ਰਈਆ, 1 ਜਨਵਰੀ (ਬਲਵਿੰਦਰ ਸੰਧੂ) ਸਬ-ਡਵੀਜਨ ਬਾਬਾ ਬਕਾਲਾ ਦੇ ਕਸਬਾ ਪਿੰਡ ਧਿਆਨਪੁਰ ਪੁੱਲ ਦੇ ਨੇੜੇ ਝਾੜੀਆਂ ਵਿਚੋ ਇਕ ਲਾਸ਼ ਬਰਾਮਦ ਹੋਈ ਹੈ। ਜਿਸ ਨੂੰ ਵੇਖਣ ‘ਤੇ ਲੱਗਦਾ ਹੈ ਕਿ ਇਸ ਆਦਮੀ ਦੀ ਮੌਤ ਠੰਡ ਦੇ ਕਾਰਨ ਹੋਈ ਹੈ ।ਪੁਲਿਸ ਨੂੰ ਸੂਚਨਾ ਦੇਣ ‘ਤੇ ਐਸ. ਐਚ ਓ ਥਾਣਾ ਖਲਚੀਆਂ ਨੇ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਲਾਸ਼ ਦਾ ਜਾਇਜਾ ਲਿਆ ਤੇ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ।ਇਸ ਮੌਕੇ ਤੇ ਏ. ਐਸ. ਆਈ ਸਰਵਨ ਸਿੰਘ, ਤੇਜਿੰਦਰ ਸਿੰਘ, ਐਚ ਸੀ ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਹਾਜਿਰ ਸਨ ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media