Monday, July 14, 2025

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੇ ਵਿਦਿਆਰਥੀਆਂ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਸੰਗਰੂਰ, 18 ਅਪ੍ਰੈਲ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਵਿਦਿਆਰਥੀਆਂ ਦਾ ਦਸਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।ਸਕੂਲ ਦੀ ਵਿਦਿਆਰਥਣ ਦਲਜੀਤ ਕੌਰ ਪੁੱਤਰੀ ਗੁਰਦੀਪ ਸਿੰਘ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਦਸਵੀਂ ਕਲਾਸ ਦੇ ਨਤੀਜੇ ਵਿੱਚ ਮੈਰਿਟ ਸੂਚੀ ਵਿੱਚ ਨੌਵਾਂ ਰੈਂਕ ਅਤੇ ਸੰਗਰੂਰ ਜਿਲ੍ਹੇ ਵਿਚੋਂ ਦੂਸਰਾ ਰੈਂਕ ਹਾਸਲ ਕੀਤਾ।ਨਤੀਜੇ ਦੀ ਜਾਣਕਾਰੀ ਮਿਲਣ ‘ਤੇ ਸਕੂਲ ਪ੍ਰਿੰਸੀਪਲ ਜਗਸੀਰ ਸਿੰਘ ਵਾਈਸ ਪ੍ਰਿੰਸੀਪਲ ਗੁਰਮੀਤ ਕੌਰ ਮੈਡਮ, ਕੁਮਾਰੀ ਪਿੰਦਰਜੀਤ ਸਿੰਘ, ਜਸਪ੍ਰੀਤ ਕੌਰ, ਵਨੀਤਾ ਰਾਣੀ, ਖੁਸ਼ਕਿਰਨ ਕੌਰ, ਸਵਰਨਜੀਤ ਕੌਰ, ਹਰਦੀਪ ਸਿੰਘ, ਗੁਰਜੀਤ ਸਿੰਘ, ਮੈਡਮ ਕੁਲਦੀਪ ਕੌਰ ਨੇ ਬੱਚੇ ਦੇ ਘਰ ਜਾ ਕੇ ਉਸ ਦਾ ਮੂੰਹ ਮਿੱਠਾ ਕਰਵਾਇਆ ਤੇ ਮੁਬਾਰਕਾ ਦਿੱਤੀਆਂ।ਮਾਤਾ ਰਾਜਵੀਰ ਕੌਰ ਪਿਤਾ ਗੁਰਦੀਪ ਸਿੰਘ, ਦਾਦਾ ਜੀ ਮਹਿੰਦਰ ਸਿੰਘ, ਦਾਦੀ ਜੀ ਕਰਨੈਲ ਕੌਰ ਅਤੇ ਪਿੰਡ ਦੇ ਗੁਰਦੁਆਰੇ ਦੇ ਪ੍ਰਧਾਨ ਬਾਬਾ ਭੋਲਾ ਜੀ ਨੇ ਬੱਚੇ ਨੂੰ ਵਧਾਈ ਦਿੱੱੱੱੱੱੱਤੀ।ਇਲਾਕੇ ਦੇ ਵਿੱੱਚ ਖੁਸ਼ੀ ਦਾ ਮਾਹੌਲ ਪਾਇਆ ਗਿਆ। ਸੰਸਥਾ ਦੇ ਪ੍ਰਿੰਸੀਪਲ ਜਗਸੀਰ ਸਿੰਘ ਵਲੋਂ ਵਿਦਿਆਰਥਣ ਨੂੰ ਦਿਲਜੀਤ ਕੌਰ ਭਵਿਖ ਦੇ ਬਾਰੇ ਸਵਾਲ ਪੁੱਛਣ ‘ਤੇ ਵਿਦਿਆਰਥਣ ਨੇ ਭਵਿੱਖ ਦਾ ਸੁਪਨਾ ਇੰਜੀਨੀਅਰਿੰਗ ਲਾਈਨ ਵਿੱਚ ਜਾਣ ਦਾ ਦੱਸਿਆ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …