33 ਨੇ ਕੀਤਾ ਸਵੈ-ਇੱਛਾ ਨਾਲ ਖ਼ੂਨਦਾਨ
ਬਠਿੰਡਾ, 2 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਯੂਨਾਈਟਿਡ ਵੈਲਫੇਅਰ ਸੁਸਾਇਟੀ ਬ੍ਰਾਂਚ ਰਾਮਪੁਰਾ ਵੱਲੋਂ ਪਿੰਡ ਕੋਠੇ ਪਿਪਲੀ ਵਿਖੇ ਉੱਦਮੀਂ ਨੌਜਵਾਨਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਪੁਰਾਣੇ ਪ੍ਰਾਈਮਰੀ ਸਕੂਲ ਵਿਖੇ ਮੀਰੀ ਪੀਰੀ ਸਪੋਰਟਸ ਕਲੱਬ ਮਹਿਰਾਜ ਦੇ ਚੇਅਰਮੈਨ ਸਮਾਜ ਸੇਵੀ ਅਵਤਾਰ ਸਿੰਘ ਤਾਰੀ ਯੂਐੱਸਏ ਦੀ ਯਾਦ ਵਿੱਚ ਪਹਿਲਾ ਸਵੈ-ਇੱਛੁਕ ਖ਼ੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿੱਚ 33 ਵਿਅਕਤੀਆਂ ਨੇ ਸਵੈ-ਇੱਛਾ ਨਾਲ ਆਪਣਾ ਖ਼ੂਨ ਲੋੜਵੰਦਾਂ ਲਈ ਦਾਨ ਕੀਤਾ। ਖ਼ੂਨਦਾਨ ਕੈਂਪ ਵਿੱਚ ਬਲਾਕ ਸੰਮਤੀ ਮੈਂਬਰ ਜਸਪਾਲ ਸਿੰਘ, ਸਰਪੰਚ ਮੇਜਰ ਸਿੰਘ, ਸਾਬਕਾ ਸਰਪੰਚ ਵਰਿੰਦਰ ਸਿੰਘ ਅਤੇ ਕੋਆਪਰੇਟਿਵ ਸੁਸਾਇਟੀ ਦੇ ਸਾਬਕਾ ਪਰਧਾਨ ਮਲਕੀਤ ਸਿੰਘ ਨੇ ਖ਼ੂਨਦਾਨੀਆਂ ਨੂੰ ਆਸ਼ੀਰਵਾਦ ਦੇ ਕੇ ਹੌਂਸਲਾ ਅਫ਼ਜਾਈ ਕੀਤੀ।ਉਹਨਾਂ ਕਿਹਾ ਕਿ ਪਿੰਡ ਵਿੱਚ ਲੱਗੇ ਇਸ ਪਹਿਲੇ ਖੂਨਦਾਨ ਕੈਂਪ ਵਿੱਚ ਨੌਜਵਾਨਾਂ ਨੇ ਪੂਰੇ ਉਤਸ਼ਾਹ ਨਾਲ ਖੂਨਦਾਨ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਖ਼ੂਨਦਾਨ ਕੈਂਪ ਲਗਾਏ ਜਾਣਗੇ।
ਪਿੰਡ ਦੇ ਉੱਦਮੀਂ ਨੌਜਵਾਨ ਰਵੀਪਾਲ ਸਿੰਘ ਸਿੱਧੂ, ਰਾਜਵਿੰਦਰ ਰਾਜੂ, ਬਲਵਿੰਦਰ ਲੱਖਾ, ਪ੍ਰਦੀਪ ਛਹਿੰਬਰ ਅਤੇ ਗੁਰਪ੍ਰੀਤ ਸਿੰਘ ਦੀ ਅਗੁਵਾਈ ਵਿੱਚ ਲਗਾਏ ਗਏ ਇਸ ਖ਼ੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ ਰਾਮਪੁਰਾ ਦੀ ਬਲੱਡ ਬੈਂਕ ਟੀਮ ਨੇ 33 ਯੂਨਿਟਾਂ ਖ਼ੂਨ ਇਕੱਤਰ ਕੀਤਾ।ਯੂਨਾਈਟਿਡ ਵੈਲਫੇਅਰ ਸੁਸਾਇਟੀ ਦੇ ਪਹੁੰਚੇ ਅਹੁਦੇਦਾਰਾਂ ਵਿੱਚੋਂ ਸਰੋਜ ਸ਼ਾਹੀ, ਮਹਿੰਦਰ ਸ਼ਾਹੀ, ਰਾਜ ਕੁਮਾਰ ਜੋਸ਼ੀ, ਹਰਬੰਸ ਰੋਮਾਣਾ, ਅਨਿਲ ਸਰਾਫ ਅਤੇ ਮਨਕੂ ਮਹਿਤਾ ਨੇ ਕੈਂਪ ਨੂੰ ਸਫਲ ਬਨਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।ਖ਼ੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮਹਾਨ ਹਨ ਇਹ ਖ਼ੂਨਦਾਨੀ ਜੋ ਬਿਨਾਂ ਕਿਸੇ ਲਾਲਚ ਦੇ ਲੋੜਵੰਦਾਂ ਲਈ ਆਪਣਾ ਖ਼ੂਨਦਾਨ ਕਰਕੇ ਅਨਮੋਲ ਜਾਨਾਂ ਬਚਾਉਣ ਦੇ ਕਾਰਜ ਵਿੱਚ ਦਿਨ ਰਾਤ ਲੱਗੇ ਹੋਏ ਹਨ।ਨੌਜਵਾਨ ਰਵੀਪਾਲ ਸਿੰਘ ਸਿੱਧੂ ਨੇ ਅਪੀਲ ਕੀਤੀ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਇਸ ਪਵਿੱਤਰ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ।ਕੈਂਪ ਨੂੰ ਸਫਲ ਬਨਾਉਣ ਵਿੱਚ ਪਰਮਿੰਦਰ ਸਿੰਘ ਪੰਮਾ, ਹਰਬੰਸ ਬੰਸੀ, ਕੁਲਵਿੰਦਰ ਕੋਠੇ ਕਪਾਹਾਂ ਵਾਲੇ, ਸੁਖਦੇਵ ਸਿੰਘ ਲਹਿਰਾ ਸੌਂਧਾ, ਗੁਰਦੀਪ ਸਿੰਘ ਮਹਿਣਾ ਅਤੇ ਮੇਜਰ ਸਿੰਘ ਢਿੱਲੋਂ ਨੇ ਭਰਪੂਰ ਯੋਗਦਾਨ ਪਾਇਆ ਅਤੇ ਖ਼ੂਨਦਾਨੀਆਂ ਨੂੰ ਬਿਨਾਂ ਕਿਸੇ ਡਰ ਦੇ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਯੂਨਾਈਟਿਡ ਸੰਸਥਾ ਵੱਲੋਂ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।