Friday, October 18, 2024

ਪੈਨਸ਼ਨਰਾਂ ਨੇ ਸਰਕਾਰ ਵਿਰੁੱਧ ਪ੍ਰਗਟਾਈ ਸਖ਼ਤ ਨਰਾਜ਼ਗੀ

ਸੰਗਰੂਰ, 12 ਮਈ (ਜਗਸੀਰ ਲੌਂਗੋਵਾਲ) – ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਦੀ ਵਿਸ਼ੇਸ਼ ਮੀਟਿੰਗ ਸਥਾਨਕ ਪੈਨਸ਼ਨ ਭਵਨ ਵਿਖੇ ਪ੍ਰਧਾਨ ਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ।ਨੰਦ ਲਾਲ ਮਲਹੋਤਰਾ, ਲਾਭ ਸਿੰਘ, ਹਰਪਾਲ ਸਿੰਘ ਸੰਗਰੂਰਵੀ ਸਮੇਤ ਸੇਵਾਮੁਕਤ ਹੋਏ ਪੈਨਸ਼ਨਰਾਂ ਨੇ ਵੱਡੀ ਗਿਣਤੀ ‘ਚ ਭਾਗ ਲਿਆ।ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਨੇ ਸਟੇਜ ਸੰਚਾਲਨ ਕੀਤਾ।ਬੁਲਾਰਿਆਂ ਜਗਜੀਤ ਇੰਦਰ ਸਿੰਘ ਚੇਅਰਮੈਨ, ਰਾਜ ਕੁਮਾਰ ਅਰੋੜਾ ਜਿਲ੍ਹਾ ਪ੍ਰਧਾਨ, ਰਾਮ ਲਾਲ ਪਾਂਧੀ ਜਿਲ੍ਹਾ ਸਕੱਤਰ, ਗੁਰਦੀਪ ਸਿੰਘ ਮੰਗਵਾਲ ਸੀਨੀਅਰ ਮੀਤ ਪ੍ਰਧਾਨ, ਨਿਹਾਲ ਸਿੰਘ ਮਾਨ, ਡਾ. ਇਕਬਾਲ ਸਿੰਘ ਸਕਰੌਦੀ, ਸਤਪਾਲ ਸਿੰਗਲਾ, ਦਰਸ਼ਨ ਸਿੰਘ ਨੌਰਥ ਸਕੱਤਰ ਜਨਰਲ, ਸੁਰਿੰਦਰਪਾਲ ਸਿੰਘ ਸਿਦਕੀ ਪ੍ਰੈਸ ਸਕੱਤਰ ਆਦਿ ਨੇ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਜਿਵੇਂ ਕਿ ਪੇਅ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ 2.59 ਦਾ ਵਾਧਾ, ਡੀ.ਏ ਦੀਆਂ ਕਿਸ਼ਤਾਂ ਨਾ ਦੇਣਾ, ਜਨਵਰੀ 16 ਤੋਂ ਵਧੀ ਪੈਨਸ਼ਨ ਦਾ ਬਕਾਇਆ ਅਤੇ ਡੀ.ਏ ਦਾ ਬਕਾਇਆ ਜਾਰੀ ਨਾ ਕਰਨ ‘ਤੇ ਸਖਤ ਨਰਾਜ਼ਗੀ ਪ੍ਰਗਟਾਈ।ਉਨ੍ਹਾਂ ਨੇ ਕਿਹਾ ਕਿ ਜੇ ਪੇਅ ਕਮਿਸ਼ਨ ਰਿਪੋਰਟ ਨਹੀਂ, ਡੀਏ ਕਿਸ਼ਤਾਂ ਦਾ ਬਕਾਇਆ ਨਹੀਂ ਤਾਂ ਵੋਟ ਨਹੀਂ।
ਪੈਨਸ਼ਨਰ ਸਾਥੀ ਰਾਜ ਸਿੰਘ ਮੰਗਵਾਲ ਨੂੰ ਪੈਨਸ਼ਨਰਜ਼ ਦਫ਼ਤਰ ‘ਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਸਤਪਾਲ ਸਿੰਗਲਾ, ਜੀਤ ਸਿੰਘ ਢੀਂਡਸਾ ਅਤੇ ਹੋਰਾਂ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।ਪ੍ਰਧਾਨ ਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਜਲੰਧਰ ਵਿਖੇ ਹੋਈ ਕਨਵੈਨਸ਼ਨ ਵਿੱਚ ਕੀਤੇ ਫੈਸਲੇ ਅਨੁਸਾਰ ਲੋਕ ਸਭਾ ਚੋਣਾਂ ਦੌਰਾਨ ਹਰੇਕ ਉਮੀਦਵਾਰ ਨੂੰ ਸਵਾਲ ਕਰਕੇ ਜਵਾਬ ਮੰਗਿਆ ਜਾਵੇਗਾ।ਉਨ੍ਹਾਂ ਕਿਹਾ ਕਿ 31 ਮਈ ਤੱਕ ਪੰਜਾਬ ਦੇ ਸਮੁੱਚੇ ਜਿਲ੍ਹਿਆਂ ‘ਚ ਜਨ-ਚੇਤਨਾ ਮੁਹਿੰਮ ਚਲਾਈ ਜਾਵੇਗੀ।
ਇਸ ਮੌਕੇ ਜਰਨੈਲ ਸਿੰਘ ਲੁਬਾਣਾ, ਅਵਿਨਾਸ਼ ਸ਼ਰਮਾ, ਭਜਨ ਸਿੰਘ, ਹਰਵਿੰਦਰ ਸਿੰਘ ਭੱਠਲ, ਓਮ ਪ੍ਰਕਾਸ਼ ਸ਼ਰਮਾ, ਗਿਰਧਾਰੀ ਲਾਲ, ਸੱਤਦੇਵ ਸ਼ਰਮਾ, ਬਲਦੇਵ ਰਾਜ ਮਦਾਨ, ਦਵਿੰਦਰ ਕੁਮਾਰ ਜਿੰਦਲ, ਗੁਰਦੇਵ ਸਿੰਘ ਲੂੰਬਾ, ਰਾਮ ਸਰੂਪ ਸਿੰਘ ਅਲੀਸ਼ੇਰ, ਗੋਬਿੰਦਰ ਸ਼ਰਮਾ, ਪਵਨ ਕੁਮਾਰ ਸਿੰਗਲਾ, ਲਾਲ ਚੰਦ ਸੈਣੀ, ਕਰਨੈਲ ਸਿੰਘ, ਸੁਰਿੰਦਰ ਸਿੰਘ ਸੋਢੀ, ਕਿਸ਼ੋਰੀ ਲਾਲ, ਮੋਹਨ ਸਿੰਘ, ਅਸ਼ੋਕ ਭੱਲਾ, ਪਰਵੀਨ ਭੱਲਾ, ਕੈਪਟਨ ਅਨਿਲ ਕੁਮਾਰ, ਜਸਵੰਤ ਸਿੰਘ ਭੁੱਲਰ, ਸੁਰੇਸ਼ ਕੁਮਾਰ ਪ੍ਰਿੰਸੀਪਲ ਤੇ ਪੈਨਸ਼ਨਰ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …