Saturday, July 27, 2024

ਸੀ.ਕੇ.ਡੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਿਖੇ ਕੈਂਪਸ ਪਲੇਸਮੈਂਟ

ਅੰਮ੍ਰਿਤਸਰ, 24 ਅਪਰੈਲ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਦੇ ਅਦਾਰੇ ਸੀ.ਕੇ.ਡੀ ਇੰਸਟੀਚਿਊਟ ਆਫ ਟੈਕਨਾਲਿਜੀ ਵਿਖੇ ਰੁਜ਼ਗਾਰ ਕੈਂਪ ਲਗਾਇਆ ਗਿਆ, ਜਿਸ ਵਿੱਚ ਸਟਾਰ ਹੈਲਪ, ਆਈ.ਸੀ.ਆਈ.ਸੀ.ਆਈ ਬੈਂਕ, ਐਕਸਿਸ ਬੈਂਕ, ਫਲਿਪਕਾਰਟ, ਅਪੋਲੋ ਫਾਰਮੇਸੀ, ਵੈਬਰਜ਼, ਫਲੋਰਮ ਹਸਪਤਾਲ ਸਮੇਤ 13 ਬਹੁ ਚਰਚਿਤ ਕੰਪਨੀਆਂ ਨੇ ਸ਼ਿਰਕਤ ਕੀਤੀ।ਕੇਂਪ ਦੌਰਾਨ ਅੰਮ੍ਰਿਤਸਰ ਦੇ ਵੱਖ-ਵੱਖ ਕਾਲਜਾਂ ਦੇ ਐਮ.ਬੀ.ਏ, ਬੀ.ਐਸ.ਸੀ, ਏ.ਟੀ.ਐਚ.ਐਮ, ਬੀ.ਸੀ.ਏ ਬੀ.ਕਾਮ, ਬੀ.ਬੀ.ਏ ਦੇ ਕਰੀਬ 150 ਵਿਦਿਆਰਥੀਆਂ ਨੇ ਭਾਗ ਲਿਆ।ਕੰਪਨੀਆਂ ਤੋ ਆਏ ਸੀਨੀਅਰ ਨੁਮਾਇੰਦਿਆਂ ਨੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਤੋਂ ਬਾਅਦ ਪਹਿਲਾਂ ਪ੍ਰੀ-ਪਲੇਸਮੈਂਟ ਟਾਕ ਅਤੇ ਗਰੁੱਪ ਡਿਸਕਸ਼ਨ ਦੇ ਇੰਟਰਵਿਊ ਹੋਏ।ਜਿੰਨਾਂ ਵਿਚੋਂ 66 ਵਿਦਿਆਰਥੀਆਂ ਨੂੰ ਸ਼ਾਰਟ ਲਿਸਟ/ਸਿਲੈਕਟ ਕੀਤਾ ਗਿਆ।ਸ਼ਾਰਟ ਲਿਸਟ ਵਿਦਿਆਰਥੀਆਂ ਨੂੰ ਕੰਪਨੀਆਂ ਵਲੋਂ ਅਗਲੇ ਪੜ੍ਹਾਅ ਵਿੱਚ ਅਖੀਰਲੇ ਪਰਸਨਲ ਇੰਟਰਵਿਊ ਲਈ ਚੁਣਿਆ ਗਿਆ ਹੈ।
ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਕਾਲਜ ਮੈਂਬਰ ਇੰਚਾਰਜ ਡਾ.ਟੀ.ਐਸ ਚਾਹਲ, ਉਮਰਾਓ ਸਿੰਘ ਢਿੱਲੋਂ ਅਤੇ ਅਰਵਿੰਦਰਪਾਲ ਸਿੰਘ ਭਾਟੀਆ ਨੇ ਆਸ ਪ੍ਰਗਟਾਈ ਕਿ ਅੱਗੇ ਵੀ ਸੀ.ਕੇ.ਡੀ ਇੰਸਟੀਚਿਊਟ ਰਾਸ਼ਟਰੀ/ਅੰਤਰਰਾਸਟਰੀ ਕੰਪਨੀਆਂ ਨੂੰ ਇਸੇ ਤਰ੍ਹਾਂ-ਵਿਦਿਆਰਥੀਆਂ ਦੀ ਪਲੇਸਟਮੈਂਟ ਲਈ ਸੱਦਾ ਦਿੰਦਾ ਰਹੇਗਾ ਤਾਂ ਜੋ ਵਿਦਿਆਰਥੀ ਪੜ੍ਹਾਈ ਖਤਮ ਕਰਦਿਆਂ ਹੀ ਚੰਗੀਆਂ ਕੰਪਨੀਆਂ ਵਿੱਚ ਰੁਜ਼ਗਾਰ ਹਾਸਲ ਕਰਕੇ ਆਰਥਿਕ ਤੌਰ ਤੇ ਸਵੈ-ਨਿਰਭਰ ਹੋ ਸਕਣ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …