Saturday, July 27, 2024

ਭਾਜਪਾ ਦੇ ਹੱਥ ਵਿੱਚ ਦੇਸ਼ ਦਾ ਭਵਿੱਖ ਸੁਰੱਖਿਅਤ – ਪਿੰਟੂ, ਜੌਲੀ

ਨਰਿੰਦਰ ਜੌਲੀ ਸੋਨੂੰ ਨੂੰ ਨੌਰਥ ਬਾਈਪਾਸ ਮੰਡਲ ਦਾ ਸਕੱਤਰ ਬਣਾਇਆ

ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ) – ਹਲਕਾ ਉਤਰੀ ਦੇ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ ਅਤੇ ਸਾਬਕਾ ਡਿਪਟੀ ਮੇਅਰ ਅਵਿਨਾਸ਼ ਜੌਲੀ ਨੇ ਕਿਹਾ ਹੈ ਕਿ ਭਾਜਪਾ ਦੇ ਹੱਥ ਵਿੱਚ ਦੇਸ਼ ਦਾ ਭਵਿੱਖ ਸੁਰੱਖਿਅਤ ਹੈ।ਇਸ ਲਈ ਪ੍ਰਧਾਨ ਨਰਿੰਦਰ ਮੋਦੀ ਵਲੋਂ ਅੰਮ੍ਰਿਤਸਰ ਦੇ ਲਈ ਭੇਜੇ ਗਏ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਵੋਟ ਪਾਓ।ਅੱਜ ਵਾਰਡ ਨੰਬਰ 10 ਦੇ ਡਾਇਮੰਡ ਐਵਨਿਊ ਏਰੀਆ ਵਿੱਚ ਨਰਿੰਦਰ ਜੌਲੀ ਸੋਨੂੰ ਦੇ ਨਿਵਾਸ ਸਥਾਨ ‘ਤੇ ਹੋਈ ਵਰਕਰਾਂ ਤੇ ਸਥਾਨਕ ਲੋਕਾਂ ਦੀ ਮੀਟਿੰਗ ਦੇ ਦੌਰਾਨ ਨਰਿੰਦਰ ਜੌਲੀ ਸੋਨੂੰ ਨੂੰ ਨੌਰਥ ਬਾਈਪਾਸ ਮੰਡਲ ਦਾ ਸਕੱਤਰ ਨਿਯੁੱਕਤ ਕੀਤਾ ਗਿਆ।ਉਥੇ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੀ ਉਮੀਦਵਾਰ ਦੀ ਭੈਣ ਨੀਨਾ ਨੇ ਕਿਹਾ ਕਿ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਵੋਟ ਪਾ ਕੇ ਉਹਨਾਂ ਨੂੰ ਸੰਸਦ ਭੇਜਿਆ ਜਾਵੇ ਤਾਂ ਕਿ ਉਹ ਅੰਮ੍ਰਿਤਸਰ ਦੇ ਰੁਕੇ ਹੋਏ ਵਿਕਾਸ ਦੇ ਕੰਮਾਂ ਨੂੰ ਪੂਰਾ ਕਰਵਾ ਸਕਣ।ਉਹਨਾਂ ਨੇ ਕਿਹਾ ਕਿ ਸੰਧੂ ਸਮੁੰਦਰੀ ਅੰਮ੍ਰਿਤਸਰ ਨੂੰ ਹਰ ਪੱਖੋਂ ਵਿਕਸਿਤ ਕਰਨਾ ਚਾਹੁੰਦੇ ਹਨ।
ਮਹਿਲਾ ਮੋਰਚਾ ਪ੍ਰਧਾਨ ਤੇ ਵਾਰਡ ਨੰਬਰ 10 ਦੀ ਇੰਚਾਰਜ ਸ਼ਰੂਤੀ ਵਿਜ, ਮੰਡਲ ਪ੍ਰਧਾਨ ਕਿਸ਼ੋਰ ਰੈਣਾ, ਸ਼ਕਤੀ ਕੇਂਦਰ ਪ੍ਰਮੁੱਖ ਅੰਕੁਰ ਅਰੋੜਾ, ਪ੍ਰਮੋਦ ਮਹਾਜਨ, ਆਈ.ਟੀ ਕਨਵੀਨਰ ਪ੍ਰੋਫੈਸਰ ਭਨੋਟ, ਵਿਕਰਾਂਤ ਸ਼ੋਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਹੁਮਤ ਨਾਲ ਜਿਤਾ ਕੇ ਸੰਧੂ ਸਮੁੰਦਰੀ ਨੂੰ ਲੋਕ ਸਭਾ ਭੇਜਣ। ਇਸ ਮੌਕੇ ਅਸ਼ੋਕ ਗੁਪਤਾ, ਸੁਰਿੰਦਰ ਕੁਮਾਰ ਅਗਰਵਾਲ, ਰਮੇਸ਼ ਮਹਾਜਨ, ਵਿਜੇ ਜੋਲੀ, ਵਰਿੰਦਰ ਕੁਮਾਰ ਮੋਨੂ, ਵਿਸ਼ਾਲ ਪਾਂਧੀ, ਵਿਕਰਮ, ਰਾਜੇਸ਼ ਸ਼ਰਮਾ, ਗੁਰਇਕਬਾਲ ਸਿੰਘ ਆਦਿ ਮੌਜ਼ੂਦ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …