Saturday, September 12, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੱਤ ਦਿਨਾਂ ਕੌਮੀ ਸੇਵਾ ਯੋਜਨਾ ਕੈਂਪ ਸੰਪੰਨ

PPN0201201519

ਅੰਮ੍ਰਿਤਸਰ, 1 ਜਨਵਰੀ (ਰੋਮਤਿ ਸ਼ਰਮਾ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਵਲੰਟੀਅਰਜ਼ ਦਾ ਸੱਤ ਦਿਨਾਂ (ਐਨ.ਐਸ.ਐਸ.) ਕੌਮੀ ਸੇਵਾ ਯੋਜਨਾ ਕੈਂਪ ਅੱਜ ਸੰਪੰਨ ਹੋ ਗਿਆ।ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ.ਐਸ.ਐਸ. ਵਿਭਾਗ ਵੱਲੋਂ ਪ੍ਰੋਗਰਾਮ ਅਫਸਰ, ਡਾ. ਰਾਜੇਸ਼ ਕੁਮਾਰ, ਸਹਾਇਕ ਪ੍ਰੋਫੈਸਰ, ਸਕੂਲ ਆਫ ਸੋਸ਼ਲ ਸਾਇੰਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਗਵਾਈ ਵਿਚ ਚੱਲੇ ਸੱਤ ਦਿਨਾਂ ਇਸ ਕੈਂਪ ਦੌਰਾਨ ਵੀਹ ਲੜਕੇ ਅਤੇ ਦਸ ਲੜਕੀਆਂ ਵਲੰਟੀਅਰਜ਼ ਦੇ ਵੱਲੋਂ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਸੇਵਾ, ਪੌਦੇ ਲਗਾਉਣ, ਕਈ ਹੋਰ ਖੇਤਰਾਂ ਦੀ ਸਫਾਈ ਕਰਨ ਤੋਂ ਇਲਾਵਾ ਪਿੰਗਲਵਾੜਾ, ਅੰਧਵਿਦਿਆਲਾ, ਯਤੀਮਖਾਨਾ ਆਦਿ ਦਾ ਦੌਰਾ ਵੀ ਕੀਤਾ ਗਿਆ।ਡੀਨ, ਵਿਦਿਆਰਥੀ ਭਲਾਈ, ਡਾ. ਅਮਰਜੀਤ ਸਿੰਘ ਸਿੱਧੂ ਨੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਕੈਂਪ ਦੇ ਮੁੱਖ ਸਰੋਤ, ਡਾ. ਬਿਮਲਦੀਪ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆ ਆਖਿਆ। ਡਾ. ਰਾਜੇਸ਼ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਡਾ. ਸਿੱਧੂ ਨੇ ਐਨ.ਐਸ.ਐਸ. ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤਾ। ਉਨ੍ਹਾਂ ਕਿਹਾ ਕਿ ਇਸ ਕੈਂਪ ਦੇ ਨਾਲ ਸਮਾਜ ਅਤੇ ਦੇਸ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਉਸਾਰੂ ਸੇਧ ਦੇਣ ਲਈ ਅਜਿਹੇ ਕੈਂਪਾਂ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਮੂਹਿਕ ਸਕੁਲਾਂ ਅਤੇ ਉੱਚ ਵਿਦਿਅਕ ਅਦਾਰਿਆਂ ਨੂੰ ਐਨ.ਐਸ.ਐਸ. ਯੂਨਿਟ ਸਥਾਪਤ ਕਰਨੇ ਚਾਹੀਦੇ ਹਨ। ਇਸ ਮੌਕੇ ਲਾਅ ਵਿਭਾਗ ਦੀ ਪ੍ਰੋਫੈਸਰ ਡਾ. ਵਿਨੈ ਕਪੂਰ ਨੇ ਕਿਹਾ ਕਿ ਐਨ.ਐਸ.ਐਸ. ਕੈਂਪ ਦਾ ਅਰਥ ਸਿਰਫ ਗਲੀਆਂ ਨਾਲੀਆਂ ਜਾਂ ਆਮ ਜਨਤਕ ਥਾਵਾਂ ਦੀ ਸਫਾਈ ਕਰਨਾ ਹੀ ਨਹੀਂ ਬਲਕਿ ਮੁੱਢਲੀਆਂ ਸੇਵਾਵਾਂ ਦੀ ਜਾਣਕਾਰੀ ਤੇ ਮੁਹਈਆ ਕਰਵਾਏ ਜਾਣ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਕੈਂਪ ਦੋਰਾਨ ਬਿਹਤਰ ਸੇਵਾਵਾ ਨਿਭਾਉਣ ਲਈ ਵੱਲੰਟੀਅਰ ਅਮਨਦੀਪ ਕੌਰ ਪੰਨੂ, ਪਲਵਿੰਦਰ ਸਿੰਘ ਬਰਾੜ, ਗੁਰਪ੍ਰੀਤ ਸਿੰਘ, ਪ੍ਰੋ. ਗੁਰਜਿੰਦਰ ਕੌਰ ਨੂੰ ਬੈਸਟ ਵੋਲੰਟੀਅਰਜ਼ ਦਾ ਐਵਾਰਡ ਦੇ ਕੇ ਨਿਵਾਜ਼ਿਆ ਗਿਆ ਜਦੋਂਕਿ ਬਾਕੀਆਂ ਨੂੰ ਪ੍ਰਮਾਣ ਪੱਤਰ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੋਹਿਤ ਸੈਣੀ, ਮਨਪ੍ਰੀਤ ਕੌਰ, ਹਰਸ਼ਵਰਧਨ ਕੱਕੜ, ਅਰਸ਼ਦੀਪ ਕੌਰ, ਗੁਰਪ੍ਰੀਤ ਸਿੰਘ ਰੰਧਾਵਾ, ਅਰਸ਼ਦੀਪ ਸਿੰਘ ਬਰਾੜ, ਅਮਨਪ੍ਰੀਤ ਸਿੰਘ ਹੁੰਦਲ ਆਦਿ ਹਾਜ਼ਿਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply