Monday, June 24, 2024

ਅੰਮ੍ਰਿਤਸਰ ਦੇ 16 ਲੱਖ ਤੋਂ ਵਧੇਰੇ ਵੋਟਰ ਚੁਣਨਗੇ ਲੋਕ ਸਭਾ ਮੈਂਬਰ

ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਦੇ ਲੋਕ 1 ਜੂਨ 2024 ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਅਤੇ ਅੰਮ੍ਰਿਤਸਰ ਲੋਕ ਸਭਾ ਦੇ ਮੈਂਬਰ ਨੂੰ ਚੁਣਨਗੇ।ਦੱਸਣਯੋਗ ਹੈ ਕਿ 02 ਅੰਮ੍ਰਿਤਸਰ ਲੋਕ ਸਭਾ ਸੀਟ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਹਨ, ਜਿਨ੍ਹਾਂ ਵਿੱਚ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 11 ਹਜ਼ਾਰ 263 ਹੈ ਅਤੇ ਜੰਡਿਆਲਾ ਅਤੇ ਬਾਬਾ ਬਕਾਲਾ ਵਿਧਾਨ ਸਭਾ ਹਲਕੇ ਖਡੂਰ ਸਾਹਿਬ ਹਲਕੇ ਵਿੱਚ ਪੈਂਦੇ ਹਨ।
ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਜਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 19 ਲੱਖ 95 ਹਜ਼ਾਰ 719 ਵੋਟਰ ਆਪਣੀ ਵੋਟ ਦੇ ਹਕ ਦਾ ਇਸਤੇਮਾਲ ਕਰਨਗੇ।11-ਅਜਨਾਲਾ ਹਲਕੇ ਵਿੱਚ 85383 ਮਰਦ, 78012 ਔਰਤਾਂ ਅਤੇ 3 ਥਰਡ ਜੈਂਡਰ, 12-ਰਾਜਾਸਾਂਸੀ ਹਲਕੇ ਵਿੱਚ 94592 ਮਰਦ, 84585 ਔਰਤਾਂ ਅਤੇ 6 ਥਰਡ ਜੈਂਡਰ, 13-ਮਜੀਠਾ ਹਲਕੇ ਵਿੱਚ 88610 ਮਰਦ, 80680 ਔਰਤਾਂ ਅਤੇ 2 ਥਰਡ ਜੈਂਡਰ, 15-ਅੰਮ੍ਰਿਤਸਰ ਉੱਤਰੀ ਹਲਕੇ ਵਿੱਚ 106327 ਮਰਦ, 99051 ਔਰਤਾਂ ਅਤੇ 9 ਥਰਡ ਜੈਂਡਰ, 16-ਅੰਮ੍ਰਿਤਸਰ ਪੱਛਮੀ ਹਲਕੇ ਵਿੱਚ 114236 ਮਰਦ, 105095 ਔਰਤਾਂ ਅਤੇ 9 ਥਰਡ ਜੈਂਡਰ, 17-ਅੰਮ੍ਰਿਤਸਰ ਕੇਂਦਰੀ ਹਲਕੇ ਵਿੱਚ 76488 ਮਰਦ, 68827 ਔਰਤਾਂ ਅਤੇ 17 ਥਰਡ ਜੈਂਡਰ, 18-ਅੰਮ੍ਰਿਤਸਰ ਪੂਰਬੀ ਹਲਕੇ ਵਿੱਚ 89986 ਮਰਦ, 80101 ਔਰਤਾਂ ਅਤੇ 5 ਥਰਡ ਜੈਂਡਰ, 19-ਅੰਮ੍ਰਿਤਸਰ ਦੱਖਣੀ ਹਲਕੇ ਵਿੱਚ 87334 ਮਰਦ, 79017 ਔਰਤਾਂ ਅਤੇ 9 ਥਰਡ ਜੈਂਡਰ, 20-ਅਟਾਰੀ ਹਲਕੇ ਵਿੱਚ 102478 ਮਰਦ, 90398 ਔਰਤਾਂ ਅਤੇ 3 ਥਰਡ ਜੈਂਡਰ ਵੋਟਰ ਹਨ ਅਤੇ ਖਡੂਰ ਸਾਹਿਬ ਹਲਕੇ ਵਿੱਚ ਪੈਂਦੇ 14-ਜੰਡਿਆਲਾ ਹਲਕੇ ਵਿੱਚ 96058 ਮਰਦ, 84922 ਔਰਤਾਂ ਅਤੇ 1 ਥਰਡ ਜੈਂਡਰ, 25-ਬਾਬਾ ਬਕਾਲਾ ਹਲਕੇ ਵਿੱਚ 105594 ਮਰਦ, 97871 ਔਰਤਾਂ ਅਤੇ 10 ਥਰਡ ਜੈਂਡਰ ਵੋਟਰ ਹਨ।ਹਰੇਕ ਹਲਕੇ ਵਿੱਚ ਗਰੀਨ ਪੋਲਿੰਗ ਬੂਥ ਵੀ ਬਣਾਏ ਜਾਣਗੇ, ਜਿਥੇ ਵੋਟਾਂ ਪਾਉਣ ਆਉਣ ਵਾਲੇ ਲੋਕਾਂ ਨੂੰ ਪੌਦੇ ਵੀ ਦਿੱਤੇ ਜਾਣਗੇ।
ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਜਿਲ੍ਹੇ ਵਿੱਚ 1122 ਥਾਵਾਂ ‘ਤੇ 2134 ਬੂਥ ਬਣਾਏ ਗਏ ਹਨ।ਹਰੇਕ ਹਲਕੇ ਵਿੱਚ 10-10 ਮਾਡਰਨ ਬੂਥ ਵੀ ਬਣਾਏ ਜਾਣਗੇ।

Check Also

‘ਅਧਿਆਪਕ ਦੀ ਤਿਆਰੀ’ ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ

ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵੱਲੋਂ ਜੀ.ਐਚ.ਜੀ …