Wednesday, May 28, 2025
Breaking News

ਅਕੇਡੀਆ ਵਲਰਡ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ

ਸੰਗਰੂਰ, 2 ਮਈ (ਜਗਸੀਰ ਲੌਂਗੋਵਾਲ) – ਅਕੇਡੀਆ ਵਲਰਡ ਸਕੂਲ ਵਿਖੇ ਚੇਅਰਮੈਂਨ ਐਡਵੋਕੇਟ ਗਗਨਦੀਪ ਸਿੰਘ ਦੀ ਅਗਵਾਈ ਹੇਠ 2023-24 ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਸਮਾਗਮ ਦੌਰਾਨ ਸਕੂਲ ਦੇ ਵਿੱਦਿਅਕ ਗਤੀਵਿਧੀਆਂ ਵਾਲ਼ੇ ਵਿਦਿਆਰਥੀਆਂ ਨੂੰ ਆਏ ਹੋਏ ਮਹਿਮਾਨਾਂ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਮਨਦੀਪ ਸਿੰਘ ਸੰਧੂ ਡੀ.ਐਸ.ਪੀ ਸੁਨਾਮ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਹਨਾਂ ਨੇ ਵਿੱਦਿਅਕ ਗਤੀਵਿਧੀਆਂ ਵਿਚੋਂ ਜਿਹੜੇ ਵਿਦਿਆਰਥੀਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਉਹਨਾਂ ਨੂੰ ਸ਼ੀਲਡਾਂ ਨਾਲ ਸਨਮਾਨਿਤ ਕੀਤਾ।
ਜਮਾਤ ਪਹਿਲੀ ਵਿਚੋਂ ਨਾਇਸ਼ਾ ਨੇ ਪਹਿਲਾ ਅਰਜ ਕੌਰ (ਦੂਜਾ) ਰੂਹਾਨੀਕਾ (ਤੀਜਾ), ਜਮਾਤ ਦੂਜੀ ਵਿਚੋਂ ਚਾਹਤ ਗੁਪਤਾ (ਪਹਿਲਾ) ਜਯੰਤ ਜੈਨ ਅਤੇ ਆਦਵਿਕ ਜੈਨ (ਦੂਜਾ) ਜਸ਼ਨੂਰ (ਤੀਜਾ), ਜਮਾਤ ਤੀਜੀ ਵਿਚੋਂ ਗੁਣਜੋਤ (ਪਹਿਲਾ) ਗਗਨਦੀਪ (ਦੂਜਾ) ਨਾਇਰਾ ਅਤੇ ਸੁਖਮਨਵੀਰ ਕੌਰ (ਤੀਜਾ), ਜਮਾਤ ਚੌਥੀ ਵਿਚੋਂ ਆਰਵ ਸਿੰਗਲਾ (ਪਹਿਲਾ) ਦੀਕਸ਼ਿਤ ਗੋਇਲ (ਦੂਜਾ) ਰਾਧੇਸ਼ ਜ਼ਿਦਲ (ਤੀਜਾ), ਜਮਾਤ ਪੰਜਵੀਂ ਵਿਚੋਂ ਜਪਸਹਿਜ ਸਿੰਘ (ਪਹਿਲਾ) ਸਹਿਜਦੀਪ ਸਿੰਘ (ਦੂਜਾ) ਇਤਾਸ਼ ਪੁਰੀ (ਤੀਜਾ), ਜਮਾਤ ਛੇਵੀਂ ਵਿਚੋਂ ਸੀਰਤਪ੍ਰੀਤ ਕੌਰ (ਪਹਿਲਾ) ਨਿਰਵੈਰ ਸਿੰਘ (ਦੂਜਾ) ਜਮਾਤ ਸੱਤਵੀਂ ਵਿੱਚੋਂ ਲਵੀਸ਼ ਸ਼ਰਮਾ (ਪਹਿਲਾ) ਮਿਹਾਂਸੀ (ਦੂਜਾ) ਦੇਵਾਂਸ਼ (ਤੀਜਾ), ਜਮਾਤ ਅੱਠਵੀਂ ਵਿਚੋਂ ਮਹਿਤਾਬ ਸਿੰਘ (ਪਹਿਲਾ) ਲਵਪ੍ਰੀਤ ਸਿੰਘ (ਦੂਜਾ) ਕਵਿਸ਼ ਗੁਪਤਾ (ਤੀਜਾ), ਜਮਾਤ ਨੌਵੀਂ ਵਿਚੋਂ ਦੀਕਸ਼ਾ ਸ਼ਰਮਾ (ਪਹਿਲਾ) ਸਿਮਰਨਪ੍ਰੀਤ ਕੌਰ (ਦੂਜਾ) ਕਸ਼ਿਕਾ ਅਰੋੜਾ (ਤੀਜਾ) ਸਥਾਨ ਹਾਸਲ ਕੀਤਾ।
ਇਸ ਦੇ ਨਾਲ ਹੀ ਸਕੂਲ ਦੀਆਂ ਹੋਰ ਗਤੀਵਿਧੀਆਂ ਸਟਾਰ ਰੀਡਰ ਕਲੱਬ ਵਿਚੋਂ ਜਮਾਤ ਪੰਜਵੀਂ ਦੇ ਚੈਰੀਸ਼, ਇਤਾਸ਼, ਮਾਨਵਜੀਤ, ਤਹਿਜਪ੍ਰੀਤ ਜਮਾਤ ਸੱਤਵੀਂ ਵਿਚੋਂ ਜਪਲੀਨ ਐਲੀਸ, ਹਰਸੀਰਤ, ਦੇਵਾਂਸ਼, ਅੰਸ਼ਪ੍ਰੀਤ ਸਿੰਘ , ਲਵਿਸ਼, ਮਹਿਰੀਤ, ਹਰਨੂਰ ,ਮਿਹਾਂਸ਼ੀ ਜਮਾਤ ਅੱਠਵੀਂ ਵਿੱੱਚੋਂ ਲਵਪ੍ਰੀਤ ਸਿੰਘ ਜਮਾਤ ਨੌਵੀਂ ਵਿਚੋਂ ਕਸ਼ਿਕਾ, ਦੀਕਸ਼ਾ ਸ਼ਰਮਾ, ਦੀਵਾਨਸ਼ੀ, ਅਵਨੀਤ ਅਤੇ ਵਿਨਮਰ।ਬੈਸਟ ਡਾਂਸ ਦੇ ਵਿਦਿਆਰਥੀਆਂ ਵਿਚੋਂ ਮਹਿਰੀਤ, ਸਿਦਕ ਢੋਟ, ਅਵਨੀਤ, ਸੀਰਤਪ੍ਰੀਤ, ਭਵਨੂਰ ਵਧੀਆ ਸਪੀਕਰ ਵਜੋਂ ਮਹਿਰੀਤ, ਐਲਿਸ, ਲਵਿਸ਼ ਹਸ਼ਮੀਤ, ਦੀਕਸ਼ਾ, ਸਿਮਰਨਪ੍ਰੀਤ ਅਤੇ ਜਸਲੀਨ ਆਦਿ ਵਿਦਿਆਰਥੀਆਂ ਨੂੰ ਸ਼ੀਲਡ ਅਤੇ ਰੀਡਰ ਬੈਚ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਵਿਦਿਆਰਥਣ ਦੀਕਸ਼ਾ ਸ਼ਰਮਾ ਅਤੇ ਹਸ਼ਮੀਤ ਸਿੰਘ ਵਲੋਂ ਸਟੇਜ ਸੰਚਾਲਨ ਕੀਤਾ ਗਿਆ।ਸਾਰੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ, ਜੋ ਆਪਣੇ ਬੱਚਿਆਂ ‘ਤੇ ਮਾਣ ਮਹਿਸੂਸ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰ ਰਹੇ ਸਨ।ਸਾਰਾ ਆਡੀਟੋਰੀਅਮ ਹਾਲ ਤਾੜੀਆਂ ਦੇ ਨਾਲ ਗੂੰਜ਼ ਉਠਿਆ।ਸਕੂਲ ਦੇ ਵਿਦਿਆਰਥੀਆਂ ਵਲੋਂ ਸੈਮੀ ਕਲਾਸੀਕਲ ਡਾਂਸ ਦੀ ਪੇਸ਼ਕਾਰੀ ਕੀਤੀ ਗਈ।ਸਕੂਲ ਚੇਅਰਮੈਨ

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …