Friday, June 21, 2024

ਬਾਬਾ ਬਜਰੰਗ ਬਲੀ ਜੀ ਦਾ ਜਨਮ ਉਤਸਵ ਬੜੇ ਹੀ ਉਤਸਾਹ ਨਾਲ ਮਨਾਇਆ ਗਿਆ

ਭੀਖੀ, 24 ਅਪ੍ਰੈਲ (ਕਮਲ ਜ਼ਿੰਦਲ) – ਸ਼੍ਰੀ ਸਨਾਤਨ ਧਰਮ ਭਾਰਤੀਆਂ ਮਹਾਵੀਰ ਦਲ (ਹਨੂੰਮਾਨ ਮੰਦਰ ਕਮੇਟੀ) ਦੁਆਰਾ ਬਾਬਾ ਬਜ਼ਰੰਗ ਬਲੀ ਜੀ ਦਾ ਜਨਮ ਉਤਸਵ ਬੜੀ ਹੀ ਸ਼ਰਧਾ ਪੂਰਵਕ ਹਨੂੰਮਾਨ ਮੰਦਰ ਵਿਖੇ ਮਨਾਇਆ ਗਿਆ।ਸ਼੍ਰੀ ਹਨੂੰਮਾਨ ਜਨਮ ਉਤਸਵ ਤੇ ਮੰਦਿਰ ਵਿਚ ਬਾਲਾ ਜੀ ਦਾ ਝੰਡਾ ਲਹਿਰਾਇਆ ਗਿਆ।ਇਸ ਤੋਂ ਬਾਅਦ ਹਨੂੰਮਾਨ ਚਾਲੀਸਾ ਅਤੇ ਸੰਕਟ ਮੋਚਨ ਦਾ ਪਾਠ ਕੀਤਾ ਗਿਆ ਅਤੇ ਮਹਿਲਾ ਮੰਡਲ ਦੁਆਰਾ ਬਾਬਾ ਜੀ ਦਾ ਸੰਕੀਰਤਨ ਕੀਤਾ ਵੀ ਕੀਤਾ ਗਿਆ।ਮੰਦਰ ਕਮੇਟੀ ਦੇ ਪ੍ਰਧਾਨ ਹਰਬੰਸ ਲਾਲ ਬਾਸਲ ਨੇ ਦੱਸਿਆ ਕਿ ਬਾਬਾ ਬਜਰੰਗ ਦਾ ਪੂਜਨ ਮੰਦਿਰ ਦੇ ਪੁਜਾਰੀ ਪਵਿੱਤਰ ਸ਼ਰਮਾ ਵਲੋਂ ਵਿਧੀ ਵਿਧਾਨ ਦੁਆਰਾ ਬਾਬਾ ਸੁਖਰਾਜ ਦਾਸ ਭੀਖੀ ਵਾਲੀਆ ਨੇ ਕਰਵਾਇਆ ਗਿਆ।ਮਹਿਲਾ ਮੰਡਲ ਦੁਆਰਾ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ।ਉਹਨਾਂ ਸਾਰੇ ਪ੍ਰਭੂ ਪ੍ਰੇਮੀ ਭਗਤਾਂ ਨੂੰ ਬਾਬਾ ਜੀ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ।
ਹਲਕਾ ਬਠਿੰਡਾ ਤੋਂ ਸ਼਼੍ਰੋਮਣੀ ਅਕਾਲੀ ਦਲ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਮੰਦਰ ਵਿੱਚ ਆ ਕੇ ਮੱਥਾ ਟੇਕਿਆ ਗਿਆ।ਉਨ੍ਹਾਂ ਮਹਿਲਾਵਾਂ ਨਾਲ ਬੈਠ ਕੇ ਬਾਬਾ ਜੀ ਦਾ ਸੰਕੀਰਤਨ ਕੀਤਾ ਅਤੇ ਬਾਬਾ ਬਜਰੰਗ ਬਲੀ ਦਾ ਅਸ਼ੀਰਵਾਦ ਲਿਆ।
ਇਸ ਅਵਸਰ ਤੇ ਰਜਿੰਦਰ ਕੁਮਾਰ ਮਿੱਠੂ, ਰਤਨ ਲਾਲ, ਅਸ਼ੋਕ ਕੁਮਾਰ ਠੇਕੇਦਾਰ, ਸੁਰਿੰਦਰ ਕੁਮਾਰ ਗੇਜਾ, ਨਰਿੰਦਰ ਕੁਮਾਰ, ਪਵਨ ਕੁਮਾਰ ਮੋਦੀ, ਰਾਮ ਲਾਲ ਭੋਲਾ, ਸੁਸ਼ੀਲ ਕੁਮਾਰ ਸ਼ੀਲਾ, ਦਿਨੇਸ਼ ਮਨਚੰਦਾ, ਅਸ਼ੋਕ ਕੁਮਾਰ, ਨਰੇਸ਼ ਕੁਮਾਰ ਚਪਟਾ, ਬਬਲੀ ਕੁਮਾਰ, ਵਿਜੈ ਮਿੱਤਲ ਆਦਿ ਹਾਜ਼ਰ ਸਨ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …