Wednesday, August 19, 2026

ਸਕੂਲ ਪੱਧਰੀ ਖੇਡਾਂ ਚ’ ਜੇਤੂ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਸਰਟੀਫਿਕੇਟ ਵੰਡੇ

ਸੰਗਰੂਰ, 6 ਮਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਚੀਮਾਂ ਪੰਜਾਬੀ ਮਾਧਿਅਮ ਵਿਖੇ ਸਾਲ 2023-24 ਦੀਆਂ 67ਵੇਂ ਪੰਜਾਬ ਸਕੂਲ ਖੇਡ ਮੁਕਾਬਲਿਆਂ ਵਿੱਚ ਅਕਾਲ ਅਕੈਡਮੀ ਦੇ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਡੀ.ਪੀ.ਈ ਪਰਗਟ ਸਿੰਘ ਨੇ ਦੱਸਿਆ ਕਿ ਪਿੱਛਲੇ ਸਾਲ ਅਕਾਲ ਅਕੈਡਮੀ ਦੇ ਖਿਡਾਰੀਆਂ ਨੇ 67ਵੀਆਂ ਸਕੂਲ ਖੇਡਾਂ 2023-24 ਫੁੱਟਬਾਲ, ਖੋ-ਖੋ ਐਥਲੈਟਿਕਸ, ਹੈਂਡਬਾਲ ਯੋਗਾ, ਬਾਸਕਿਟਬਾਲ ਆਦਿ ਵਿੱਚ ਪੁਜੀਸ਼ਨਾਂ ਪ੍ਰਾਪਤ ਕਰ ਕੇ ਅਕਾਲ ਅਕੈਡਮੀ ਚੀਮਾਂ (ਪੰਜਾਬੀ ਮਾਧਿਅਮ) ਦੇ ਵਿਦਿਆਰਥੀਆਂ ਨੇ ਜੋਨ ਪੱਧਰ, ਜਿਲ੍ਹਾ ਪੱਧਰ ਅਤੇ ਰਾਸ਼ਟਰੀ ਪੱਧਰ `ਤੇ ਆਪਣੀ ਛਾਪ ਛੱਡੀ ਹੈ।
ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਉਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਇਆਂ ਭਵਿੱਖ ਵਿੱਚ ਖੇਡਾਂ ਅਤੇ ਵਿੱਦਿਅਕ ਪੱਧਰ `ਤੇ ਪ੍ਰਾਪਤੀਆਂ ਲਈ ਪ੍ਰੇਰਿਆ।ਇਸ ਮੌਕੇ ਅਕਾਲ ਅਕੈਡਮੀ ਚੀਮਾਂ ਸਾਹਿਬ ਦੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ ਹਾਜ਼ਰ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …