Sunday, September 27, 2026

ਪੂਰੀ ਤਰਾਂ ਨਾਕਾਮ ਸਾਬਤ ਹੋਏ ਹਨ ਸ਼ਹਿਰ ਦੇ ਮੇਅਰ – ਸੈਂਡੀ ਰੰਧਾਵਾ

PPN0201201522

ਅੰਮ੍ਰਿਤਸਰ, 1 ਜਨਵਰੀ (ਰੋਮਿਤ ਸ਼ਰਮਾ) – ਸ਼ਹਿਰ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਤਂੋ ਜਨਤਾ ਡਤਢੀ ਪ੍ਰੇਸ਼ਾਨ ਹੈ ਜਦਕਿ ਸ਼ਹਿਰ ਦੇ ਮੇਅਰ ਹੱਥ ‘ਤੇ ਹੱਥ ਰੱਖ ਕੇ ਸਾਰਾ ਤਮਾਸ਼ਾ ਵੇਖ ਰਹੇ ਹਨ।ਕੂੜੇ ਦੇ ਢੇਰਾਂ ਨਾਲ ਕਈ ਭਿਆਨਕ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ, ਪ੍ਰੰਤੂ ਨਿਗਮ ਪ੍ਰਸ਼ਾਸਨ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ।ਇਹ ਵਿਚਾਰ ਪੀਪਲਸ ਪਾਰਟੀ ਆਫ ਪੰਜਾਬ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਸੈਂਡੀ ਰੰਧਾਵਾ ਨੇ ਪ੍ਰਗਟ ਕੀਤੇ। ਉਨਾਂ ਕਿਹਾ ਕਿ ਸ਼ਹਿਰ ਦੇ ਲੋਕ ਸਹੂਲਤਾਂ ਨੂੰ ਤਰਸ ਰਹੇ ਹਨ ਅਤੇ ਕੂੜੇ ਦੇ ਮੁੱਦੇ ਤੇ ਦੋਵੇ ਭਾਈਵਾਲ ਪਾਰਟੀਆਂ ਆਹਮੋ-ਸਾਹਮਣੇ ਹਨ। ਉਨਾਂ ਕਿਹਾ ਕਿ ਜਨਤਾ ਦੇ ਪੈਸਿਆਂ ਨਾਲ ਉਹ ਬੇਕਰਸਫੀਲਡ (ਕੈਲੀਫੋਰਨੀਆਂ) ਘੁੰਮ ਕੇ ਆਏ ਅਤੇ ਇੱਥੇ ਆ ਕੇ ਉਨਾਂ ਨੇ ਜਨਤਾ ਨੂੰ ਬੇਕਰਸਫੀਲਡ ਵਾਲੀਆਂ ਸੁਵਿਧਾਵਾਂ ਦੇਣ ਦੇ ਸੁਫਨੇ ਵਿਖਾਏ। ਸ਼ਾਇਦ ਮੇਅਰ ਗੁਰੂ ਦੀ ਨਗਰੀ ਨੂੰ ਗੰਦਗੀ ਭਰਾ ਸ਼ਹਿਰ ਬਨਾਉਣਾ ਚਾਹੁੰਦੇ ਹਨ। ਨਿਗਮ ਹਾਊਸ ਵਿੱਚ ਅਕਾਲੀ ਕੌਂਸਲਰ ਵੀ ਕਹਿ ਚੁੱਕੇ ਹਨ ਕਿ ਮੇਅਰ ਪੂਰੀ ਤਰਾਂ ਨਿਕੰਮੇ ਸਾਬਤ ਹੋਏ ਹਨ। ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply