Wednesday, June 10, 2026

ਔਲਖ ਨੂੰ ਯੂਥ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ

PPN0201201507

ਨਵੀਂ ਦਿੱਲੀ, 1 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸਚਖੰਡ ਵਾਸੀ ਸਤਨਾਮ ਸਿੰਘ ਔਲਖ ਦੇ ਪੁੱਤਰ ਅਤੇ ਨੌਜਵਾਨ ਆਗੂ ਮਨਜੀਤ ਸਿੰਘ ਔਲਖ ਨੂੰ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਕਮੇਟੀ ਦੇ ਜਨਰਲ ਸਕੱਤਰ ਅਤੇ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਯੂਥ ਅਕਾਲੀ ਦਲ ਦਿੱਲੀ ਇਕਾਈ ਦਾ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ। ਔਲਖ ਨੂੰ ਸਿਰੋਪਾਓ ਭੇਂਟ ਕਰਕੇ ਜ਼ਿਮੇਦਾਰੀ ਸੌਂਪਦੇ ਹੋਏ ਜੀ.ਕੇ. ਨੇ ਮਨਜੀਤ ਔਲਖ ਨੂੰ ਆਪਣੇ ਪਿਤਾ ਦੀ ਤਰ੍ਹਾਂ ਹੀ ਇਮਾਨਦਾਰ ਅਤੇ ਪਾਰਟੀ ਦਾ ਵਫਾਦਾਰ ਸਿਪਾਹੀ ਦੱਸਿਆ। ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਵਫਾਦਾਰ ਕਾਰਕੂੰਨਾ ਨੂੰ ਵੱਡੀਆਂ ਜ਼ਿਮੇਵਾਰੀਆਂ ਸੌਪਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਜੀ.ਕੇ. ਨੇ ਔਲਖ ਦੀ ਨਿਯੁਕਤੀ ਨੂੰ ਉਸੇ ਹੀ ਕੜੀ ਦਾ ਹਿੱਸਾ ਦੱਸਿਆ।
ਨੌਜਵਾਨਾਂ ਵਿੱਚ ਵੱਡੀ ਪਕੜ ਰੱਖਣ ਵਾਲੇ ਔਲਖ ਨੂੰ ਅਹੁਦਾ ਮਿਲਣ ਤੇ ਵਧਾਈ ਦਿੰਦੇ ਹੋਏ ਸਿਰਸਾ ਨੇ ਆਸ ਜਤਾਈ ਕਿ ਨੌਜਵਾਨਾ ਨੂੰ ਪਾਰਟੀ ਦੇ ਹਰਿਆਵਲ ਦਸਤੇ ਦਾ ਹਿੱਸਾ ਬਨਾੁੳਣ ਲਈ ਔਲਖ ਪੂਰੀ ਤਨਦੇਹੀ ਨਾਲ ਕਾਰਜ ਕਰਨਗੇ। ਇਸ ਮੰੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਸਕੱਤਰ ਜਨਰਲ ਜਸਪ੍ਰੀਤ ਸਿੰਘ ਵਿੱਕੀ ਮਾਨ ਸਣੇ ਕਈ ਨੌਜਵਾਨ ਆਗੂ ਮੌਜੂਦ ਸਨ। ਔਲਖ ਨੇ ਇਸ ਜ਼ਿਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਅਹਿਦ ਲੈਂਦੇ ਹੋਏ ਸੁਖਬੀਰ ਸਿੰਘ ਬਾਦਲ, ਜੀ.ਕੇ. ਅਤੇ ਸਿਰਸਾ ਦਾ ਵਿਸ਼ੇਸ਼ ਧੰਨਵਾਦ ਕੀਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply