Saturday, September 26, 2026

ਕੋਆਪ੍ਰੇਟਿਵ ਬੈਂਕ ਵਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ

PPN0201201525
ਅੰਮ੍ਰਿਤਸਰ, 1 ਜਨਵਰੀ (ਸਾਜਨ) – ਕੋਆਪ੍ਰੇਟਿਵ ਬੈਂਕ ਹਾਲ ਗੇਟ ਦੇ ਸਟਾਫ ਅਤੇ ਸਾਰੇ ਮੁਲਾਜਮਾਂ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਅਤੇ ਨਵੇਂ ਸਾਲ ਦੇ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਇਸ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਵੱਲੋਂ ਰੱਬੀ ਬਾਣੀ ਦਾ ਇਲਾਹੀ ਕੀਰਤਨ ਗਾਇਨ ਕੀਤਾ ਗਿਆ।ਰਿਟਾਇਰਡ ਹੋਏ ਕਰਮਚਾਰੀ ਕ੍ਰਿਸ਼ਨ ਚੰਦ ਬ੍ਰਂਾਚ ਮੈਨੇਜਰ, ਕਰਮ ਚੰਦ, ਉਂਕਾਰ ਨਾਥ, ਸੁਖਵਿੰਦਰ ਸਿੰਘ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜੂਰੀ ਵਿੱਚ ਰਮਣੀਕ ਸਿੰਘ ਮੈਨੇਜਿੰਗ ਡਾਇਰੈਕਟਰ, ਜਿਲ੍ਹਾ ਮੈਨੇਜਰ ਦਲਵਿੰਦਰ ਸਿੰਘ ਸੰਧੂ, ਲਖਬੀਰ ਸਿੰਘ ਟੀਟੀੳ, ਗਗਨਦੀਪ ਕੋਰ ਸੀਈੳ, ਯੁਨੀਅਨ ਦੇ ਪ੍ਰਧਾਨ ਸੁਖਪਾਲ ਸਿੰਘ ਸੋਹੀ, ਸਰਪ੍ਰਸਤ ਜਸਪਾਲ ਸਿੰਘ ਨਾਗਰਾ, ਜਨਰਲ ਸਕੱਤਰ ਤੀਰਥਰਾਜ ਸਿੰਘ ਸੰਧੂ, ਚੇਅਰਮੈਨ ਰਣਬੀਰ ਸਿੰਘ ਢੋਟਾ ਅਤੇ ਕਨਵੀਨਰ ਅਬਜਿੰਦਰ ਸਿੰਘ ਸੰਧੂ ਨੇ ਸਿਰੋਪਾਉ ਅਤੇ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ।ਇਸ ਮੌਕੇ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੌਕੇ ਸੀਨੀਅਰ ਮੈਨੇਜਰ ਨਵਦੀਪ ਸਿੰਘ ਚਾਵਲਾ, ਪਰਮਜੀਤ ਸਿੰਘ, ਹਰਮੀਤ ਸਿੰਘ, ਮੈਨੇਜਰ ਪ੍ਰੇਮ ਸ਼ਰਮਾ, ਗੁਰਮੇਜ ਸਿੰਘ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ, ਕੇਡੀ, ਬਲਵਿੰਦਰ ਸਿੰਘ, ਗੁਰਚੇਤਨ ਸਿੰਘ, ਹਰਿੰਦਰ ਸਿੰਘ ਭਾਟੀਆ, ਰਾਕੇਸ਼ ਕੁਮਾਰ ਕਨੌਜੀਆ, ਹਰਦੀਪ ਸਿੰਘ, ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਕੁਲਜੀਤ ਸਿੰਘ, ਗੁਰਜੀਤ ਸਿੰਘ ਆਦਿ ਹਾਜਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply