Tuesday, July 29, 2025
Breaking News

ਤਕੀਪੁਰ, ਸਾਹੋਕੇ ਤੇ ਫੌਜੀ ਦਾ ਬਲਵਿੰਦਰ ਸਿੰਘ ਢਿੱਲੋਂ ਨੇ ਕੀਤਾ ਸਨਮਾਨ

ਸੰਗਰੂਰ, 6 ਮਈ (ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਟੀਮ ਲੌਗੋਵਾਲ ਵਲੋਂ ਗੁਰਦੀਪ ਸਿੰਘ ਤਕੀਪੁਰ ਨੂੰ ਜੁਆਇਟ ਸੈਕਟਰੀ ਯੂਥ ਵਿੰਗ ਪੰਜਾਬ, ਸੁੱਖ ਸਿੰਘ ਸਾਹੋਕੇ ਸਪਰੋਟਸ ਵਿੰਗ ਜੁਆਇਟ ਸੈਕਟਰੀ ਪੰਜਾਬ, ਗੁਰਮੀਤ ਸਿੰਘ ਫੌਜੀ ਐਕਸ ਸਰਵਿਸਮੈਨ ਜੁਆਇਟ ਸੈਕਟਰੀ ਪੰਜਾਬ ਤੇ ਵਿੱਕੀ ਵਸ਼ਿਸ਼ਟ ਨੂੰ ਬਲਾਕ ਪ੍ਰਧਾਨ ਲੱਗਣ ‘ਤੇ ਸਰਪੰਚ ਬਲਵਿੰਦਰ ਸਿੰਘ ਢਿੱਲੋਂ ਦੇ ਗ੍ਰਹਿ ਲੌਗੋਵਾਲ ਦੀ ਆਪ ਟੀਮ ਵਲੋ ਸਨਮਾਨਿਤ ਕੀਤਾ ਗਿਆ।ਸਮੁੱਚੀ ਆਪ ਟੀਮ ਵਲੋਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਹਨਾਂ ਮਿਹਨਤੀ ਵਰਕਰਾਂ ਨੂੰ ਅਹੁਦਿਆਂ ਦੀ ਜਿੰਮੇਵਾਰੀ ਸੌਂਪੀ ਹੈ।ਇਸ ਮੌਕੇ ਨਗਰ ਕੌਂਸਲ ਲੌਂਗੋਵਾਲ ਦੇ ਸਾਬਕਾ ਪ੍ਰਧਾਨ ਅਤੇ ਮੌਜ਼ੂਦਾ ਕੌਂਸਲਰ ਮੇਲਾ ਸਿੰਘ ਸੂਬੇਦਾਰ, ਵਿੱਕੀ ਵਸ਼ਿਸ਼ਟ, ਰਾਜ ਸਿੰਘ ਰਾਜੂ, ਸੁਖਪਾਲ ਸਿੰਘ ਬਾਜਵਾ, ਪ੍ਰੀਤਮ ਸਿੰਘ ਹੌਲਦਾਰ, ਜਥੇਦਾਰ ਸੁਰਜੀਤ ਸਿੰਘ ਦੁਲਟ, ਨੀਟੂ ਸ਼ਰਮਾ, ਗੋਬਿੰਦ ਸਿੰਘ ਗਿੱਲ, ਗੁਰਜੰਟ ਖਾਨ, ਜਤਿੰਦਰ ਰਿਸ਼ੀ, ਗਿਆਨ ਸਿੰਘ, ਭੀਮ ਬਾਵਾ, ਜੱੱਗਾ ਭੁੱਲਰ, ਦਵਿੰਦਰ ਸਿੰਘ, ਪਾਲੀ ਭੱਠੇ ਵਾਲਾ, ਬਲਕਾਰ ਸਿੰਘ ਸਿੱਧੂ, ਹਰਵਿੰਦਰ ਸਿੰਘ ਵਿਰਕ, ਗੁਰਵਿੰਦਰ ਸਿੰਘ ਆਦਿ ਮੌਜ਼ੂਦ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …