Wednesday, June 10, 2026

ਅਖਾੜਾ ਸਬ-ਕਮੇਟੀ ਦੀ ਇੱਕ ਵਿਸ਼ੇਸ਼ ਬੈਠਕ ਹੋਈ

PPN0301201502
ਨਵੀਂ ਦਿੱਲੀ, 3 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੇੜ-ਭਵਿਖ ਵਿੱਚ ਸ਼ਸਤਰ ਵਿਦਿਆ ਨਾਲ ਸੰਬੰਧਤ ਅਖਾੜਿਆ ਦੇ ਕਰਵਾਏ ਜਾ ਰਹੇ ਰਾਸ਼ਟਰੀ ਮੁਕਾਬਲਿਆਂ ਲਈ ਯੋਗ ਅਖਾੜਿਆਂ ਦੀ ਚੋਣ ਕਰਨ ਦੀ ਰਣਨੀਤੀ ਬਣਾਉਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਖਾੜਾ ਸਬ-ਕਮੇਟੀ ਦੀ ਇੱਕ ਵਿਸ਼ੇਸ਼ ਬੈਠਕ ਇਥੇ ਸ਼. ਤਨਵੰਤ ਸਿੰਘ ਮੀਤ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ. ਪਰਮਜੀਤ ਸਿੰਘ ਰਾਣਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ, ਸ. ਸਮਰਦੀਪ ਸਿੰਘ ਸੰਨੀ, ਸ. ਜਤਿੰਦਰਪਾਲ ਸਿੰਘ ਗੋਲਡੀ, ਸ. ਗੁਰਮੀਤ ਸਿੰਘ ਅਤੇ ਸ. ਜੂਝਾਰ ਸਿੰਘ ਸ਼ਾਮਲ ਹੋਏ।
ਬੈਠਕ ਵਿੱਚ ਵਿਚਾਰ-ਵਟਾਂਦਰੇ ਉਪਰੰਤ ਦਿੱਲ਼ੀ ਵਿੱਚ ਸਰਗਰਮ ਸਮੂਹ ਅਖਾੜਿਆਂ ਦੀ ਚਾਰ ਜ਼ੋਨਾਂ ਵਿੱਚ ਵੰਡ ਕਰ, ਉਨ੍ਹਾਂ ਨਾਲ ਸੰਪਰਕ ਕਰਨ ਦੀ ਜ਼ਿਮੇਂਦਾਰੀ ਸ. ਗੁਰਮੀਤ ਸਿੰਘ (ਕੇਂਦਰੀ), ਸ. ਜਤਿੰਦਰਪਾਲ ਸਿੰਘ (ਪੂਰਬੀ), ਸ. ਸਮਰਦੀਪ ਸਿੰਘ ਸੰਨੀ (ਉਤਰੀ) ਅਤੇ ਸ. ਜੁਝਾਰ ਸਿੰਘ (ਪਛਮੀ) ਨੂੰ ਸੌਂਪੀ ਗਈ। ਇਹ ਮੁਖੀ ਆਪੋ-ਆਪਣੇ ਇਲਾਕੇ ਵਿੱਚਲੇ ਅਖਾੜਿਆਂ ਦੇ ਮੁਕਾਬਲੇ ਕਰਵਾ, ਉਨ੍ਹਾਂ ਵਿਚੋਂ ਗੁਰਦੂਆਰਾ ਕਮੇਟੀ ਵਲੋ ਕਰਵਾਏ ਜਾ ਰਹੇ ਰਾਸ਼ਟਰੀ ਪੱਧਰ ਦੇ ਮੁਕਬਲਿਆ ਲਈ ਟੀਮਾਂ ਦੀ ਚੋਣ ਕਰਨਗੇ।ਬੈਠਕ ਵਿੱਚ ਅਖਾੜਿਆਂ ਦੇ ਗਰੇਡ ਅਤੇ ਉਚ ਪੱਧਰ ਦੇ ਅਖਾੜਿਆਂ ਦੇ ਮੁਕਾਬਲੇ ਲਈ ਨਿਯਮ ਤੇ ਸ਼ਰਤਾਂ ਨਿਸਚਿਤ ਕਰਨ ਲਈ ਸੁਝਾਅ ਮੰਗਣ ਦਾ ਵੀ ਫੈਸਲਾ ਕੀਤਾ ਗਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply