Wednesday, August 26, 2026

ਡਾ. ਗੋਪਾਲ ਨਾਥ ਨੂੰ ਮਿਲਿਆ ਸਰਦਾਰ ਜਸਵੰਤ ਸਿੰਘ ਰਾਏ ਮੈਮੋਰੀਅਲ ਲੈਕਚਰਸ਼ਿਪ ਐਵਾਰਡ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਵੱਲੋਂ ਸਰਦਾਰ ਜਸਵੰਤ ਸਿੰਘ ਰਾਏ ਮੈਮੋਰੀਅਲ ਲੈਕਚਰ ਦਾ ਆਯੋਜਨ ਵਾਈਸ-ਚਾਂਸਲਰ, ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕੀਤਾ ਗਿਆ।ਇਸ ਸਾਲ ਇਹ ਪੁਰਸਕਾਰ ਪ੍ਰੋ. (ਡਾ.) ਗੋਪਾਲ ਨਾਥ, ਮਾਈਕ੍ਰੋਬਾਇਓਲੋਜੀ ਵਿਭਾਗ, ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ ਨੂੰ ਦਿੱਤਾ ਗਿਆ। ਡਾ. ਗੋਪਾਲ ਨਾਥ ਨੇ ਆਪਣੇ ਭਾਸ਼ਣ ਵਿੱਚ ਭਾਰਤ ਵਿੱਚ ਵਿਅਕਤੀਗਤ ਫੇਜ਼ ਥੈਰੇਪੀ ਦੇ ਕਲੀਨਿਕਲ ਅਨੁਭਵ` ਵਿਸ਼ੇ `ਤੇ ਵਿਚਾਰ ਪੇਸ਼ ਕਰਦਿਆਂ ਮਲਟੀ-ਡਰੱਗ ਰੋਧਕ ਕਲੀਨਿਕਲ ਇਨਫੈਕਸ਼ਨਾਂ ਦੇ ਇਲਾਜ ਵਿੱਚ ਬੈਕਟੀਰੀਓਫੇਜ ਥੈਰੇਪੀ ਦੀ ਵਰਤੋਂ ਕਰਨ ਦੇ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ, ਜੋ ਸਿਹਤ ਸੰਭਾਲ ਪ੍ਰਣਾਲੀ ਦੁਆਰਾ ਦਰਪੇਸ਼ ਸਭ ਤੋਂ ਚੁਣੌਤੀਪੂਰਨ ਸਮੱਸਿਆਵਾਂ ਵਿੱਚੋਂ ਇੱਕ ਹੈ।
ਸਮਾਗਮ ਦੀ ਸ਼ੁਰੂਆਤ ਸਮਾਗਮ ਦੀ ਕੋਆਰਡੀਨੇਟਰ ਡਾ. ਸੁਖਰਾਜ ਕੌਰ ਵੱਲੋਂ ਪਤਵੰਤੇ ਸੱਜਣਾਂ ਅਤੇ ਹਾਜ਼ਰੀਨ ਦਾ ਨਿੱਘਾ ਸਵਾਗਤ ਕਰਨ ਉਪਰੰਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ।ਪ੍ਰੋ. (ਡਾ.) ਵਸੁਧਾ ਸੰਬਿਆਲ, ਨੋਡਲ ਅਫਸਰ, ਜੇ.ਐਸ ਰਾਏ ਮੈਮੋਰੀਅਲ ਅਵਾਰਡ ਨੇ ਜੇ.ਐਸ ਰਾਏ ਮੈਮੋਰੀਅਲ ਟਰੱਸਟ, ਇਸਦੇ ਮਿਸ਼ਨ, ਯੋਗਦਾਨ ਅਤੇ ਇਸ ਪੁਰਸਕਾਰ ਦੇ ਪਿਛਲੇ ਪ੍ਰਾਪਤਕਰਤਾਵਾਂ ਨਾਲ ਜਾਣੂ ਕਰਵਾਇਆ।ਜੇ.ਐਸ ਰਾਏ ਮੈਮੋਰੀਅਲ ਟਰੱਸਟ ਦੇ ਸੰਸਥਾਪਕ ਸਵਰਗੀ ਪ੍ਰੋ. ਕਰਮਜੀਤ ਸਿੰਘ ਰਾਏ, ਜਿਨ੍ਹਾਂ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਸੀ, ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ।
ਮਾਈਕਰੋਬਾਇਓਲੋਜੀ ਵਿਭਾਗ ਦੀ ਮੁਖੀ ਡਾ. ਅਮਰਜੀਤ ਕੌਰ ਨੇ ਵਿਭਾਗ ਦੀਆਂ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ।ਡਾ. ਸੁਖਰਾਜ ਕੌਰ ਨੇ ਮੁੱਖ ਮਹਿਮਾਨ ਡਾ. ਗੋਪਾਲ ਨਾਥ ਦੀ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਦੀਆਂ ਅਕਾਦਮਿਕ ਅਤੇ ਖੋਜ ਪ੍ਰਾਪਤੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਉਹ ਭਾਰਤ ਵਿੱਚ ਕਲੀਨਿਕਲ ਬੈਕਟੀਰੀਓਫੇਜ ਥੈਰੇਪੀ ਦੇ ਪਾਇਨੀਅਰਾਂ ਵਿੱਚੋਂ ਇੱਕ ਹੈ।ਉਹ ਸੋਸਾਇਟੀ ਫਾਰ ਬੈਕਟੀਰੀਓਫੇਜ ਰਿਸਰਚ ਐਂਡ ਥੈਰੇਪੀ ਦੇ ਸੰਸਥਾਪਕ ਅਤੇ ਸਕੱਤਰ ਵੀ ਹਨ।
(ਡਾ.) ਹਰਵਿੰਦਰ ਸਿੰਘ ਸੈਣੀ, ਡੀਨ ਲਾਈਫ ਸਾਇੰਸਿਜ਼, ਨੇ ਡਾ. ਗੋਪਾਲ ਨਾਥ ਨੂੰ ਪੁਰਸਕਾਰ ਪ੍ਰਦਾਨ ਕੀਤਾ।ਸਮਾਗਮ ਦੀ ਸਮਾਪਤੀ ਡਾ. ਰਾਜੇਸ਼ ਕੁਮਾਰੀ ਮਨਹਾਸ ਦੇ ਧੰਨਵਾਦੀ ਮਤੇ ਨਾਲ ਹੋਈ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …