
ਅੰਮ੍ਰਿਤਸਰ, 1 ਜਨਵਰੀ (ਗੁਰਪ੍ਰੀਤ ਸਿੰਘ) – ਲੱਖਾਂ ਦਾਅਵਿਆਂ ਦੇ ਬਾਵਜੂਦ ਵੀ ਜਿਲਾ ਪ੍ਰਸ਼ਾਸ਼ਨ ਚਾਇਨਾ ਡੋਰ ‘ਤੇ ਪੰਬੰਦੀ ਲਾੳਣਿ ‘ਚ ਅਸਫਲ ਰਿਹਾ ਹੈ।ਸ਼ਹਿਰ ਵਿੱਚ ਦੁਕਾਨਦਾਰ ਲੋਹੜੀ ‘ਤੇ ਵੇਚਣ ਲਈ ਚਾਇਨਾ ਡੋਰ ਨੂੰ ਸਟੋਰ ਕਰਨ ਵਿੱਚ ਲੱਗੇ ਹੋਏ ਹਨ ।ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਅਕਾਲੀ ਦਲ ਦੇ ਜਿਲਾ ਜਰਨਲ ਸਕੱਤਰ ਮੋਹਿਤ ਅਰੋੜਾ ਰਾਜੂ ਨੇ ਕਿਹਾ ਕਿ ਜਿਲਾਂ੍ਹ ਪ੍ਰਸ਼ਾਸ਼ਨ ਨੇ ਹਾਲ ਹੀ ਵਿੱਚ ਡਰੈਗਨ ਡੋਰ ਦੇ ਨਾਂ ਨਾਲ ਮਸ਼ਹੂਰ ਚਾਇਨਾ ਡੋਰ ‘ਤੇ ਜਿਲ੍ਹੇ ਭਰ ਵਿੱਚ ਪੂਰਨ ਤੋਰ ਤੇ ਪੰਬੰਦੀ ਲਾਈ ਗਈ ਹੈ, ਲੇਕਿਨ ਇਸ ਦਾ ਅਸਰ ਕਿਧਰੇ ਵੀ ਨਜਰ ਨਹੀਂ ਆ ਰਿਹਾ।ਉਨਾਂ੍ਹ ਕਿਹਾ ਕਿ ਅਖਬਾਰਾਂ ਵਿੱਚ ਚਾਈਨਾ ਡੋਰ ਨਾਲ ਲੋਕਾਂ ਦੇ ਜਖਮੀ ਹੋਣ ਦੀਆਂ ਖਬਰਾਂ ਛਪ ਰਹੀਆਂ ਹਨ। ਇਸ ਲਈ ਚਾਈਨਾ ਡੋਰ ‘ਤੇ ਪਾਬੰਦੀ ਲਗਾਈ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ।ਇਸ ਮੋਕੇ ਆਲ ਇੰਡੀਆ ਸ਼ਡਿਉਲਡ ਕਾਸ਼ਟ ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਜਗਦੀਸ਼ ਜੱਗੂ, ਰਾਹੁਲ, ਸ਼ਾਮ ਸ਼ਰਮਾ, ਸ਼ਮੀਰ ਸਹਿਗਲ, ਸੋਨੂੰ, ਰਿਸ਼ਬ, ਰਾਹਤ, ਆਦਿ ਮੋਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media