
ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ)- ਗੁਰੂ ਨਗਰੀ ਅੰਮ੍ਰਿਤਸਰ ਨੂੰ ਗੰਦਾ ਕਰਨ ਵਾਲੇ ਸਾਰੇ ਹੀ ਬਾਸ਼ਿੰਦਿਆਂ ਨੂੰ ਈਡੀਅਟ ਕਲੱਬ ਜਲਦ ਹੀ ਸਨਮਾਨਿਤ ਕਰੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਈਡੀਅਟ ਅਤੇ ਸੀ. ਮੀਤ ਪ੍ਰਧਾਨ ਧਵਨੀ ਮਹਿਰਾ ਨੇ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਕੀਤਾ।ਰਿਖੀ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਜਿਸ ਨੂੰ ਸਿਫਤੀ ਦਾ ਘਰ ਕਿਹਾ ਜਾਂਦਾ ਹੈ ਅੱਜਕਲ ਲੀਡਰਾਂ ਦੀਆਂ ਕੋਝੀਆਂ ਹਰਕਤਾਂ ਕਾਰਨ ਗੰਦਗੀ ਦਾ ਘਰ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਉਹ ਆਪਣੇ ਕਲੱਬ ਦੀ ਪਰੰਪਰਾ ਨੂੰ ਕਾਇਮ ਰੱਖਣ ਲਈ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿਚ ਜਗਾ-ਜਗਾ ਲੱਗੇ ਗੰਦਗੀ ਦੇ ਢੇਰਾਂ ਲਈ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਲੀਡਰਾਂ ਨੂੰ ਜਿਲਾ ਪੱਧਰੀ ਸਮਾਗਮ ਕਰਕੇ ਸਨਮਾਨਿਤ ਕਰਨਗੇ।ਰਿਖੀ ਨੇ ਕਿਹਾ ਕਿ ਅਸੀਂ ਇਕ ਸਾਲ ਤੋਂ ਲੱਭ ਰਹੇ ਸੀ ਕਿ ਸ਼ਹਿਰ ਨੂੰ ਗੰਦਾ ਕਰਨ ਲਈ ਕੌਣ-ਕੌਣ ਯੋਗਦਾਨ ਪਾ ਰਿਹਾ ਹੈ, ਪਰ ਸਾਡੀਆਂ ਇਕ ਸਾਲ ਦੀਆਂ ਕੋਸ਼ਿਸ਼ਾਂ ਨੂੰ ਉਸ ਵੇਲੇ ਵਿਰਾਮ ਲੱਗ ਗਿਆ ਜਦੋਂ ਖੁੱਦ ਹੀ ਸਾਡੇ ਮਾਣਯੋਗ ਲੀਡਰਾਂ ਨੇ ਅੱਗੇ ਹੋ ਕੇ ਇਹ ਸਾਬਤ ਕਰ ਦਿਤਾ ਕਿ ਗੁਰੁ ਨਗਰੀ ਵਿਚ ਗੰਦਗੀ ਫੈਲਾਉਣ ਪਿਛੇ ਕਿਸੇ ਗੈਬੀ ਸ਼ਕਤੀ ਦਾ ਹੱਥ੍ਰ ਨਹੀਂ ਸਗੋਂ ਉਹ ਖੁਦ ਇਨੀਂ ਕਾਬਲੀਅਤ ਰੱਖਦੇ ਹਨ।ਰਿਖੀ ਨੇ ਕਿਹਾ ਕਿ ਸਾਡੇ ਅਖੌਤੀ ਲੀਡਰਾਂ ਨੇ ਸਿਆਸਤ ਨੂੰ ਤਾਂ ਗੰਦਾ ਕੀਤਾ ਹੀ ਸੀ, ਹੁਣ ਸਾਫ-ਸੁਥਰੇ ਸ਼ਹਿਰਾਂ ਨੂੰ ਵੀ ਨਹੀਂ ਬਖਸ਼ ਰਹੇ।ਉਹਨਾਂ ਕਿਹਾ ਜਲਦੀ ਹੀ ਈਡੀਅਟ ਕਲੱਬ ਵੱਲੋਂ ਜਿਲਾ ਪੱਧਰੀ ਸਮਾਗਮ ਕੀਤਾ ਜਾਵੇਗਾ ਅਤੇ ਸ਼ੋਹਰਤ ਦੀਆਂ ਭੁੱਖੀਆਂ ਸਾਰੀਆਂ ਹੀ ਅਹਿਮ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media