Sunday, May 3, 2026

‘ਆਪ’ ਨੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਹਾਸਲ ਕੀਤੀ ਸੱਤਾ – ਬੀਬਾ ਹਰਸਿਮਰਤ ਬਾਦਲ

ਭੀਖੀ, 24 ਅਪ੍ਰੈਲ (ਕਮਲ ਜ਼ਿੰਦਲ) – ਲੋਕ ਸਭਾ ਹਲਕਾ ਬਠਿੰਡਾ ਤੋਂ ਸ਼਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੁਆਰਾ ਭੀਖੀ ਦੇ ਵੱਖ-ਵੱਖ ਵਾਰਡਾਂ ਵਿੱਚ ਚੋਣ ਮੁਹਿੰਮ ਨੂੰ ਲੈ ਕੇ ਲੋਕ ਮਿਲਣੀ ਕੀਤੀ ਗਈ।ਬੀਬਾ ਹਰਸਿਮਰਤ ਕੌਰ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਪੰਜਾਬ ਉਨਤੀ ਦੀ ਰਾਹਾਂ ‘ਤੇ ਤੁਰਿਆ।ਬਾਦਲ ਸਰਕਾਰ ਦੁਆਰਾ ਕਿਸਾਨੀ ਅਤੇ ਵਪਾਰਿਕ ਢਾਂਚੇ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਸਹੂਲਤਾਂ ਮੁਹਈਆ ਕਰਵਾਈਆਂ।ਕਿਸਾਨੀ ਢਾਂਚੇ ਨੂੰ ਵਿਸ਼ਵ ਪੱਧਰੀ ਪ੍ਰਫੁੱਲਿਤ ਕਰਨ ਲਈ ਮੁਫਤ ਟਿਊਬਵੈਲ ਬਿਜਲੀ ਮੁਹਈਆ ਕਰਵਾਈ ਗਈ ਅਤੇ ਪਿੰਡਾਂ ਵਿੱਚ ਨਹਿਰੀ ਖਾਲਾ ਨੂੰ ਬਣਵਾਇਆ ਗਿਆ।ਬਾਦਲ ਸਰਕਾਰ ਦੀ 15 ਸਾਲਾਂ ਦੀ ਕਾਰਗੁਜ਼ਾਰੀ ਵਿੱਚ ਉਨਾਂ ਵਲੋਂ ਬਠਿੰਡਾ ਹਲਕੇ ‘ਚ ਤਿੰਨ ਪ੍ਰੋਜੈਕਟ ਮੁਹੱਈਆ ਕਰਵਾਏ ਗਏ।ਜਿੰਨਾਂ ਵਿੱਚ ਬਠਿੰਡੇ ਦਾ ਏਮਜ਼ ਹਸਪਤਾਲ ਜਿਸ ਵਿੱਚ ਲੋੜਵੰਦ ਮਰੀਜ਼ ਸੱਸਤਾ ਇਲਾਜ਼ ਕਰਵਾ ਸਕਦੇ ਨੇ ਅਤੇ ਬਿਜ਼ਲੀ ਮੁਹੱਈਆ ਕਰਵਾਉਣ ਲਈ ਬਣਾਂਵਾਲੀ ਤਾਪ ਘਰ ਬਣਵਾਇਆ ਗਿਆ।ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਬਠਿੰਡਾ ਵਿੱਚ ਕੇਂਦਰੀ ਯੂਨੀਵਰਸਿਟੀ ਬਣਵਾਈ ਗਈ।
ਉਹਨਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਖਿਲਾਫ ਬੋਲਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸ਼ ਘਾਤ ਕੀਤਾ ਹੈ ਆਪ ਦੀ ਸਰਕਾਰ ਨੇ ਲੋਕਾਂ ਦੇ ਜਜ਼ਬਾਤਾਂ ‘ਤੇ ਖੇਡਦਿਆਂ ਸੱਤਾ ਹਾਸਿਲ ਕੀਤੀ ਹੈ।ਉਹਨਾਂ ਵੋਟਰਾਂ ਨੂੰ ਅਪੀਲ ਕਰਦੇ ਕਿ ਪੰਜਾਬ ਅਤੇ ਪੰਜਾਬੀਅਤ ਮਾਂ ਪਾਰਟੀ ਨੂੰ ਹੀ ਵੋਟ ਦੇ ਕੇ ਕਾਮਯਾਬ ਕਰੋ ਤਾਂ ਜੋ ਪੰਜਾਬ ਦੀ ਆਵਾਜ਼ ਨੂੰ ਪਾਰਲੀਮੈਂਟ ਵਿੱਚ ਬੁਲੰਦ ਕੀਤਾ ਜਾ ਸਕੇ।
ਇਸ ਮੌਕੇ ਗੁਰਮੇਲ ਸਿੰਘ ਫਫੜੇ ਜਿਲ੍ਹਾ ਪ੍ਰਧਾਨ ਦਿਹਾਤੀ,ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਭਗਵਾਨ ਦਾਸ ਗੁਪਤਾ, ਹਨੀਸ਼ ਬਾਂਸਲ ਸ਼ਹਿਰੀ ਪ੍ਰਧਾਨ ਮਾਨਸਾ, ਕੁਲਸ਼ੇਰ ਸਿੰਘ ਰੁਬਲ ਯੂਥ ਮੀਤ ਪ੍ਰਧਾਨ, ਜਰਨੈਲ ਸਿੰਘ ਹੋਡਲਾ ਜੀਵਨ ਕੁਮਾਰ ਸਿੰਗਲਾ ਹਾਜ਼ਰ ਸਨ।

 

Check Also

ਕਮਿਸ਼ਨਰ ਸ਼ੇਰਗਿਲ ਵੱਲੋਂ ਜਨਗਣਨਾ 2027 ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ …