰ ਆਪਣੀ ਅੰਦਰੂਨੀ ਸ਼ਕਤੀ ਦਾ ਸਹੀ ਢੰਗ ਨਾਲ ਪ੍ਰਯੋਗ ਕਰਕੇ ਜ਼ਿੰਦਗੀ ਵਿਚ ਨਵੀਆਂ ਚੀਜ਼ਾਂ ਸਿਖੱਣ ਦੀ ਸਲਾਹ ਦਿੱਤੀ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply