Wednesday, June 17, 2026

ਨਵੇਂ ਸਾਲ ਦੇ ਮੌਕੇ ਮੁੱਖ ਮੰਤਰੀ ਸ. ਬਾਦਲ ਵੱਲੋਂ HK52 ਰਿਜ਼ੋਰਟ ਦਾ ਉਦਘਾਟਨ

PPN0201201503

ਅੰਮ੍ਰਿਤਸਰ, 1 ਜਨਵਰੀ (ਜਗਦੀਪ ਸਿੰਘ ਸੱਗੂ) – ਨਵੇਂ ਸਾਲ ਦੇ ਸ਼ੁੱਭ ਮੌਕੇ ਰਣਜੀਤ ਐਵੀਨਿਊ ਸਥਿਤ HK 52 ਰਿਜੋਰਟ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ । ਇਸ ਮੌਕੇ ਸ. ਬਾਦਲ ਨੇ ਸਭਨਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ HK52 ਦੀ ਅਤਿ-ਆਧੁਨਿਕ ਅਤੇ ਆਕਰਸ਼ਕ ਦਿੱਖ ਦੀ ਭਰਪੂਰ ਸ਼ਲਾਘਾ ਕੀਤੀ।ਉਨ੍ਹਾਂ ਆਸ ਪ੍ਰਗਟਾਈ ਕਿ ਸ਼ਹਿਰ ਦੇ ਸੈਂਟਰ ਅਤੇ ਪਾਸ਼ ਇਲਾਕੇ ਵਿੱਚ ਹੋਣ ਕਰਕੇ ਸ਼ਹਿਰ ਵਾਸੀਆਂ ਲਈ ਵਇਹ ਰਿਜ਼ੋਰਟ ਵਧੀਆ ਸਹੂਲੀਅਤਾਂ ਦੇਵੇਗਾ ।
ਇਸ ਮੌਕੇ HK52 ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਤੇ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਨੇ ਦੱਸਿਆ ਕਿ ਸ਼ਹਿਰ ਵਿੱਚ ਅਜਿਹੇ ਨਿਵੇਕਲੇ ਰਿਜੋਰਟ ਵਿੱਚ 700-800 ਤੱਕ ਦਾ ਇਕੱਠ ਬੜੀ ਅਸਾਨੀ ਨਾਲ ਕੀਤਾ ਜਾ ਸਕਦਾ ਹੈ।ਇਸ ਵਿੱਚ ਅਲਟਰਾ ਮਾਡਰਨ ਸੁਵਿਧਾਵਾਂ ਨਾਲ ਸੁਸੱਜਿਤ 2 ਵੱਡੇ ਹਾਲ, ਓਪਨ ਟੈਰਿਸ ਅਤੇ ਸਪੈਸ਼ਲ ਮੈਰਿਜ ਰੂਮ ਦੀਆਂ ਸੁਵਿਧਾਵਾਂ ਉਪਲਬਧ ਹਨ ।
ਉਦਘਾਟਨ ਤੋਂ ਬਾਅਦ ਸ਼ਹਿਰ ਵਾਸੀਆਂ ਦੇ ਮਨੋਰੰਜਨ ਲਈ ਅਰੈਬਿਯਨ ਨਾਈਟ ਥੀਮ ਨਾਲ ਸੱਜੇ ਇਸ ਰਿਜੋਰਟ ਵਿੱਚ ਨਵੇਂ ਸਾਲ ਦੀ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੈਲੀ-ਡਾਂਸ, ਗੇਮਜ਼, ਡੀ.ਜੇ ਡਾਂਸ ਅਤੇ ਵਧੀਆ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ।ਆਤਿਸ਼ਬਾਜੀ ਅਤੇ ਖੁਸ਼ੀ ਦੇ ਮਾਹੌਲ ਵਿੱਚ HK52 ਰਿਜ਼ੋਰਟ ਆਏ ਮਹਿਮਾਨਾਂ ਵੱਲੋਂ ਨਵੇਂ ਸਾਲ 2015 ਦੀ ਆਮਦ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ । ਇਸ ਮੌਕੇ ਸz. ਨਿਰਮਲ ਸਿੰਘ, ਸz. ਇੰਦਰਪ੍ਰੀਤ ਸਿੰਘ ਚੱਢਾ, ਸz. ਹਰਜੀਤ ਸਿੰਘ ਚੱਢਾ, ਡਾ: ਧਰਮਵੀਰ ਸਿੰਘ ਅਤੇ ਹੋਰ ਸ਼ਹਿਰ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply