Monday, May 18, 2026

ਮੈਡੀਕਲ ਕਾਲਜ ਸੰਘਰਸ਼ ਕਮੇਟੀ ਵਲੋਂ ਸ਼਼੍ਰੋਮਣੀ ਅਕਾਲੀ ਦਲ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ

ਸੰਗਰੂਰ, 12 ਮਈ (ਜਗਸੀਰ ਲੌਂਗੋਵਾਲ) – ਧੂਰੀ ਦੀ ਅਨਾਜ ਮੰਡੀ ‘ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦੇ ਹੱਕ ਵਿੱਚ ਹੋ ਰਹੀ ਚੋਣ ਰੈਲੀ ਦੇ ਨੇੜੇ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਬਣਾਉਣ ਲਈ ਸੰਘਰਸ਼ ਕਰ ਰਹੀ ਕਮੇਟੀ ਵਲੋਂ ਸ਼਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦਾ ਵਿਰੋਧ ਕਰਦਿਆਂ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ।ਮਾਸਟਰ ਜਸਵੰਤ ਸਿੰਘ ਦੁੱਗਾਂ, ਭਰਪੂਰ ਸਿੰਘ ਦੁੱਗਾਂ, ਬਲਵੀਰ ਸਿੰਘ ਅਤੇ ਰਜਿੰਦਰ ਸਿੰਘ ਨੇ ਦੱਸਿਆ ਕਿ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਬਣਨ ਲਈ ਨੀਂਹ ਪੱਥਰ ਮੌਜ਼ੂਦਾ ਮੁੱਖ ਮੰਤਰੀ ਵਲੋਂ ਰੱਖਿਆ ਗਿਆ ਹੈ।ਪ੍ਰੰਤੂ ਸ਼਼੍ਰੋਮਣੀ ਕਮੇਟੀ ਨੇ ਕੋਰਟ ਵਲੋਂ ਸਟੇਅ ਲੈ ਕੇ ਮੈਡੀਕਲ ਕਾਲਜ ਅਤੇ ਹਸਪਤਾਲ ਬਣਨ ਵਿੱਚ ਅੜਿੱਕਾ ਪਾ ਦਿੱਤਾ ਹੈ।ਇਸ ਕਾਰਨ ਰੋਸ ਵਜੋਂ ਲੋਕਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਮੌਕੇ ਜਸਵੰਤ ਸਿੰਘ ਮਾਸਟਰ, ਭਰਪੂਰ ਸਿੰਘ ਦੁੱਗਾਂ, ਲਾਭ ਸਿੰਘ ਬੰਗਾਵਾਲੀ, ਰਜਿੰਦਰ ਸਿੰਘ ਲਿੱਦੜਾਂ, ਪ੍ਰਗਟ ਸਿੰਘ ਕੁੰਨਰਾਂ, ਸੁਖਦੇਵ ਸਿੰਘ ਕੁਨਰਾਂ, ਬੰਤ ਸਿੰਘ ਚੰਗਾਲ, ਮਾਸਟਰ ਅਜੈਬ ਸਿੰਘ ਬਹਾਦਰਪੁਰ, ਸੁਖਦੇਵ ਕੌਰ ਦੁੱਗਾਂ, ਹਰਬੰਸ ਕੌਰ ਲਿੱਦੜਾਂ, ਰਜਿੰਦਰ ਕੌਰ ਬਹਾਦਰਪੁਰ, ਬਲਵੀਰ ਸਿੰਘ ਵਾਲੀਆ, ਜਗੀਰ ਸਿੰਘ ਵਾਲੀਆ, ਨਛੱਤਰ ਸਿੰਘ, ਦਰਸ਼ਨ ਸਿੰਘ ਬੱਗੂਆਣਾ, ਕਿਸਾਨ ਜਥੇਬੰਦੀਆਂ ਅਤੇ ਇਲਾਕਾ ਨਿਵਾਸੀ ਮੌਜ਼ੂਦ ਸਨ।

Check Also

ਕਰਮਜੀਤ ਰਿੰਟੂ ਨੇ ਰਾਮਨਗਰ ਪੰਚਾਇਤ ‘ਚ ਸੜਕਾਂ ਤੇ ਗਲੀਆਂ ਬਣਾਉਣ ਦੇ ਕਾਰਜ਼ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਉੱਤਰੀ ਵਿਧਾਨ …