Friday, June 21, 2024

ਇੰਟਰਡੋਜੋ ਇੰਟਰਨੈਸ਼ਨਲ ਓਪਨ ਕਰਾਟੇ ‘ਚੈਂਪੀਅਨਸ਼ਿਪ ਵਿੱਚ ਮਾਨਸਾ ਜਿਲ੍ਹੇ ਦੇ ਖਿਡਾਰੀਆਂ ਦਾ ਦੂਜਾ ਸਥਾਨ

ਭੀਖੀ, 3 ਮਈ (ਕਮਲ ਜ਼ਿੰਦਲ) – ਆਲ ਇੰਡੀਆ ਯੋਸੀ ਗੋਜੂ ਰਿਯੂ ਕਰਾਟੇ ਡੋ ਐਸੋਸੀਏਸ਼ਨ “ਇੰਟਰਡੋਜੋ ਇੰਟਰਨੈਸ਼ਨਲ ਓਪਨ ਕਰਾਟੇ ‘ਚੈਂਪੀਅਨਸ਼ਿਪ 2024’ ਸਥਾਨ ਰਾਜਾਪਟ ਰਾਜਾ ਨਗਰ ਇੰਦਰਾ ਯੁਨੀਵਰਸਿਟੀ ਬੈਂਕਾਕ-ਥਾਈਲੈਂਡ ਵਿੱਚ ਕਰਵਾਈ ਗਈ।ਇਸ ਚੈਂਪੀਅਨਸ਼ਿਪ ਵਿੱਚ ਮਾਨਸਾ ਜਿਲ੍ਹੇ ਦੀ ਟੀਮ ਕੋਚ ਅਕਾਸ਼ਦੀਪ ਸਿੰਘ ਵਾਈਕਿੰਗ ਮਾਰਸ਼ਲ ਆਰਟ ਅਕੈਡਮੀ ਭੀਖੀ ਦੇ ਖਿਡਾਰੀ ਨੇ ਹਿੱਸਾ ਲਿਆ।ਖਿਡਾਰੀਆਂ ਵਲੋਂ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਖਿਡਾਰੀ ਖੁਸ਼ਪ੍ਰੀਤ ਕੋਰ ਨੇ ਦੂਸਰਾ, ਵਰਿੰਦਰ ਸਿੰਘ ਤੇ ਰੁਪਿੰਦਰ ਕੋਰ ਨੇ ਵੀ ਤੀਸਰਾ ਸਥਾਨ ਹਾਸਲ ਕੀਤਾ।ਇਸ ਮੌਕੇ ਜੇਤੂ ਖਿਡਾਰੀਆਂ ਨੂੰ ਧਨਜੀਤ ਸਿੰਘ, ਲਾਭ ਸਿੰਘ ਕਲੇਰ ਭਾਜਪਾ ਆਗੂ, ਹਰਪ੍ਰੀਤ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ਭੀਖੀ, ਲਖਵਿੰਦਰ ਸਿੰਘ ਲੱਕੀ ਪੰਜਾਬ ਪੁਲਿਸ, ਮਲਕੀਤ ਸਿੰਘ ਸਾਬਕਾ ਐਮ.ਸੀ ਨੇ ਵਧਾਈ ਦਿੱਤੀ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …