Friday, September 25, 2026

ਭਾਈ ਜੈਤਾ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਰੋਹ ਦਾ ਆਯੋਜਨ

ਭਾਈ ਜੈਤਾ ਜੀ ਦੀ ਕੁਰਬਾਨੀ ਸਾਡੀਆਂ ਮੁਹਾਰਾਂ ਧਰਮ ਵਾਲੇ ਪਾਸੇ ਮੋੜਦੀ – ਗਿੱਲ/ ਰਮਦਾਸ

PPN0201201502

ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ) – ਸਿੱਖਾਂ ਦੇ ਦੱਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਰੰਘਰੇਟੇ ਗੁਰੂ ਦੇ ਬੇਟੇ ਦਾ ਖਿਤਾਬ ਹਾਸਲ ਕਰਨ ਵਾਲੇ ਸ਼੍ਰੋਮਣੀ ਸ਼ਹੀਦ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦਾ ਸ਼ਹੀਦੀ ਪੁਰਬ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਗੁਰਦੁਆਰਾ ਭਾਈ ਜੀਵਨ ਸਿੰਘ ਮੱਝੂਪੁਰਾ ਵਿਖੇ ਸਰਬ ਸਾਂਝਾ ਰੰਘਰੇਟਾ ਦਲ ਦੇ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੋਕੇ ਦਲ ਦੀ ਸੁਬਾਈ ਚੇਅਰਪਰਸਨ ਮਾਤਾ ਕਰਤਾਰ ਕੋਰ ਗਿੱਲ ਦੀ ਅਗਵਾਈ ਤੇ ਦਲ ਦੇ ਬੁਲਾਰੇ ਗੁਰਿੰਦਰ ਸਿੰਘ ਸਾਬੀ ਗਿੱਲ ਦੇ ਬੇਮਿਸਾਲ ਪ੍ਰਬੰਧਾਂ ਹੇਠ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਧਾਰਮਿਕ ਸਮਾਰੋਹ ਦੇ ਦੋਰਾਨ ਪੰਥ ਦੀਆਂ ਸਿਰਮੋਰ ਸਖਸ਼ੀਅਤਾਂ ਤੋਂ ਇਲਾਵਾ ਸੇਵਾ ਮੁਕਤ ਏ.ਡੀ.ਸੀ. ਜਸਵਿੰਦਰ ਸਿੰਘ ਰਮਦਾਸ ਜਿਲ੍ਹਾ ਪ੍ਰੀਸ਼ਦ ਮੈਂਬਰ ਜੈਲ ਸਿੰਘ ਗੋਪਲਪੁਰ, ਈ.ਟੀ.ਓ. ਲਖਬੀਰ ਸਿੰਘ ਤੇ ਵਾਲਮੀਕਿ ਮੱਜਬੀ ਸਿੱਖ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਰਮੇਸ਼ ਬੋਬੀ ਅਤੇ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਇਸ ਮੋਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਦੇ ਦੋਰਾਨ ਸਿੱਖ ਪੰਥ ਦੇ ਮਹਾਨ ਢਾਡੀ, ਰਾਗੀ ਤੇ ਕਵਿਸ਼ਰੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਸਿੱਖ ਗੁਰੂਆਂ ਦੇ ਕੁਰਬਾਨੀਆਂ ਭਰੇ ਸੁਨਿਹਰੀ ਇਤਿਹਾਸ ਤੋਂ ਜਾਣੂ ਕਰਵਾਇਆ।
ਇਸ ਮੋਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਲ ਦੀ ਸੁਬਾਈ ਚੇਅਰਪਰਸਨ ਮਾਤਾ ਕਰਤਾਰ ਕੋਰ ਗਿੱਲ ਤੇ ਸੇਵਾ ਮੁਕਤ ਏ.ਡੀ.ਸੀ. ਜਸਵਿੰਦਰ ਸਿੰਘ ਰਮਦਾਸ ਨੇ ਸਾਂਝੇ ਤੋਰ ਤੇ ਕਿਹਾ ਕਿ ਕਿਸੇ ਵੀ ਕੋਮ ਦੇ ਉੱਜਵਲ ਭੱਵਿਖ ਵਾਸਤੇ ਉਸ ਦੀ ਨੌਜਵਾਨ ਪੀੜੀ ਦਾ ਪੜਿਆ-ਲਿਖਿਆ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਥੇ ਭਾਈ ਜੈਤਾ ਜੀ ਦੀ ਕੁਰਬਾਨੀ ਸਾਡੀਆਂ ਮੁਹਾਰਾਂ ਧਰਮ ਵਾਲੇ ਪਾਸੇ ਮੋੜਦੀ ਹੈ, ਉਥੇ ਡਾ: ਬੀ.ਆਰ.ਅੰਬੇਦਕਰ ਦੇ ਵਲੋਂ ਦਿੱਤੇ ਸਾਨੂੰ ਹੱਕ ਤੇ ਹਕੂਕ ਸਿਖਿਅਤ ਤੇ ਸਭਿਅੱਕ ਸਮਾਜ ਵੱਲ ਤੋਰਦੇ ਹਨ।ਇਸ ਮੋਕੇ ਗੁਰੂ ਘਰ ਨਤਮਸਤਕ ਹੋਣ ਵਾਲੇ ਗੁਰੂ ਘਰ ਦੇ ਅਨਿਨ ਸੇਵਕਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਦਲ ਦੇ ਬੁਲਾਰੇ ਭਾਈ ਗੁਰਿੰਦਰ ਸਿੰਘ ਸਾਬੀ ਗਿੱਲ ਨੇ ਆਈਆਂ ਹੋਈਆਂ ਸੰਗਤਾਂ ਤੇ ਹੋਰਨਾਂ ਦਾ ਧੰਨਵਾਦ ਕੀਤਾ। ਇਸ ਮੋਕੇ ਕੁਲਵੰਤ ਸਿੰਘ, ਅਰਜਨ ਸਿੰਘ, ਗੁਰਮੇਜ ਸਿੰਘ ਜੇਠੂਵਾਲ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਟੀਟੂ, ਹਰਬੰਸ ਸਿੰਘ, ਸੁਰਜੀਤ ਸਿੰਘ, ਗੁਰਦੀਪ ਸਿੰਘ ਬੱਲ, ਅਜੈਪਾਲ ਸਿੰਘ, ਜਥੇਦਾਰ ਪ੍ਰਗਟ ਸਿੰਘ, ਹਰਪਾਲ ਸਿੰਘ ਪ੍ਰਧਾਨ, ਜਸਪਾਲ ਸਿੰਘ, ਬਾਵਾ ਸਿੰਘ, ਨੰਬਰਦਾਰ ਧਰਮ ਸਿੰਘ ਆਦਿ ਹਾਜਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply