Tuesday, June 17, 2025
Breaking News

ਸਲਾਈਟ ਵਿਖੇ ਇੰਟਰਪ੍ਰੀਓਅਰ, ਐਚ.ਆਰ ਤੇ ਰੀਕਿਊਟਰਜ਼ ਦੀ ਪਹਿਲੀ ਵਿਸ਼ੇਸ਼ ਮਿਲਣੀ

ਸੰਗਰੂਰ, 17 ਮਈ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸਲਾਈਟ ਡੀਮਡ ਯੂਨੀਵਰਸਿਟੀ) ਲੌਂਗੋਵਾਲ ਵਿਖੇ ਇੰਸਟੀਚਿਊਟ ਅਤੇ ਇੰਡਸਟਰੀ ਇੰਟਰੈਕਸ਼ਨ ਸੈਲ ਵਲੋਂ ਪਹਿਲੀ ਇੰਟਰਪ੍ਰੀਓਅਰ, ਐਚ.ਆਰ ਅਤੇ ਰੀਕਿਊਟਰਜ਼ ਦੀ ਵਿਸ਼ੇਸ਼ ਮਿਲਣੀ ਦਾ ਆਯੋਜਨ ਕੀਤਾ ਗਿਆ।ਸਲਾਈਟ ਯੂਨੀਵਰਸਿਟੀ ਦੇ ਡਾਇਰੈਕਟਰ ਪ੍ਰੋਫੈਸਰ ਮਨੀਕਾਂਤ ਪਾਸਵਾਨ ਅਤੇ ਸੰਸਥਾ ਦੇ ਡੀਨ ਐਲੁਮਨੀ ਐਂਡ ਇੰਡਸਟਰੀ ਰਿਲੇਸ਼ਨਜ਼, ਡਾ. ਰਵੀ ਕਾਂਤ ਮਿਸ਼ਰਾ ਦੀ ਅਗਵਾਈ ਹੇਠ ਆਯੋਜਿਤ ਇਸ ਕਾਨਫਰੰਸ ਵਿੱਚ ਕਈ ਪ੍ਰਮੁੱਖ ਭਰਤੀਕਰਤਾ ਦੇ ਰੂਪ ਵਿੱਚ ਸੰਸਥਾ ਦੇ ਸਾਬਕਾ ਵਿਦਿਆਰਥੀ ਅਤੇ ਉੱਦਮੀ ਸ਼ਾਮਲ ਹੋਏ।ਪ੍ਰੋਫੈਸਰ ਆਰ.ਕੇ ਮਿਸ਼ਰਾ ਨੇ ਉਦਯੋਗ ਅਤੇ ਸੰਸਥਾ ਦੇ ਸੰਪਰਕ ਨੂੰ ਵਧਾਉਣ ਦੇ ਮਹੱਤਵ ਤੇ ਜ਼ੋਰ ਦੇਣ ਦੀ ਗੱਲ ਕੀਤੀ।ਇਸ ਦੇ ਨਾਲ ਹੀ ਸਾਬਕਾ ਵਿਦਿਆਰਥੀ ਅਸ਼ੋਕ ਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਆਪਣੀ ਨੌਕਰੀ ਦੀ ਖੋਜ਼ ਕਰਨ ਦੀ ਯਾਤਰਾ ਤੋਂ ਨੌਕਰੀ ਪਰਦਾਤਾ ਬਨਣ ਤੱਕ ਦੀ ਯਾਤਰਾ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਅਤੇ ਇਸ ਸਬੰਧ ਵਿੱਚ ਅਨੇਕਾਂ ਕੀਮਤੀ ਜਾਣਕਾਰੀਆਂ ਪ੍ਰਦਾਨ ਕੀਤੀਆਂ।
ਵਿਕਾਸ ਗੁਪਤਾ ਨੇ ਨਮੋਹ ਟੂਲਿੰਗਸ ਦੀ ਭਰਤੀ ਪ੍ਰਕਿਰਿਆ ਤੇ ਚਰਚਾ ਕੀਤੀ ਆਪਣੇ 6 ਹਜਾਰ ਪ੍ਰਤੀ ਮਹੀਨਾ ਕਮਾਉਣ ਤੋਂ ਲੈ ਕੇ 22 ਲੱਖ ਪ੍ਰਤੀ ਮਹੀਨਾ ਤਨਖਾਹ ਦੇਣ ਤੱਕ ਦੇ ਸਫ਼ਰ ਨੂੰ ਸਾਂਝਾ ਕੀਤਾ।ਏ.ਆਈ.ਪੀ.ਐਲ ਦੇ ਐਚ.ਆਰ ਮੈਨੇਜਰ ਅਰਪਿਤ ਨਾਰੰਗ ਨੇ ਭਵਿੱਖ ਦੇ ਕਾਰਖਾਨਿਆਂ ਦੀ ਰੂਪ ਰੇਖਾ ਅਤੇ ਰੁਜ਼ਗਾਰ ਦੇ ਮੌਕਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।ਕਾਨਫਰੰਸ ਦੌਰਾਨ ਵੱਖ-ਵੱਖ ਕੰਪਨੀਆਂ ਨੇ ਸੰਸਥਾ ਦੇ ਵਿਦਿਆਰਥੀਆਂ ਨੂੰ ਭਰਤੀ ਕਰਨ ਦੀ ਇੱਛਾ ਜ਼ਾਹਿਰ ਕੀਤੀ ਤੇ ਇਸ ਸੰਬੰਧ ਵਿੱਚ ਕਈ ਕੰਪਨੀਆਂ ਅਤੇ ਸਲਾਈਟ ਵਿਚਾਲੇ ਐਮ.ਓ.ਯੂ ਤੇ ਹਸਤਾਖਰ ਕੀਤੇ ਗਏ।
ਸੰਸਥਾ ਦੇ ਸਾਬਕਾ ਵਿਦਿਆਰਥੀਆਂ ਵਿਚੋਂ ਵਿਕਾਸ ਗੁਪਤਾ ਮੈਨੇਜਿੰਗ ਡਾਇਰੈਕਟਰ, ਅਸ਼ੋਕ ਪਾਲ ਸਿੰਘ ਰੀਜਨਲ ਸੇਲ ਮੈਨੇਜਰ ਐਸ.ਐਮ.ਐਸ ਕਾਰਪੋਰੇਸ਼ਨ, ਰਿਪੇਸ਼ ਕੁਮਾਰ ਸਿੰਘ ਸੰਸਥਾਪਕ ਟੈਕਨੋ ਇੰਜੀਨੀਅਰਿੰਗ ਪ੍ਰਾਈਵੇਟ ਲਿਮ., ਸਰਬਜੀਤ ਸਿੰਘ ਪੁਰੀ ਡਾਇਰੈਕਟਰ ਫਤਿਹ ਰੂਰਲ ਪ੍ਰਾ. ਲਿਮ, ਗੌਰਵ ਛਟਵਾਲ ਮਾਲਕ ਆਰ.ਜੀ ਐਂਡ ਕੰਪਨੀ, ਸੰਦੀਪ ਸ਼ਰਮਾ ਮਾਲਕ ਆਰ.ਐਨ.ਐਸ ਇੰਡਸਟਰੀਜ਼, ਹਰਪ੍ਰੀਤ ਸਿੰਘ ਮਾਲਕ ਬ੍ਰਹਮ ਰਬੋਟਿਕਸ ਪ੍ਰਾ. ਲਿਮ. ਤੋਂ ਇਲਾਵਾ ਭਰਤੀ ਖੇਤਰ ਤੋਂ ਰੁਪਿੰਦਰ ਸਿੰਘ ਸੀਨੀਅਰ ਮੈਨੇਜਰ ਗਹੀਰ ਐਗਰੋ ਇੰਡਸਟਰੀਜ਼, ਅਰਪਤ ਨਾਰੰਗ ਏ.ਆਈ.ਪੀ.ਐਲ ਰੋਮੀ ਗਰਗ ਡਾਇਰੈਕਟਰ ਪਿਨੇਕਲ ਐਜੂਕੇਸ਼ਨ ਮਨਦੀਪ ਸਿੰਘ ਵਿਸਾਖਾ ਰਾਮ ਐਂਡ ਸੰਨਜ਼, ਦੇਵੀ ਪ੍ਰਸਾਦ ਏ.ਪੀ ਐਨਰਜੀ ਪ੍ਰੋਡਕਟਸ, ਵਿਸ਼ਾਲੀ ਉਬਰਾਏ ਵਰਟੈਕਸ ਇੰਜੀਨੀਅਰਿੰਗ, ਪ੍ਰੋ. ਮਨੋਜ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਸਲਾਈਟ ਦੇ ਪੀ.ਆਰ.ਓ ਡਾ. ਵੀ.ਕੇ ਕੁਕਰੇਜਾ, ਸੁਖਚਰਨ ਸਿੰਘ, ਨਵਨੀਤ, ਮਿਸ ਨੇਹਾ, ਸਲੀਮ ਖਾਨ, ਗੁਰਜੰਟ ਸਿੰਘ ਅਤੇ ਬਲਕਾਰ ਸਿੰਘ ਦੀ ਅਹਿਮ ਭੂਮਿਕਾ ਰਹੀ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …