Wednesday, September 18, 2024

ਆਮ ਲੋਕਾਂ ਨੂੰ ਆਵਾਜਾਈ ਨਿਯਮਾਂ ਸਬੰਧੀ ਕੀਤਾ ਜਾਗਰੂਕ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਏ.ਡੀ.ਸੀ.ਪੀ ਟਰੈਫਿਕ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈਲ ਇੰਚਾਰਜ ਐਸ.ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋ ਖ਼ਾਲਸਾ ਕਾਲਜ ਆਫ ਲਾਅ ਦੇ ਵਿਦਿਆਰਥੀਆਂ ਦੀ ਸਹਾਇਤਾ ਨਾਲ ਨਾਵਲਟੀ ਚੌਂਕ ਵਿਖੇ ਆਮ ਪਬਲਿਕ ਨੂੰ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ।ਬੱਚਿਆਂ ਦੁਆਰਾ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਵਾਲਿਆ ਨੂੰ ਜਿਵੇਂ ਕੇ ਟੂ ਵ੍ਹੀਲਰ ਚਲਾਉਂਦੇ ਸਮੇ ਹੈਲਮੇਟ ਪਾਉਣ ਵਾਲਿਆ ਨੂੰ, ਫੋਰ ਵ੍ਹੀਲਰ ਚਲਾਉਦੇ ਸਮੇਂ ਸੀਟ ਬੈਲਟ ਲਗਾਉਣ ਵਾਲਿਆਂ ਨੂੰ ਗੁਲਾਬ ਦਾ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਜੋ ਭਵਿੱਖ ਵਿੱਚ ਉਹ ਹਮੇਸ਼ਾਂ ਟ੍ਰੈਫਿਕ ਰੂਲ ਫੋਲੋ ਕਰਨ ਤੇ ਓਹਨਾ ਵਲ ਵੇਖ ਕੇ ਦੂਸਰੇ ਵਾਹਣ ਚਾਲਕ ਵੀ ਟ੍ਰੈਫਿਕ ਨਿਯਮਾਂ ‘ਤੇ ਚੱਲਣ।ਬੱਚਿਆਂ ਦੁਆਰਾ ਆਮ ਪਬਲਿਕ ਨੂੰ ਲਾਲ ਬੱਤੀ ਹੋਣ ਤੇ ਆਪਣੇ ਵਾਹਣ ਰੋਕਣ ਲਈ ਪ੍ਰੇਰਿਤ ਕੀਤਾ ਗਿਆ।ਉਨ੍ਹਾਂ ਨੇ ਹੱਥਾਂ ਵਿੱਚ ਟ੍ਰੈਫਿਕ ਨਿਯਮਾਂ ਨੂੰ ਦਰਸਾਉਂਦੀਆਂ ਤਖਤੀਆਂ ਫੜੀਆਂ ਹੋਈਆਂ ਸਨ।
ਇਸ ਮੌਕੇ ਜਸਪਾਲ ਸਿੰਘ ਡਾਇਰੈਕਟਰ ਪ੍ਰੋਫੈਸਰ ਖ਼ਾਲਸਾ ਕਾਲਜ਼ ਆਫ ਲਾਅ, ਪ੍ਰਿੰਸੀਪਲ ਡਾ: ਗੁਨਿਸ਼ਾ ਸਲੂਜਾ ਹਾਜ਼ਰ ਸਨ।

 

Check Also

ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ

ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …