Saturday, September 12, 2026

ਇੱਕ ਕਰੋੜ ਦੀ ਲਾਗਤ ਵਾਲੇ ਮਾਰਕੀਟ ਕਮੇਟੀ ਮਜੀਠਾ ਦੇ ਦਫ਼ਤਰ ਦਾ ਸ: ਮਜੀਠੀਆ ਵਲੋਂ ਉਦਘਾਟਨ

PPN0201201521

ਮਜੀਠਾ, 2ਜਨਵਰੀ (ਪੱਤਰ ਪ੍ਰੇਰਕ) – ਸ: ਬਿਕਰਮ ਸਿੰਘ ਮਜੀਠੀਆ ਮਾਲ ਤੇ ਲੋਕ ਸੰਪਰਕ ਮੰਤਰੀ ਅਤੇ ਸਾਬਕਾ ਰਾਜ ਸਭਾ ਮੈਂਬਰ ਸ: ਰਾਜ ਮਹਿੰਦਰ ਸਿੰਘ ਮਜੀਠਾ ਨੇ ਮਾਰਕੀਟ ਕਮੇਟੀ ਮਜੀਠਾ ਦੀ ਨਵੀਂ ਬਣਾਈ ਗਈ ਬਿਲਡਿੰਗ ਦਾ ਉਦਘਾਟਨ ਕਰਨ ਉਪਰੰਤ ਮਾਰਕੀਟ ਕਮੇਟੀ ਮਜੀਠਾ ਦੇ ਨਵ ਨਿਯੁਕਤ ਚੇਅਰਮੈਨ ਸ: ਬਲਬੀਰ ਸਿੰਘ ਚੰਦੀ ਅਤੇ ਉਪ ਚੇਅਰਮੈਨ ਦੁਰਗਾ ਦਾਸ ਦੀ ਤਾਜਪੋਸ਼ੀ ਮੌਕੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ।
ਉਹਨਾਂ ਸ: ਚੰਦੀ ਤੇ ਦੁਰਗਾ ਦਾਸ ਦਾ ਮੂੰਹ ਮਿੱਠਾ ਕਰਾਇਆ ਅਤੇ ਉਹਨਾਂ ਨੂੰ ਕਿਸਾਨਾਂ , ਆੜ੍ਹਤੀਆਂ, ਵਪਾਰੀਆਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਵਲ ਤਵੱਜੋ ਦੇਣ ਲਈ ਕਿਹਾ ਤਾਂ ਕਿ ਉਹਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ।ਇਸ ਮੌਕੇ ਸ: ਚੰਦੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਸ: ਮਜੀਠੀਆ ਅਤੇ ਸ: ਸੁਖਬੀਰ ਸਿੰਘ ਬਾਦਲ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਉਣਗੇ। ਇਸ ਦੌਰਾਨ ਵਰਕਰਾਂ ਨੇ ਜੈਕਾਰਿਆਂ ਨਾਲ ਸ: ਚੰਦੀ ਦਾ ਸਵਾਗਤ ਕੀਤਾ।ਸ: ਮਜੀਠੀਆ ਵੱਲੋਂ ਅੱਜ ਮਾਰਕੀਟ ਕਮੇਟੀ ਦੇ ਚੁਣੇ ਗਏ ਮੈਂਬਰਾਂ ਰਸ਼ਪਾਲ ਸਿੰਘ ਕੋਟਲਾ ਮਝਾ ਸਿੰਘ, ਅਮਰਜੀਤ ਸਿੰਘ ਦੋਬੁਰਜੀ, ਨਿਰਮਲ ਸਿੰਘ ਅਨਿਅਤ ਪੁਰਾ, ਮਨੋਜ ਕੁਮਾਰ ਨਾਗ ਕਲਾਂ, ਸਵਿੰਦਰ ਸਿੰਘ ਅਜੈਬ ਵਾਲੀ, ਸੁੱਚਾ ਸਿੰਘ ਕੱਥੂਨੰਗਲ, ਤਰਸੇਮ ਸਿੰਘ ਸੋਹੀਆਂ ਕਲਾਂ, ਧੀਰ ਸਿੰਘ ਦਾਦੂਪੁਰ , ਜੋਗਿੰਦਰ ਕੌਰ ਦਿਆਲ ਗੜ, ਅਨੂਪ ਸਿੰਘ ਮਜੀਠਾ, ਸੁਖਦੇਵ ਸਿੰਘ ਚਵਿੰਦਾ ਦੇਵੀ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੰਤੋਖ ਸਿੰਘ ਸਮਰਾ, ਹਰਵਿੰਦਰ ਸਿੰਘ ਭੁੱਲਰ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਸਲਵੰਤ ਸਿੰਘ ਸੇਠ, ਨਵਦੀਪ ਗੋਲਡੀ, ਰਾਕੇਸ਼ ਪ੍ਰਾਸ਼ਰ, ਪ੍ਰੋ: ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ,ਅਮਰੀਕ ਸਿੰਘ ਬਿੱਟਾ, ਕਿਰਪਾਲ ਸਿੰਘ ਰਾਮਦਿਵਾਲੀ, ਜ਼ੈਲ ਸਿੰਘ ਗੋਪਾਲ ਪੁਰਾ, ਅਵਤਾਰ ਸਿੰਘ ਜਲਾਲ ਪੁਰਾ, ਹਰਕੀਰਤ ਸਿੰਘ ਸ਼ਹੀਦ, ਜਗਰੂਪ ਸਿੰਘ ਚੰਦੀ, ਸਰਬਜੀਤ ਸਿੰਘ ਚੰਦੀ, ਪ੍ਰਭਦਿਆਲ, ਅਵਤਾਰ ਸਿੰਘ ਗਿੱਲ, ਤਜਿੰਦਰ ਸਿੰਘ ਲਾਟੀ, ਸੰਤ ਪ੍ਰਕਾਸ਼ ਸਿੰਘ, ਰਾਜੇਸ਼ ਕੁਮਾਰ ਲਾਟੀ, ਕੁਲਦੀਪ ਸਿੰਘ, ਸੁਰਿੰਦਰ ਗੋਕਲ, ਭਾਮੇ ਸ਼ਾਹ, ਕੇਵਲ ਭਗਤ, ਦੇਸ਼ ਰਾਜ, ਅਮਰਜੀਤ ਸਿੰਘ, ਗੋਲਡੀ ਚੌਹਾਨ, ਯੂਨਸ ਮਸੀਹ, ਮੁਕੇਸ਼ ਕੁਮਾਰ ਨੰਦਾ, ਸੱਜਣ ਸਿੰਘ ਡੱਡੀਆਂ, ਸਰਪੰਚ ਕੁਲਵਿੰਦਰ ਸਿੰਘ, ਅਮਰਦੀਪ ਸਿੰਘ ਕੌੜਾ, ਮੇਜਰ ਸਿੰਘ, ਜਗਦੀਸ਼ ਸਿੰਘ ਐਸਡੀਓ, ਮਨਮੋਹਨ ਸਿੰਘ ਰੰਧਾਵਾ, ਪਰਮਿੰਦਰ ਸਿੰਘ ਐਸਡੀਓ, ਦਿਲਬਾਗ ਸਿੰਘ ਲਹਿਰਕਾ, ਮਨਜਿੰਦਰ ਸਿੰਘ ਗੁਰਮੀਤ ਸਿੰਘ ਸਹਿਣੇ ਵਾਲੀ ਆਦਿ ਮੌਜੂਦ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply