Saturday, May 31, 2025
Breaking News

ਜਲਦੀ ਹੀ ਵਪਾਰ ਲਈ ਖੋਲ੍ਹਿਆ ਜਾਵੇਗਾ ਵਾਹਗਾ ਬਾਰਡਰ – ਔਜਲਾ

ਸੁੱਖ ਸਰਕਾਰੀਆ ਦੇ ਹਲਕੇ ‘ਚੋਂ ਔਜਲਾ ਨੂੰ ਭਾਰੀ ਸਮਰਥਨ

ਅੰੰਮ੍ਰਿਤਸਰ, 4 ਮੲ (ਸੁਖਬੀਰ ਸਿੰਘ) – ਪੰਜਾਬ ਅਤੇ ਅੰਮ੍ਰਿਤਸਰ ਵਾਹਗਾ ਬਾਰਡਰ ਵਪਾਰ ਰਾਹੀਂ ਤਰੱਕੀ ਦੀ ਨਵੀਂ ਮਿਸਾਲ ਕਾਇਮ ਕਰੇਗਾ।ਇੰਡੀਆ ਗਠਜੋੜ ਦੀ ਸਰਕਾਰ ਬਣਦਿਆਂ ਹੀ ਵਪਾਰਕ ਲਾਂਘੇ ਨੂੰ ਖੋਲ੍ਹ ਕੇ ਵਪਾਰੀਆਂ ਨੂੰ ਵਿਸ਼ੇਸ਼ ਤੋਹਫ਼ਾ ਦਿੱਤਾ ਜਾਵੇਗਾ।ਗੁਰਜੀਤ ਔਜਲਾ ਨੇ ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਉਨ੍ਹਾਂ ਦੇ ਭਤੀਜੇ ਦਿਲਰਾਜ ਸਰਕਾਰੀਆ ਦੀ ਅਗਵਾਈ ਹੇਠ ਹੋਈ ਚੋਣ ਰੈਲੀ ਦੌਰਾਨ ਇਹ ਐਲਾਨ ਕੀਤਾ।ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਕੀਤੀ ਗਈ ਰੈਲੀ ਵਿੱਚ ਸੁੱਖ ਸਰਕਾਰੀਆ ਦੇ ਸਮਰਥਕਾਂ ਨੇ ਉਹਨਾਂ ਨੂੰ ਅਥਾਹ ਪਿਆਰ ਦਿੱਤਾ ਅਤੇ ਜਿੱਤ ਦਿਵਾਉਣ ਦਾ ਵਾਅਦਾ ਕੀਤਾ।
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਭਾਰਤ ਦੀ ਆਰਥਿਕਤਾ ਡਗਮਗਾ ਗਈ ਹੈ।ਭਾਜਪਾ ਕਿਸਾਨਾਂ ਅਤੇ ਵਪਾਰੀਆਂ ਦੀ ਦੁਸ਼ਮਣ ਹੈ।ਭਾਜਪਾ ਸਿਰਫ ਕੁੱਝ ਕਾਰੋਬਾਰੀਆਂ ਨੂੰ ਲਾਭ ਦੇ ਰਹੀ ਹੈ ਅਤੇ ਬਾਕੀਆਂ ਨੂੰ ਪਾਸੇ ਕਰ ਰਹੀ ਹੈ।
ਇਸ ਮੌਕੇ ਸਰਪੰਚ ਯੂਨੀਅਨ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਰੰਧਾਵਾ, ਚੇਅਰਮੈਨ ਗੁਰਭਾਜ ਸਿੰਘ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ, ਲਖਵਿੰਦਰ ਸਿੰਘ ਝੰਜੋਟੀ, ਕੁਲਵਿੰਦਰ ਸਿੰਘ ਵੜੈਚ, ਇੰਦਰਪਾਲ ਸਿੰਘ ਲਾਲੀ, ਗੁਰਦੇਵ ਸਿੰਘ ਸਹੂਰਾ, ਅਜੇ ਵੀਰ ਸਿੰਘ ਲੋਪੋਕੇ, ਮੇਜਰ ਸਿੰਘ ਕੱਕੜ, ਦਿਲਬਾਗ ਸਿੰਘ, ਅਮਰੀਤ ਨੇਪਾਲ, ਬਲਜਿੰਦਰ ਸਿੰਘ ਧਾਲੀਵਾਲ, ਰਣਜੀਤ ਸਿੰਘ ਛੀਨਾ, ਰਿੰਕੂ ਚੁਗਾਵਾਂ ਅਤੇ ਸ਼ਮਸ਼ੇਰ ਸਿੰਘ ਸਰਕਾਰੀਆ ਆਦਿ ਆਗੂ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …